ਸੁੱਖੀ ਮਿਊਜ਼ਿਕਲ ਡੌਕਟਰਜ਼ ਹੋਏ ਭਾਵੁਕ ਲਿਖਿਆ- ‘ਪਤਾ ਨਹੀਂ ਸੀ ਸਕੂਲ ਦੇ ਸਟੇਜ ਤੋਂ ਕੰਸਰਟ ਤੱਕ ਪਹੁੰਚ ਜਾਵਾਂਗੇ’

Written by  Lajwinder kaur   |  May 07th 2020 11:03 AM  |  Updated: May 07th 2020 11:11 AM

ਸੁੱਖੀ ਮਿਊਜ਼ਿਕਲ ਡੌਕਟਰਜ਼ ਹੋਏ ਭਾਵੁਕ ਲਿਖਿਆ- ‘ਪਤਾ ਨਹੀਂ ਸੀ ਸਕੂਲ ਦੇ ਸਟੇਜ ਤੋਂ ਕੰਸਰਟ ਤੱਕ ਪਹੁੰਚ ਜਾਵਾਂਗੇ’

ਕੋਰੋਨਾ ਕਰਕੇ ਪੂਰੇ ਦੇਸ਼ ‘ਚ ਲਾਕਡਾਊਨ ਲੱਗਿਆ ਹੋਇਆ ਹੈ । ਜਿਸਦੇ ਚੱਲਦੇ ਪੰਜਾਬੀ ਕਲਾਕਾਰ ਵੀ ਆਪੋ ਆਪਣੇ ਘਰਾਂ ‘ਚ ਪਰਿਵਾਰਿਕ ਮੈਂਬਰਾਂ ਦੇ ਨਾਲ ਸਮਾਂ ਬਿਤਾ ਰਹੇ ਨੇ । ਜਿਸਦੇ ਚੱਲਦੇ ਕਲਾਕਾਰਾਂ ਨੂੰ ਆਪਣੇ ਰੁਝੇਵਿਆਂ ਤੋਂ ਬ੍ਰੇਕ ਮਿਲੀ ਹੈ ਤੇ ਉਨ੍ਹਾਂ ਨੂੰ ਵੀ ਆਪਣੀ ਜ਼ਿੰਦਗੀ ਦੇ ਨਾਲ ਜੁੜੀਆਂ ਯਾਦਾਂ ਨੂੰ ਤਾਜ਼ਾ ਕਰਨ ਦਾ ਮੌਕਾ ਮਿਲ ਗਿਆ ਹੈ । ਅਜਿਹੇ ‘ਚ ਪੰਜਾਬੀ ਗਾਇਕ ਤੇ ਸੰਗੀਤ ਨਿਰਦੇਸ਼ਕ ਸੁੱਖੀ ਮਿਊਜ਼ਿਕਲ ਡੌਕਟਰਜ਼ ਨੇ ਵੀ ਇੱਕ ਪੁਰਾਣੀ ਯਾਦ ਆਪਣੇ ਫੈਨਜ਼ ਦੇ ਨਾਲ ਸ਼ੇਅਰ ਕੀਤੀ ਹੈ ।

ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਭਾਵੁਕ ਪੋਸਟ ਪਾਉਂਦੇ ਹੋਏ ਲਿਖਿਆ ਹੈ, ‘ਪਤਾ ਨਹੀਂ ਸੀ ਸਕੂਲ ਦੇ ਸਟੇਜ ਤੋਂ ਕੰਸਰਟ ਤੱਕ ਪਹੁੰਚ ਜਾਵਾਂਗੇ । ਸ਼ੁਕਰੀਆ ਉਨ੍ਹਾਂ ਸਾਰਿਆਂ ਦਾ ਜਿਨ੍ਹਾਂ ਨੇ ਹਮੇਸ਼ਾ ਦਿਲੋਂ ਹੌਸਲਾ ਅਫਜ਼ਾਈ ਕੀਤਾ ਹੈ ।’  ਇਸ ਪੋਸਟ ਦੇ ਨਾਲ ਉਨ੍ਹਾਂ ਨੇ ਆਪਣੀ ਸਕੂਲ ਸਮੇਂ ਦੀ ਇੱਕ ਫੋਟੋ ਵੀ ਸ਼ੇਅਰ ਕੀਤੀ ਹੈ ਜਿਸ ‘ਚ ਉਹ ਸਕੂਲ ਦੇ ਸਟੇਜ ਤੋਂ ਕੁਝ ਗਾਉਂਦੇ ਹੋਏ ਨਜ਼ਰ ਆ ਰਹੇ ਨੇ । ਇਸ ਪੋਸਟ ‘ਤੇ ਕੈਂਬੀ ਰਾਜਪੁਰੀਆ, ਨਿਸ਼ਾਵਨ ਭੁੱਲਰ, ਅਰਵਿੰਦਰ ਖਹਿਰਾ, ਜਗਦੀਪ ਸਿੱਧੂ ਤੇ ਕਈ ਹੋਰ ਪੰਜਾਬੀ ਕਲਾਕਾਰਾਂ ਨੇ ਕਮੈਂਟ ਕੀਤਾ ਹੈ ।

 

View this post on Instagram

 

Trending #1 on Youtube now!! Big ups to all the team! #videobanade #aasukhi

A post shared by Sukhe Muzical Doctorz (ਡੌਕਟਰਜ) (@sukhemuziicaldoctorz) on

ਜੇ ਗੱਲ ਕਰੀਏ ਸੁੱਖੀ ਮਿਊਜ਼ਿਕਲ ਡੌਕਟਰਜ਼ ਦੀ ਤਾਂ ਉਨ੍ਹਾਂ ਦਾ ਅਸਲੀ ਨਾਂਅ ਸੁਖਦੀਪ ਸਿੰਘ ਦਿਆਲ ਹੈ । ਹਾਲ ਹੀ ‘ਚ ਸੁੱਖੀ ਦਾ ਡਿਊਟ ਸੌਂਗ ‘ਵੀਡੀਓ ਬਣਾ ਦੇ’ ਦਰਸ਼ਕਾਂ ਦੇ ਰੁਬਰੂ ਹੋਇਆ ਸੀ । ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਇਸ ਤੋਂ ਪਹਿਲਾਂ ਵੀ ਉਹ ਬਹੁਤ ਸਾਰੇ ਪੰਜਾਬੀ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ ਤੇ ਕਈ ਨਾਮੀ ਗਾਇਕਾਂ ਦੇ ਗੀਤਾਂ ‘ਚ ਆਪਣੇ ਮਿਊਜ਼ਿਕ ਦਾ ਤੜਕਾ ਵੀ ਲਗਾ ਚੁੱਕੇ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network