ਹਿਮਾਂਸ਼ੀ ਖੁਰਾਣਾ ਆਪਣੇ ਨਵੇਂ ਗੀਤ ਨਾਲ ਪਾ ਰਹੇ ਹਨ ਧੱਕ

written by Shaminder | June 06, 2020

ਹਿਮਾਂਸ਼ੀ ਖੁਰਾਣਾ ਨੇ ਆਪਣੇ ਨਵੇਂ ਗੀਤ ਦਾ ਆਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਹ ਉਨ੍ਹਾਂ ਦਾ ਨਵਾਂ ਗੀਤ ਹੈ ਜਿਸ ਨੂੰ ‘ਸੂਟ ਦਿਵਾ ਦੇ’ ਨਾਂਅ ਦੇ ਟਾਈਟਲ ਹੇਠ ਰਿਲੀਜ਼ ਕੀਤਾ ਗਿਆ ਹੈ ।ਗੀਤ ਦੇ ਬੋਲ ਬੰਟੀ ਬੈਂਸ ਨੇ ਲਿਖੇ ਨੇ ਜਦੋਂਕਿ ਮਿਊਜ਼ਿਕ ਸਨੈਪੀ ਨੇ ਦਿੱਤਾ ਹੈ ਅਤੇ ਇਸ ਗੀਤ ਨੂੰ ਬੀ ਦੇਸੀ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ । https://www.instagram.com/p/CBESVwIgh6H/ ਇਸ ਤੋਂ ਪਹਿਲਾਂ ਹਿਮਾਂਸ਼ੀ ਖੁਰਾਣਾ ਨੇ ਕਈ ਗੀਤ ਗਾਏ ਹਨ । ਜਿਸ ‘ਚ ‘ਅੱਗ ਬਹੁਤ ਹੈ’, ‘ਆਈ ਲਾਈਕ ਇਟ’, ‘ਓਹਦੀ ਸ਼ਰੇਆਮ’ ਸਣੇ ਕਈ ਗੀਤ ਸ਼ਾਮਿਲ ਹਨ । ਕੀਰਤਪੁਰ ਸਾਹਿਬ ਦੀ ਰਹਿਣ ਵਾਲੀ ਹਿਮਾਂਸ਼ੀ ਖੁਰਾਣਾ ਨੇ ਗੀਤਾਂ ‘ਚ ਮਾਡਲਿੰਗ ਕੀਤੀ ਹੈ ਅਤੇ ਪੰਜਾਬ ਦੇ ਲੱਗਪਗ ਹਰ ਗਾਇਕ ਦੇ ਗੀਤਾਂ ‘ਚ ਉਹ ਨਜ਼ਰ ਆਉਂਦੇ ਹਨ । https://www.instagram.com/p/CA-QE4zAN0o/ ਇੱਕ ਰਿਆਲਟੀ ਸ਼ੋਅ ਤੋਂ ਬਾਅਦ ਹਿਮਾਂਸ਼ੀ ਦੀ ਕਾਫੀ ਚਰਚਾ ਹੋਈ ਹੈ । ਇਸ ਰਿਆਲਟੀ ਸ਼ੋਅ ‘ਚ ਆਸਿਮ ਰਿਆਜ਼ ਦੇ ਨਾਲ ਉਨ੍ਹਾਂ ਦੀ ਜੋੜੀ ਨੂੰ ਕਾਫੀ ਪਸੰਦ ਕੀਤਾ ਗਿਆ ਸੀ । ਦੋਨਾਂ ਨੇ ਹੁਣ ਤੱਕ ਕਈ ਪੰਜਾਬੀ ਗਾਣੇ ਵੀ ਇੱਕਠਿਆਂ ਹੀ ਕੀਤੇ ਹਨ ।

0 Comments
0

You may also like