ਸੁੱਖ-ਈ ਮਿਊਜ਼ਿਕਲ ਡੌਕਟਰਸ ਨੇ ਆਪਣੀ ਮਾਤਾ ਜੀ ਦੀ ਜ਼ਿੰਦਗੀ ਦੇ ਇਸ ਖ਼ਾਸ ਮੌਕੇ 'ਤੇ ਪਾਈ ਪੋਸਟ

Written by  Shaminder   |  February 01st 2020 04:08 PM  |  Updated: February 01st 2020 04:08 PM

ਸੁੱਖ-ਈ ਮਿਊਜ਼ਿਕਲ ਡੌਕਟਰਸ ਨੇ ਆਪਣੀ ਮਾਤਾ ਜੀ ਦੀ ਜ਼ਿੰਦਗੀ ਦੇ ਇਸ ਖ਼ਾਸ ਮੌਕੇ 'ਤੇ ਪਾਈ ਪੋਸਟ

ਸੁੱਖ ਈ ਮਿਊਜ਼ੀਕਲ ਡੌਕਟਰਸ ਨੇ ਆਪਣੀ ਮਾਤਾ ਜੀ ਦੀ ਰਿਟਾਇਰਮੈਂਟ ਦੇ ਮੌਕੇ 'ਤੇ ਬਹੁਤ ਹੀ ਭਾਵੁਕ ਪੋਸਟ ਸਾਂਝੀ ਕੀਤੀ ਹੈ । ਉਨ੍ਹਾਂ ਨੇ ਆਪਣੀ ਮਾਤਾ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ "ਅੱਜ ਮੇਰੀ ਮੰਮੀ ਦੀ ਰਿਟਾਇਰਮੈਂਟ ਹੈ…ਬਹੁਤ ਮਿਹਨਤ ਕੀਤੀ ਮੇਰੀ ਮਾਂ ਨੇ …ਮੈਂ ਜੋ ਵੀ ਹਾਂ ਉਨ੍ਹਾਂ ਕਰਕੇ ਹਾਂ।

ਹੋਰ ਵੇਖੋ:‘ਕੋਕਾ’ ਗਾਣੇ ਨੂੰ ਫਿਰ ਲੱਗਿਆ ਦੇਸੀ ਤੜਕਾ, ਸੁੱਖ-ਈ ਨੇ ਵੀਡੀਓ ਸਾਂਝਾ ਕਰ ਲਿਖਿਆ ਖਾਸ ਸੰਦੇਸ਼, ਦੇਖੋ ਵੀਡੀਓ

https://www.instagram.com/p/B8BABtKhliQ/

ਬਾਬਾ ਜੀ ਹਮੇਸ਼ਾ ਖੁਸ਼ ਰੱਖਿਓ ਮੇਰੀ ਮਾਂ ਨੂੰ,ਮੇਰੀ ਵੀ ਇਹੀ ਕੋਸ਼ਿਸ਼ ਰਹੂਗੀ।ਮੈਂ ਮਿਹਨਤ ਕਰੂੰਗਾ ਅਤੇ ਹਰ ਕੋਸ਼ਿਸ਼ ਕਰੂੰਗਾਂ ਤੁਹਾਨੂੰ ਖੁਸ਼ ਰੱਖਣ ਦੀ ਮੇਰੇ ਮਾਤਾ ਜੀ"।ਇਸ ਦੇ ਨਾਲ ਹੀ ਉਨ੍ਹਾਂ ਨੇ ਇੱਕ ਵੀਡੀਓ ਵੀ ਸਾਂਝਾ ਕੀਤਾ ਹੈ ਜਿਸ 'ਚ ਦੋਵੇਂ ਮਾਂ ਪੁੱਤ ਕਾਫੀ ਖੁਸ਼ ਨਜ਼ਰ ਆ ਰਹੇ ਨੇ ।

https://www.instagram.com/p/B7-2-eLBlqe/

ਇਸ ਵੀਡੀਓ 'ਚ ਸੁੱਖ ਨੇ ਦੱਸਿਆ ਕਿ ਕਿਵੇਂ ਉਨ੍ਹਾਂ ਦੀ ਮਾਤਾ ਜੀ ਘਰ ਦਾ ਸਾਰਾ ਕੰਮ ਨਿਬੇੜਨ ਤੋਂ ਬਾਅਦ ਸਕੂਲ ਆਉਂਦੇ ਸੀ ਅਤੇ ਸਾਰੀਆਂ ਜਿੰਮੇਵਾਰੀਆਂ ਨੂੰ ਪੂਰਾ ਕਰਦੇ ਸਨ।ਦੱਸ ਦਈਏ ਕਿ ਸੁੱਖ ਈ ਮਿਊਜ਼ੀਕਲ ਡੌਕਟਰਸ ਦੇ ਨਾਂਅ ਨਾਲ ਜਾਂਦੇ ਇਸ ਗਾਇਕ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network