ਇਸ ਸ਼ਖਸ ਨੇ ਲਿਫਟ ਤੱਕ ਸ਼ਾਹਰੁਖ ਖ਼ਾਨ ਦੀ ਬੇਟੀ ਦਾ ਕੀਤਾ ਪਿੱਛਾ, ਪਰੇਸ਼ਾਨ ਹੋ ਕੇ ਉਠਾਇਆ ਕਦਮ

written by Rupinder Kaler | August 05, 2020

ਬਾਲੀਵੁੱਡ ਸਿਤਾਰਿਆਂ ਵਾਂਗ ਉਹਨਾਂ ਦੇ ਬੱਚਿਆਂ ਦਾ ਵੀ ਫੋਟੋਗ੍ਰਾਫਰ ਪਿੱਛਾ ਕਰਦੇ ਦੇਖੇ ਜਾ ਸਕਦੇ ਹਨ । ਜਦੋਂ ਵੀ ਸਟਾਰਕਿੱਡ ਘਰ ਤੋਂ ਬਾਹਰ ਨਿਕਲਦੇ ਹਨ ਤਾਂ ਫੋਟੋਗ੍ਰਾਫਰ ਉਹਨਾਂ ਦਾ ਪਿੱਛਾ ਕਰਦੇ ਹਨ । ਜਦੋਂ ਕਿ ਸਟਾਰਕਿੱਡ ਫੋਟੋਗ੍ਰਾਫਰਾਂ ਤੋਂ ਬਚਣ ਦੀ ਲੱਖ ਕੋਸ਼ਿਸ਼ ਕਰਦੇ ਹਨ । ਕੁਝ ਇਸੇ ਤਰ੍ਹਾਂ ਦੀ ਘਟਨਾ ਸ਼ਾਹਰੁਖ ਖ਼ਾਨ ਦੀ ਬੇਟੀ ਸੁਹਾਨਾ ਖ਼ਾਨ ਨਾਲ ਵਾਪਰੀ ਹੈ ।

https://www.instagram.com/p/CC5mtcrn3b7/

ਗਲੈਮਰਸ ਅੰਦਾਜ਼ ਕਰਕੇ ਚਰਚਾ ਵਿੱਚ ਰਹਿਣ ਵਾਲੀ ਸੁਹਾਨਾ ਦਾ ਹਾਲ ਹੀ ਵਿੱਚ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਹੜਾ ਕਿ ਇੰਟਰਨੈੱਟ ਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਸ਼ਾਹਰੁਖ ਦੀ ਬੇਟੀ ਕਾਫੀ ਪਰੇਸ਼ਾਨ ਲੱਗ ਰਹੀ ਹੈ । ਇਹ ਵੀਡੀਓ ਇੰਸਟਾ ਬਾਲੀਵੁੱਡ ਨੇ ਸ਼ੇਅਰ ਕੀਤਾ ਹੈ ਜਿਹੜਾ ਕਿ ਲੋਕਾਂ ਦਾ ਕਾਫੀ ਧਿਆਨ ਖਿੱਚ ਰਿਹਾ ਹੈ ।

https://www.instagram.com/p/B3kdDqTH_qh/

ਇਸ ਦੇ ਨਾਲ ਹੀ ਲੋਕ ਇਸ ਤੇ ਜਮ ਕੇ ਕਮੈਂਟ ਕਰ ਰਹੇ ਹਨ । ਵੀਡੀਓ ਵਿੱਚ ਸੁਹਾਨਾ ਦਾ ਪਿੱਛਾ ਕਰਦੇ ਹੋਏ ਫੋਟੋਗ੍ਰਾਫਰ ਲਿਫਟ ਤੱਕ ਪਹੁੰਚ ਗਏ ਤੇ ਉਹਨਾਂ ਨੂੰ ਪਿੱਛਾ ਛੁਡਾਉਣਾ ਔਖਾ ਹੋ ਗਿਆ । ਦਰਵਾਜਾ ਖੁੱਲਣ ਤੋਂ ਬਾਅਦ ਸ਼ਾਹਰੁਖ ਦੇ ਬੇਟੀ ਭੱਜ ਕੇ ਅੰਦਰ ਚਲੀ ਗਈ । ਇਸ ਵੀਡੀਓ ਵਿੱਚ ਸੁਹਾਨਾ ਕਾਫੀ ਪਰੇਸ਼ਾਨ ਲੱਗ ਰਹੀ ਹੈ ।

https://www.instagram.com/p/CDXYwSMBcKu/?utm_source=ig_embed

You may also like