ਸੁੱਖ ਖਰੌੜ ਨੇ ਪ੍ਰਸ਼ੰਸਕਾਂ ਨੂੰ ਦਿੱਤਾ ਸਰਪ੍ਰਾਈਜ਼, ਪਤਨੀ ਨਾਲ ਰਲ ਕੇ ਕੀਤਾ ਇਹ ਕੰਮ, ਵੀਡੀਓ ਕੀਤਾ ਸਾਂਝਾ

written by Shaminder | November 12, 2021

ਸੁੱਖ ਖਰੌੜ  (Sukh Kharoud) ਨੇ ਆਪਣੇ ਫੈਨਸ ਨੂੰ ਵੱਡਾ ਸਰਪ੍ਰਾਈਜ਼ ਦਿੱਤਾ ਹੈ । ਉਨ੍ਹਾਂ ਦਾ ਨਵਾਂ ਗੀਤ ‘ਪਰੀਆਂ’ (Pariyan) ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੀ ਖ਼ਾਸ ਗੱਲ ਹੈ ਕਿ ਇਸ ਗੀਤ ‘ਚ ਸੁੱਖ ਖਰੌੜ ਆਪਣੀ ਪਤਨੀ ਦੇ ਨਾਲ ਫੀਚਰਿੰਗ ‘ਚ ਨਜ਼ਰ ਆ ਰਹੇ ਹਨ । ਇਸ ਗੀਤ ਨੂੰ ਦਰਸ਼ਕਾਂ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਹਰ ਕੋਈ ਇਸ ਜੋੜੀ ਦੀ ਤਾਰੀਫ ਵੀ ਕਰ ਰਿਹਾ ਹੈ ।

Sukh Kharuad,,-min image From instagram

ਹੋਰ ਪੜ੍ਹੋ : ਸਰਗੁਨ ਮਹਿਤਾ ਨੇ ਪਤੀ ਦੇ ਨਾਲ ਸਾਂਝਾ ਕੀਤਾ ਮਜ਼ੇਦਾਰ ਵੀਡੀਓ, ਪ੍ਰਸ਼ੰਸਕਾਂ ਨੇ ਵੀ ਕੀਤੇ ਇਸ ਤਰ੍ਹਾਂ ਦੇ ਕਮੈਂਟਸ

ਦੱਸ ਦਈਏ ਕਿ ਸੁੱਖ ਖਰੌੜ ਦਾ ਵਿਆਹ ਕੁਝ ਮਹੀਨੇ ਪਹਿਲਾਂ ਹੀ ਹੋਇਆ ਹੈ । ਜਿਸ ਦੀਆਂ ਤਸਵੀਰਾਂ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਸਨ ।

Sukh kharaud -min image From instagram

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਪਰਮੀਸ਼ ਵਰਮਾ ਨੇ ਵੀ ਆਪਣੇ ਵਿਆਹ ਦਾ ਵੀਡੀਓ ਨੋ ਮੋਰ ਛੜਾ ‘ਚ ਇਸਤੇਮਾਲ ਕੀਤਾ ਸੀ । ਇਸੇ ਤਰ੍ਹਾਂ ਸੁੱਖ ਖਰੌੜ ਨੇ ਵੀ ਆਪਣੀ ਪਤਨੀ ਦੇ ਨਾਲ ਇਹ ਗੀਤ ਕੱਢਿਆ ਹੈ । ਜਿਸ ਨੂੰ ਸਰੋਤਿਆਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ । ਸੁੱਖ ਖਰੌੜ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਨੇ । ਸੋਸ਼ਲ ਮੀਡੀਆ ‘ਤੇ ਸਰਗਰਮ ਰਹਿਣ ਵਾਲੇ ਸੁੱਖ ਖਰੌੜ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ ।

You may also like