ਲਾਈਏ ਜੇ ਯਾਰੀਆਂ ਨੂੰ ਕੁਝ ਇਸ ਅੰਦਾਜ਼ 'ਚ ਸੁੱਖ ਸੰਘੇੜਾ ਨੇ ਕੀਤਾ ਡਾਇਰੈਕਟ, (ਵੀਡੀਓ)

written by Aaseen Khan | June 20, 2019

ਫ਼ਿਲਮ 'ਲਾਈਏ ਜੇ ਯਾਰੀਆਂ' ਜਿਹੜੀ ਭਾਰਤ 'ਚ 5 ਜੂਨ ਨੂੰ ਰਿਲੀਜ਼ ਹੋਈ ਹੈ। ਸਲਮਾਨ ਖ਼ਾਨ ਵਰਗੇ ਵੱਡੇ ਸਟਾਰ ਦੀ ਫ਼ਿਲਮ ਦੇ ਨਾਲ ਰਿਲੀਜ਼ ਹੋਣ ਦੇ ਬਾਵਜੂਦ ਲਾਈਏ ਜੇ ਯਾਰੀਆਂ ਨੇ ਪੰਜਾਬੀ ਸਿਨੇਮਾ ਦੇ ਰੁਤਬੇ ਨੂੰ ਕਾਇਮ ਰੱਖਿਆ ਤੇ ਬਾਕਸ ਆਫ਼ਿਸ 'ਤੇ ਚੰਗਾ ਪ੍ਰਦਰਸ਼ਨ ਕੀਤਾ ਹੈ। ਫ਼ਿਲਮ ਦੇ ਡਾਇਰੈਕਟਰ ਸੁੱਖ ਸੰਘੇੜਾ ਜਿੰਨ੍ਹਾਂ ਨੇ ਪੰਜਾਬੀ ਫ਼ਿਲਮਾਂ ਦੇ ਨਿਰਦੇਸ਼ਨ 'ਚ ਆਪਣਾ ਡੈਬਿਊ ਕੀਤਾ ਅਤੇ ਉਹਨਾਂ ਦੇ ਕੰਮ ਦੀ ਵੀ ਕਾਫੀ ਪ੍ਰਸ਼ੰਸਾ ਹੋਈ ਹੈ।

 
View this post on Instagram
 

How it was made .. ? Remember this scene? Full bts soon..laiye je yaarian

A post shared by Sukh Sanghera (@sukhsanghera) on

300 ਤੋਂ ਵੱਧ ਪੰਜਾਬੀ ਗਾਣਿਆਂ ਦੀਆਂ ਵੀਡੀਓਜ਼ ਡਾਇਰੈਕਟ ਕਰਨ ਵਾਲੇ ਸੁੱਖ ਸੰਘੇੜਾ ਹੋਰਾਂ ਨੇ ਫ਼ਿਲਮ ਦਾ ਨਿਰਦੇਸ਼ਨ ਕਿਵੇਂ ਕੀਤਾ ਹੈ ਇਸ ਦੀ ਛੋਟੀ ਜਿਹੀ ਝਲਕ ਸਾਹਮਣੇ ਆਈ ਹੈ। ਫ਼ਿਲਮ ਦੇ ਇਸ ਸੀਨ 'ਚ ਅਦਾਕਾਰਾ ਰੂਪੀ ਗਿੱਲ ਤੇ ਹਰੀਸ਼ ਵਰਮਾ ਦਾ ਸੀਨ ਸ਼ੂਟ ਕੀਤਾ ਜਾ ਰਿਹਾ ਹੈ ਅਤੇ ਸੁੱਖ ਸੰਘੇੜਾ ਆਪਣਾ ਕੰਮ ਬੜੇ ਹੀ ਜੀ ਜਾਨ ਨਾਲ ਕਰਦੇ ਹੋਏ ਨਜ਼ਰ ਆ ਰਹੇ ਹਨ। ਹੋਰ ਵੇਖੋ : ਰੂਹ ਨੂੰ ਸਕੂਨ ਦਿੰਦੀ ਅਵਾਜ਼ 'ਚ ਕੁਦਰਤ ਦੀਆਂ ਤਰਜ਼ਾਂ ਛੇੜਨ ਆ ਰਹੀ ਹੈ ਸਰਤਾਜ਼ ਦੀ ਨਵੀਂ ਐਲਬਮ 'ਸੱਤ ਦਰਿਆ',
 
View this post on Instagram
 

How it was made .. ? Remember this scene? Full bts soon..laiye je yaarian

A post shared by Sukh Sanghera (@sukhsanghera) on

ਅਮਰਿੰਦਰ ਗਿੱਲ ਸਟਾਰਰ ਇਸ ਫ਼ਿਲਮ 'ਚ ਰੁਬੀਨਾ ਬਾਜਵਾ ਵੀ ਮੁੱਖ ਭੂਮਿਕਾ 'ਚ ਨਜ਼ਰ ਆਈ ਹੈ। ਜਿੰਨ੍ਹਾਂ ਦੀ ਵੀ ਅਦਾਕਾਰੀ ਨੂੰ ਸਰੋਤਿਆਂ ਨੇ ਸਰਾਹਿਆ ਹੈ। ਹੁਣ ਦੇਖਣਾ ਹੋਵੇਗਾ ਸੁੱਖ ਸੰਘੇੜਾ ਆਪਣੀ ਇਸ ਪਹਿਲੀ ਫ਼ਿਲਮ ਦੀ ਕਾਮਯਾਬੀ ਤੋਂ ਬਾਅਦ ਹੋਰ ਕਿਹੜੇ ਨਵੇਂ ਪ੍ਰੋਜੈਕਟਸ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੁੰਦੇ ਹਨ।

0 Comments
0

You may also like