
ਪ੍ਰਸਿੱਧ ਕਾਮੇਡੀ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' ਫੇਮ ਕਾਮੇਡੀਅਨ ਅਤੇ ਗਾਇਕਾ ਸੁਗੰਧਾ ਮਿਸ਼ਰਾ 23 ਮਈ ਯਾਨਿ ਕਿ ਅੱਜ ਆਪਣਾ 34ਵਾਂ ਜਨਮਦਿਨ ਮਨਾ ਰਹੀ ਹੈ। ਇਸ ਦੌਰਾਨ ਉਹ ਆਪਣੇ ਪਤੀ ਤੇ ਕਾਮੇਡੀਅਨ ਸੰਕੇਤ ਭੋਸਲੇ ਨਾਲ ਰੋਮਾਂਟਿਕ ਅੰਦਾਜ਼ 'ਚ ਜਨਮਦਿਨ ਸੈਲੀਬ੍ਰੇਟ ਕਰਦੀ ਨਜ਼ਰ ਆਈ। ਸੁੰਗਧਾ ਦੀ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ ਤੇ ਫੈਨਜ਼ ਉਸ ਨੂੰ ਜਨਮਦਿਨ ਦੀ ਵਧਾਈਆਂ ਰਹੇ ਹਨ।

ਸੁਗੰਧਾ ਨੇ ਆਪਣੇ ਜਨਮਦਿਨ ਦੇ ਜਸ਼ਨ ਦੀਆਂ ਕੁਝ ਝਲਕੀਆਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਇਸ ਵਿੱਚ ਉਹ ਆਪਣੇ ਪਤੀ ਸੰਕੇਤ ਭੋਸਲੇ ਨਾਲ ਕੇਕ ਕੱਟ ਕੇ ਜਨਮਦਿਨ ਮਨਾਉਂਦੀ ਨਜ਼ਰ ਆ ਰਹੀ ਹੈ।
ਇਹ ਤਸਵੀਰਾਂ ਸੁੰਗਧਾ ਨੂੰ ਉਸ ਦੇ ਪਤੀ ਨੇ ਟੈਗ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਦੇ ਨਾਲ ਸੰਕੇਤ ਭੋਸਲੇ ਨੇ ਪਤਨੀ ਸੁੰਗਧਾ ਨੂੰ ਬਹੁਤ ਹੀ ਖ਼ਾਸ ਅੰਦਾਜ਼ ਵਿੱਚ ਜਨਮਦਿਨ ਦੀ ਵਧਾਈ ਦਿੱਤੀ ਹੈ ਤੇ ਉਸ ਦੇ ਲਈ ਪਿਆਰੀ ਜਿਹੀ ਪੋਸਟ ਲਿਖੀ ਹੈ।
ਸੰਕੇਤ ਭੋਸਲੇ ਨੇ ਆਪਣੀ ਪੋਸਟ ਵਿੱਚ ਲਿਖਿਆ, "ਮੇਰੀ ਜ਼ਿੰਦਗੀ ਦੇ ਪਿਆਰ ਨੂੰ ਜਨਮਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ @sugandhamishra23 ️❤️❤️🥳🥳🥳 ਖੁਸ਼ ਰਹੋ, ਧਮਾਕੇਦਾਰ ਰਹੋ ਅਤੇ ਹਮੇਸ਼ਾ ਵਾਂਗ ਉਚਾਈਆਂ ਤੇ ਤਰੱਕੀਆਂ ਮਾਣਦੇ ਰਹੋ। "

ਇਨ੍ਹਾਂ ਤਸਵੀਰਾਂ ਵਿੱਚ ਜੋੜੀ ਦਾ ਬੇਹੱਦ ਕਿਊਟ ਅਤੇ ਰੋਮੈਂਟਿਕ ਅੰਦਾਜ਼ ਨਜ਼ਰ ਆ ਰਿਹਾ ਹੈ। ਸੁੰਗਧਾ ਪਤੀ ਨਾਲ ਕੇਕ ਕੱਟ ਕੇ ਆਪਣਾ ਜਨਮਦਿਨ ਸੈਲੀਬ੍ਰੇਟ ਕਰਦੀ ਹੋਈ ਨਜ਼ਰ ਆ ਰਹੀ ਹੈ। ਇਸ ਦੌਰਾਨ ਜਿਥੇ ਇੱਕ ਪਾਸੇ ਸੰਕੇਤ ਬਲੈਕ ਟੀਸ਼ਰਟ ਤੇ ਲੋਅਰ ਵਿੱਚ ਨਜ਼ਰ ਆ ਰਹੇ ਹਨ, ਉਥੇ ਹੀ ਦੂਜੇ ਪਾਸੇ ਸੁੰਗਧਾ ਲਾਲ ਰੰਗ ਦੇ ਕੜਾਈਦਾਰ ਕੁਰਤੇ ਵਿੱਚ ਆਪਣੀ ਪਿਆਰੀ ਜਿਹੀ ਮੁਸਕੁਰਾਹਟ ਨਾਲ ਬਹੁਤ ਹੀ ਕਿਊਟ ਵਿਖਾਈ ਦੇ ਰਹੀ ਹੈ।
ਸਹਿ ਕਲਾਕਾਰ ਅਤੇ ਫੈਨਜ਼ ਸੁੰਗਧਾ ਦੀਆਂ ਇਨ੍ਹਾਂ ਬਰਥਡੇਅ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਨੂੰ ਬਹੁਤ ਪਸੰਦ ਕਰ ਰਹੇ ਹਨ। ਫੈਨਜ਼ ਤੇ ਸਹਿ ਕਲਾਕਾਰ ਸੁੰਗਧਾ ਨੂੰ ਕਮੈਂਟ ਕਰਕੇ ਜਨਮਦਿਨ ਦੀ ਵਧਾਈ ਦੇ ਰਹੇ ਹਨ ਤੇ ਉਸ ਦੀਆਂ ਤਸਵੀਰਾਂ 'ਤੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

ਹੋਰ ਪੜ੍ਹੋ : ਪਿੰਕ ਜੰਪਸੂਟ 'ਚ ਦਿਖਿਆ ਪ੍ਰਿਯੰਕਾ ਦਾ ਕਿਊਟ ਅੰਦਾਜ਼, ਪਤੀ ਨਿੱਕ ਜੋਨਸ ਨੂੰ ਗੇਮ ਦੌਰਾਨ ਸੁਪੋਰਟ ਕਰਦੀ ਆਈ ਨਜ਼ਰ
ਦੱਸ ਦਈਏ ਕਿ ਟੀਵੀ ਕਾਮੇਡੀਅਨ, ਐਕਰ ਅਤੇ ਪਲੇਬੈਕ ਸਿੰਗਰ ਸੁਗੰਧਾ ਮਿਸ਼ਰਾ ਨੇ 26 ਅਪ੍ਰੈਲ 2021 ਨੂੰ ਆਪਣੇ ਸੁਪਨਿਆਂ ਦੇ ਰਾਜਕੁਮਾਰ ਸੰਕੇਤ ਭੌਸਲੇ ਨਾਲ ਵਿਆਹ ਕੀਤਾ ਸੀ। ਦੋਵਾਂ ਦਾ ਵਿਆਹ ਪੰਜਾਬ ਦੇ ਜਲੰਧਰ 'ਚ ਹੋਇਆ ਸੀ। ਸੁਗੰਧਾ ਅਤੇ ਸੰਕੇਤ ਵਿਆਹ ਤੋਂ ਪਹਿਲਾਂ ਲੰਬੇ ਸਮੇਂ ਤੱਕ ਇੱਕ ਦੂਜੇ ਨੂੰ ਡੇਟ ਕਰਦੇ ਸਨ। ਹਾਲਾਂਕਿ ਵਿਆਹ ਤੋਂ ਬਾਅਦ ਦੋਵੇਂ ਆਪਣੀ ਵਿਆਹੁਤਾ ਜ਼ਿੰਦਗੀ ਦਾ ਖੂਬ ਆਨੰਦ ਲੈ ਰਹੇ ਹਨ।
View this post on Instagram