ਸਰਬੱਤ ਦੇ ਭਲੇ ਲਈ ਸੁਖਸ਼ਿੰਦਰ ਛਿੰਦਾ, ਭਾਈ ਗਗਨਦੀਪ ਸਿੰਘ, ਐਮੀ ਵਿਰਕ ਅਤੇ ਰੌਸ਼ਨ ਪ੍ਰਿੰਸ ਦੀ ਅਰਦਾਸ

written by Shaminder | August 15, 2020

ਕੋਰੋਨਾ ਵਾਇਰਸ ਦੇ ਕਹਿਰ ਕਾਰਨ ਹੁਣ ਤੱਕ ਕਈ ਬੇਸ਼ਕੀਮਤੀ ਜ਼ਿੰਦਗੀ ਮੌਤ ਦੇ ਆਗੌਸ਼ ‘ਚ ਸਮਾ ਚੁੱਕੀਆਂ ਹਨ । ਅਜਿਹੇ ‘ਚ ਭਾਰਤ ‘ਚ ਵੀ ਕੋਰੋਨਾ ਪੀੜਤਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ । ਅਜਿਹੇ ‘ਚ ਇਸ ਬਿਮਾਰੀ ਤੋਂ ਨਿਜ਼ਾਤ ਲਈ ਜਿੱਥੇ ਉਸ ਕੁਲ ਮਾਲਕ ਪ੍ਰਮਾਤਮਾ ਅੱਗੇ ਲੋਕ ਅਰਦਾਸਾਂ ਕਰ ਰਹੇ ਨੇ । ਉੱਥੇ ਹੀ ਸੁਖਸ਼ਿੰਦਰ ਛਿੰਦਾ ਨੇ ਵੀ ਉਸ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਹੈ । https://www.instagram.com/p/CD3zU9Hp8Wa/?utm_source=ig_web_copy_link ਜੀ ਹਾਂ ਸੁਖਸ਼ਿੰਦਰ ਛਿੰਦਾ ਭਾਈ ਗਗਨਦੀਪ ਸਿੰਘ ਜੀ ਗੰਗਾਨਗਰ ਵਾਲਿਆਂ ਦੇ ਨਾਲ ‘ਜਗਤ ਜਲੰਦਾ ਰਖਿ ਲੈ’ ਸ਼ਬਦ ਕੱਢਣ ਜਾ ਰਹੇ ਹਨ ।ਇਸ ਦੇ ਨਾਲ ਹੀ ਉਨ੍ਹਾਂ ਦਾ ਸਾਥ ਦੇਣਗੇ ਗਾਇਕ ਰੌਸ਼ਨ ਪ੍ਰਿੰਸ, ਐਮੀ ਵਿਰਕ  । ਇਸ ਸ਼ਬਦ ਦੀ ਫਸਟ ਲੁੱਕ ਸੁਖਸ਼ਿੰਦਰ ਛਿੰਦਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ । https://www.instagram.com/p/CDif_Rdp-Zg/ ਇਸ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਅੱਜ ਪੂਰਾ ਸੰਸਾਰ ਬਹੁਤ ਅਉਖੇ ਸਮੇਂ ਵਿੱਚੋਂ ਲੰਘ ਰਿਹਾ ਹੈ, ਸਰਬੱਤ ਦੇ ਭਲੇ ਲਈ ਇਕ ਅਰਦਾਸ ਰੂਪੀ ਉਸ ਮਾਲਕ ਦੀ ਇਲਾਹੀ ਬਾਣੀ ਦਾ ਪਾਵਨ ਸ਼ਬਦ ਲੈ ਕੇ ਇਕ ਨਿਮਾਣਾ ਜਿਹਾ ਉਪਰਾਲਾ ਹੋਇਆ ਹੈ।ਆਸ ਕਰਦਾ ਹਾਂ ਤੁਸੀ ਅਸੀਸ ਬਖਸ਼ੀਸ਼ ਕਰੋਗੇ ਜੀ ।ਆਓੁ ਸਾਰੇ ਉਸ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕਰੀਏ। ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ।

0 Comments
0

You may also like