ਤਰੱਕੀ ਦੀਆਂ ਬੁਲੰਦੀਆਂ ਛੂਹ ਰਿਹਾ ਸੁੱਖਾ ਬਾਊਂਸਰ,ਬਾਲੀਵੁੱਡ ਤੋਂ ਬਾਅਦ ਗੀਤ 'ਚ ਵੀ ਆ ਚੁੱਕਿਆ ਹੈ ਨਜ਼ਰ,ਲੋਕਾਂ ਨੂੰ ਦਿੱਤੀ ਇਹ ਸਲਾਹ

Written by  Shaminder   |  December 13th 2019 05:35 PM  |  Updated: December 13th 2019 05:35 PM

ਤਰੱਕੀ ਦੀਆਂ ਬੁਲੰਦੀਆਂ ਛੂਹ ਰਿਹਾ ਸੁੱਖਾ ਬਾਊਂਸਰ,ਬਾਲੀਵੁੱਡ ਤੋਂ ਬਾਅਦ ਗੀਤ 'ਚ ਵੀ ਆ ਚੁੱਕਿਆ ਹੈ ਨਜ਼ਰ,ਲੋਕਾਂ ਨੂੰ ਦਿੱਤੀ ਇਹ ਸਲਾਹ

ਸੁੱਖਾ ਬਾਊਂਸਰ ਜੋ ਕਿ ਖ਼ਾਨਦਾਨੀ ਸ਼ਫਾਖਾਨਾ ਫ਼ਿਲਮ ਦੇ ਨਾਲ ਬਾਲੀਵੁੱਡ 'ਚ ਨਜ਼ਰ ਆ ਚੁੱਕਿਆ ਹੈ । ਇਸ ਤੋਂ ਇਲਾਵਾ ਇੱਕ ਪੰਜਾਬੀ ਗੀਤ 'ਚ ਦਿਖਾਈ ਦਿੱਤਾ ਸੀ ।ਸੁੱਖਾ ਬਾਊਂਸਰ ਦੀ ਜ਼ਿੰਦਗੀ ਬਹੁਤ ਹੀ ਸੰਘਰਸ਼ ਭਰੀ ਰਹੀ ਹੈ ।ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਪੋਸਟ ਸਾਂਝੀ ਕੀਤੀ ਸੀ,ਜਿਸ 'ਚ ਉਨ੍ਹਾਂ ਨੇ ਆਪਣੇ ਬੁਰੇ ਵਕਤ ਨੂੰ ਯਾਦ ਰੱਖਣ ਦੀ ਨਸੀਹਤ ਦਿੱਤੀ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਲਿਖਿਆ ਕਿ "ਆਪਣੇ ਬੁਰੇ ਵਕਤ ਨੂੰ ਧੰਨਵਾਦ ਜ਼ਰੂਰ ਬੋਲੋ,ਕਿਉਂਕਿ ਉਸੇ ਨੇ ਤੁਹਾਨੂੰ ਤਾਕਤਵਾਰ ਬਣਾਇਆ ਹੈ,ਵਾਹਿਗੁਰੂ ਜੀ ਕਿਰਪਾ ਰੱਖਣ ਸਭ 'ਤੇ ਆਪਣੀ"।

ਹੋਰ ਵੇਖੋ:ਬਾਲੀਵੁੱਡ ਦੀ ਇਸ ਫ਼ਿਲਮ ‘ਚ ਸੁੱਖਾ ਬਾਊਂਸਰ ਸਣੇ ਕਈ ਪੰਜਾਬੀ ਕਲਾਕਾਰ ਆਉਣਗੇ ਨਜ਼ਰ,ਫ਼ਿਲਮ ਦਾ ਦੂਜਾ ਟ੍ਰੇਲਰ ਆਇਆ ਸਾਹਮਣੇ

https://www.instagram.com/p/B54_svDAW4n/

ਪਿੰਡ ਮਾਣਕਮਾਜਰੇ ਦਾ ਰਹਿਣ ਵਾਲਾ ਅਤੇ ਬਾਜ਼ੀਗਰ ਬਿਰਾਦਰੀ ਨਾਲ ਸਬੰਧ ਰੱਖਣ ਵਾਲਾ ਸੁੱਖਾ ਕਦੇ ਭਾਂਡੇ ਮਾਂਜਦਾ ਹੁੰਦਾ ਸੀ ।ਸੁੱਖਾ ਜਿੱਥੇ ਵੀ ਜਾਂਦਾ ਲੋਕ ਉਸ ਨਾਲ ਸੈਲਫੀਆਂ ਲੈਣ ਲੱਗ ਪੈਂਦੇ । ਆਪਣੀ ਬਿਹਤਰੀਨ ਬਾਡੀ ਲਈ ਮਸ਼ਹੂਰ ਸੁੱਖੇ ਨੂੰ ਕਬੱਡੀ ਦੇ ਟੂਰਨਾਮੈਂਟਾਂ ਦੌਰਾਨ ਅਸਲ ਪਛਾਣ ਮਿਲੀ । ਲੁਧਿਆਣਾ ਦੇ ਰਾਏਕੋਟ ਹੋਏ ਇੱਕ ਕਬੱਡੀ ਟੂਰਨਾਮੈਂਟ ਤੋਂ ਬਾਅਦ ਉਸ ਦੀ ਚੜਤ ਹੋ ਗਈ ।

ਸੁੱਖਾ ਬਾਊਂਸਰ ਦੇ ਘਰ ਉਸ ਤੋਂ ਇਲਾਵਾ ਉਸ ਦੇ ਮਾਪੇ ਅਤੇ ਉਸਦਾ ਭਰਾ ਭਰਜਾਈ ਅਤੇ ਪਤਨੀ ਹਨ ਜਦਕਿ ਭੈਣ ਦਾ ਪਿੱਛੇ ਜਿਹੇ ਹੀ ਉਸ ਨੇ ਵਿਆਹ ਕੀਤਾ ਹੈ । ਸੁੱਖੇ ਦੀ ਪੜ੍ਹਾਈ ਦੀ ਗੱਲ ਕੀਤੀ ਜਾਵੇ ਤਾਂ ਤੰਗੀਆਂ ਤੁਰਸ਼ੀਆਂ ਕਾਰਨ ਸੁੱਖਾ ਛੇਵੀਂ ਜਮਾਤ 'ਚ ਸਕੂਲ ਚੋਂ ਹਟ ਗਿਆ ਸੀ ਅਤੇ ਭਾਂਡੇ ਮਾਂਜਦਾ ਹੁੰਦਾ ਸੀ ।ਪਰ ਕਿਸਮਤ ਨੂੰ ਸ਼ਾਇਦ ਕੁਝ ਹੋਰ ਹੀ ਮਨਜ਼ੂਰ ਸੀ ।

https://www.instagram.com/p/B56oolZAfDI/

ਵਿਆਹ ਤੋਂ ਬਾਅਦ ਸੁੱਖਾ ਆਪਣੇ ਪਿੰਡ ਦੇ ਮੁੰਡਿਆਂ ਨੂੰ ਜਿੰਮ 'ਚ ਕਸਰਤ ਕਰਦੇ ਹੋਏ ਵੇਖਿਆ ਕਰਦਾ ਸੀ । ਜਿਸ ਤੋਂ ਬਾਅਦ ਉਸ ਦੇ ਮਨ 'ਚ ਵੀ ਆਪਣੀ ਬਾਡੀ ਨੂੰ ਸੁਡੋਲ ਬਨਾਉਣ ਦਾ ਸ਼ੌਂਕ ਜਾਗਿਆ ਅਤੇ ਉਹ ਵੀ ਜਿੰਮ ਜਾਣ ਲੱਗ ਪਿਆ । ਘਰ ਦੇ ਗੁਜ਼ਾਰੇ ਲਈ ਉਹ ਕਦੇ ਪਕੌੜਿਆਂ ਦੀ ਰੇਹੜੀ ਲਗਾਉਂਦਾ ਅਤੇ ਕਦੇ ਕਿਸੇ ਦੁਕਾਨ 'ਤੇ ਕੰਮ ਕਰਦਾ ਹੁੰਦਾ ਸੀ ਪਰ ਦੁਕਾਨ ਵਾਲੇ ਉਸ ਨੂੰ ਲੇਟ ਆਉਣ ਕਾਰਨ ਅਕਸਰ ਗਾਲਾਂ ਕੱਢਦੇ ਹੁੰਦੇ ਸਨ ।

https://www.instagram.com/p/B5ZU179gjg1/

ਜਿਸ ਕਾਰਨ ਉਸ ਨੇ ਉਸ ਦੁਕਾਨ 'ਤੇ ਕੰਮ ਕਰਨਾ ਛੱਡ ਦਿੱਤਾ ਅਤੇ ਕਬਾੜ ਦਾ ਕੰਮ ਕਰਨਾ ਲੱਗ ਪਿਆ ।ਸੁੱਖੇ ਦਾ ਕਹਿਣਾ ਹੈ ਕਿ ਜੋ ਦੁਕਾਨ ਵਾਲੇ ਉਸ ਨੂੰ ਗਾਲਾਂ ਕੱਢਦੇ ਸਨ ਅੱਜ ਉਹੀ ਉਸ ਨੂੰ ਬੁਲਾਉਂਦੇ ਹਨ ਕਿ ਕਦੇ ਸਾਡੀ ਦੁਕਾਨ 'ਤੇ ਵੀ ਆਇਆ ਕਰ । ਸੁੱਖੇ ਨੂੰ ਜਹਾਜ਼ 'ਚ ਸਫ਼ਰ ਕਰਨ ਦਾ ਬੜਾ ਚਾਅ ਸੀ ਜੋ ਕਿ ਹਾਲ 'ਚ ਹੀ ਪੂਰਾ ਹੋਇਆ ਹੈ । ਸੁੱਖਾ ਆਪਣੀ ਇਸ ਕਾਮਯਾਬੀ ਸੱਚ ਬੋਲਣ ਦਾ ਸਭ ਤੋਂ ਵੱਡਾ ਹੱਥ ਮੰਨਦਾ ਹੈ । ਉਸ ਦਾ ਕਹਿਣਾ ਹੈ ਕਿ ਉਸ ਨੇ ਹਮੇਸ਼ਾ ਸੱਚ ਦਾ ਪੱਲਾ ਫੜਿਆ ਹੈ ਅਤੇ ਇਸੇ ਸੱਚ ਦੇ ਰਸਤੇ 'ਤੇ ਚੱਲਣ ਕਾਰਨ ਉਹ ਕਾਮਯਾਬ ਹੋਇਆ ਹੈ ਅਤੇ ਬਾਦਸ਼ਾਹ ਰੈਪਰ ਨੇ ਉਸ ਨੂੰ ਕੰਮ ਕਰਨ ਦਾ ਮੌਕਾ ਦਿੱਤਾ  ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network