ਸੁਖਸ਼ਿੰਦਰ ਸ਼ਿੰਦਾ ਨੇ ਰਿਹਾਨਾ ਦੇ ਟਵੀਟ ’ਤੇ ਪ੍ਰਤੀਕਰਮ ਦੇਣ ਵਾਲੇ ਬਾਲੀਵੁੱਡ ਸਿਤਾਰਿਆਂ ਨੂੰ ਆਪਣੇ ਤਰੀਕੇ ਨਾਲ ਘੇਰਿਆ

written by Rupinder Kaler | February 05, 2021

ਰਿਹਾਨਾ ਦੇ ਟਵੀਟ ਤੋਂ ਬਾਅਦ ਬਾਲੀਵੁੱਡ ਤੋਂ ਲੈ ਕੇ ਕ੍ਰਿਕੇਟ ਦੀ ਦੁਨੀਆ ਤੱਕ ਦੇ ਸਿਤਾਰਿਆਂ ਇੱਕ ਤੋਂ ਬਾਅਦ ਇੱਕ ਟਵੀਟ ਕੀਤਾ ਹੈ । ਬਾਲੀਵੁੱਡ ਦੇ ਕਈ ਸਿਤਾਰੇ ਕੌਮਾਂਤਰੀ ਸਿਤਾਰਿਆਂ ਨੂੰ ਕਿਸਾਨਾਂ ਦੇ ਹੱਕ ਵਿੱਚ ਬੋਲਣ ਤੋਂ ਰੋਕ ਰਹੇ ਹਨ । ਅਕਸ਼ੇ ਕੁਮਾਰ, ਅਜੇ ਦੇਵਗਨ, ਕਰਨ ਜੌਹਰ ਸਮੇਤ ਹੋਰ ਕਈ ਸਿਤਾਰਿਆ ਨੇ ਵੀ ਟਵੀਟ ਕਰਕੇ ਹਾਲੀਵੁੱਡ ਦੇ ਸਿਤਾਰਿਆਂ ਨੂੰ ਕਿਸਾਨਾਂ ਦੇ ਹੱਕ ਵਿੱਚ ਬੋਲਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਸੀ ।   ਹੋਰ ਪੜ੍ਹੋ : ਸਪਨਾ ਚੌਧਰੀ ਦਾ ਇਹ ਅੰਦਾਜ਼ ਦੇਖ ਕੇ ਹਰ ਕੋਈ ਹੋ ਰਿਹਾ ਹੈ ਹੈਰਾਨ ਨੀਰੂ ਬਾਜਵਾ ਨੇ ਆਪਣੀਆਂ ਤਿੰਨਾਂ ਬੇਟੀਆਂ ਨਾਲ ਕਰਵਾਇਆ ਫੋਟੋ ਸ਼ੂਟ farmer ਇਸ ਸਭ ਨੂੰ ਦੇਖਦੇ ਹੋਏ ਪੰਜਾਬੀ ਗਾਇਕ ਤੇ ਮਿਊਜ਼ਿਕ ਡਾਇਰੈਕਟਰ ਸੁਖਸ਼ਿੰਦਰ ਸ਼ਿੰਦਾ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਪੋਸਟ ਪਾਈ ਹੈ । ਉਹਨਾਂ ਨੇ ਕਿਹਾ ਹੈ ਕਿ ਰਿਹਾਨਾ ਦੇ ਟਵੀਟ ਤੋਂ ਬਾਅਦ ਬਾਲੀਵੁੱਡ ਦੇ ਸਿਤਾਰੇ ਵੀ ਜਾਗ ਪਏ ਹਨ, ਤੇ ਕਿਸਾਨਾਂ ਦੇ ਮੁੱਦੇ ਤੇ ਇੱਕ ਤੋਂ ਬਾਅਦ ਇੱਕ ਟਵੀਟ ਕਰ ਰਹੇ ਹਨ । image rihanna tweet ਇਸ ਤੋਂ ਪਹਿਲਾਂ ਇਹ ਸਾਰੇ ਕਿਸਾਨਾਂ ਦੇ ਮੁੱਦੇ ਤੇ ਚੁੱਪ ਧਾਰੀ ਬੈਠੇ ਸਨ । ਸ਼ਿੰਦਾ ਦੀ ਪੋਸਟ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਲਿਖਿਆ ਹੈ ‘ਬਾਹਰਲਾ ਬਰਾਂਡ ਤਾਂ ਬਾਹਰਲਾ ਹੀ ਹੁੰਦਾ ਹੈ ਰਿਹਾਨਾ ਜੀ ਨੇ ਇੱਕ ਸਪਰੇ ਮਾਰਿਆ ਸਾਰੇ ਕੀੜੇ ਮਕੌੜੇ ਬਾਹਰ ਆ ਗਏ’ ।   ਸ਼ਿੰਦਾ ਦੀ ਇੱਸ ਪੋਸਟ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।

 
View this post on Instagram
 

A post shared by Sukshinder Shinda (@sukshindershinda)

0 Comments
0

You may also like