ਸੁੱਖੀ ਮਿਊਜ਼ਿਕਲ ਡੌਕਟਰਜ਼ ਤੇ ਆਸਥਾ ਗਿੱਲ ਨੇ ਆਪਣੇ ਨਵੇਂ ਗੀਤ ‘Video Bana De’ ਦੇ ਨਾਲ ਜਿੱਤਿਆ ਦਰਸ਼ਕਾਂ ਦਾ ਦਿਲ, ਗਾਣਾ ਛਾਇਆ ਟਰੈਡਿੰਗ ‘ਚ, ਦੇਖੋ ਵੀਡੀਓ

Written by  Lajwinder kaur   |  April 28th 2020 12:41 PM  |  Updated: April 28th 2020 12:41 PM

ਸੁੱਖੀ ਮਿਊਜ਼ਿਕਲ ਡੌਕਟਰਜ਼ ਤੇ ਆਸਥਾ ਗਿੱਲ ਨੇ ਆਪਣੇ ਨਵੇਂ ਗੀਤ ‘Video Bana De’ ਦੇ ਨਾਲ ਜਿੱਤਿਆ ਦਰਸ਼ਕਾਂ ਦਾ ਦਿਲ, ਗਾਣਾ ਛਾਇਆ ਟਰੈਡਿੰਗ ‘ਚ, ਦੇਖੋ ਵੀਡੀਓ

ਪੰਜਾਬੀ ਗਾਇਕ ਤੇ ਮਿਊਜ਼ਿਕ ਡਾਇਰੈਕਟਰ ਸੁੱਖੀ ਮਿਊਜ਼ਿਕਲ ਡੌਕਟਰਜ਼ ਆਪਣੇ ਨਵੇਂ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਚੁੱਕੇ ਨੇ । ‘ਵੀਡੀਓ ਬਣਾ ਦੇ’ ਟਾਈਟਲ ਹੇਠ ਰਿਲੀਜ਼ ਹੋਏ ਇਸ ਗੀਤ ਨੂੰ ਸੁੱਖੀ ਮਿਊਜ਼ਿਕਲ ਡੌਕਟਰਜ਼ ਤੇ ਆਸਥਾ ਗਿੱਲ ਨੇ ਮਿਲਕੇ ਗਾਇਆ ਹੈ ।

ਜੇ ਗੱਲ ਕਰੀਏ ਇਸ ਮਸਤੀ ਵਾਲੇ ਗਾਣੇ ਦੇ ਬੋਲ ਜਾਨੀ ਨੇ ਲਿਖੇ ਨੇ ਤੇ ਮਿਊਜ਼ਿਕ ਖੁਦ ਸੁੱਖੀ ਨੇ ਹੀ ਦਿੱਤਾ ਹੈ । ਗਾਣੇ ਦਾ ਸ਼ਾਨਦਾਰ ਵੀਡੀਓ Robbie Singh ਵੱਲੋਂ ਤਿਆਰ ਕੀਤਾ ਗਿਆ ਹੈ । ਗੀਤ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਖੁਦ ਸੁੱਖੀ ਮਿਊਜ਼ਿਕਲ ਡੌਕਟਰਜ਼ ਤੇ ਆਸਥਾ ਗਿੱਲ ਤੇ ਕਈ ਹੋਰ ਕਲਾਕਾਰ ਵੀ ਨਜ਼ਰ ਆ ਰਹੇ ਨੇ । ਗੀਤ ਨੂੰ ਸੋਨੀ ਮਿਊਜ਼ਿਕ ਇੰਡੀਆ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਗੀਤ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ, ਜਿਸਦੇ ਚੱਲਦੇ ਗਾਣਾ ਟਰੈਂਡਿੰਗ ‘ਚ ਨੰਬਰ ਇੱਕ ‘ਤੇ ਚੱਲ ਰਿਹਾ ਹੈ ।

ਆਪਣੇ ਗੀਤਾਂ ਦੇ ਨਾਲ ਸੁੱਖੀ ਆਪਣੇ ਹੇਅਰ ਸਟਾਇਲ ਕਰਕੇ ਵੀ ਜਾਣੇ ਜਾਂਦੇ ਨੇ । ਉਹ ਇਸ ਤੋਂ ਪਹਿਲਾਂ ਵੀ ਸਨਾਈਪਰ, ਸੁਸਾਈਡ, ਜੈਗੂਆਰ,  ਕੁੜੀਏ ਸਨੈਪਚੈਟ ਵਾਲੀਏ, ਆਲ ਬਲੈਕ, ਕੋਕਾ ਅਤੇ ਸੁਪਰਸਟਾਰ ਵਰਗੇ ਕਈ ਸ਼ਾਨਦਾਰ ਗੀਤ ਪੰਜਾਬੀ ਸੰਗੀਤ ਜਗਤ ਨੂੰ ਦੇ ਚੁੱਕੇ ਨੇ । ਇਸ ਤੋਂ ਇਲਾਵਾ ਉਹ ਕਈ ਨਾਮੀ ਗਾਇਕਾਂ ਦੇ ਗੀਤਾਂ ਨੂੰ ਆਪਣੇ ਸੰਗੀਤ ਦੇ ਨਾਲ ਚਾਰ ਚੰਨ ਲਗਾ ਚੁੱਕੇ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network