ਅੰਮ੍ਰਿਤਸਰ ਦੇ ਰਹਿਣ ਵਾਲੇ ਗਾਇਕ ਸੁਖਵਿੰਦਰ ਨੇ 13 ਸਾਲ ਦੀ ਉਮਰ 'ਚ ਇਸ ਮਸ਼ਹੂਰ ਗਾਇਕ ਦਾ ਗਾਣਾ ਕੀਤਾ ਸੀ ਕੰਪੋਜ਼ By Rupinder Kaler 18 Jul 2019 | Updated On 18 Jul 2019 12:22 IST in Punjabi Buzz Celebrities Special New Update Advertisment ਆਪਣੀ ਆਵਾਜ਼ ਨਾਲ ਲੋਕਾਂ ਨੂੰ ਦੀਵਾਨਾ ਬਨਾਉਣ ਵਾਲੇ ਗਾਇਕ ਸੁਖਵਿੰਦਰ ਸਿੰਘ ਦਾ ਜਨਮ 18 ਜੁਲਾਈ 1971 ਨੂੰ ਪੰਜਾਬ ਦੇ ਅੰਮ੍ਰਿਤਸਰ ਵਿੱਚ ਹੋਇਆ ਸੀ । ਸਿਰਫ 8 ਸਾਲਾਂ ਦੀ ਉਮਰ ਵਿੱਚ ਹੀ ਸੁਖਵਿੰਦਰ ਨੇ ਸਟੇਜ ਤੇ ਗਾਉਣਾ ਸ਼ੁਰੂ ਕਰ ਦਿੱਤਾ ਸੀ । 13 ਸਾਲਾਂ ਦੀ ਉਮਰ ਵਿੱਚ ਸੁਖਵਿੰਦਰ ਨੇ ਗਾਇਕ ਮਲਕੀਤ ਸਿੰਘ ਦਾ ਗਾਣਾ ਤੂਤਕ ਤੂਤਕ ਤੂਤੀਆ ਕੰਪੋਜ਼ ਕੀਤਾ ਸੀ । Advertisment ਗਾਉਣ ਤੋਂ ਇਲਾਵਾ ਸੁਖਵਿੰਦਰ ਨੇ ਬਤੌਰ ਕੰਪਜ਼ਰ ਬਾਲੀਵੁੱਡ ਵਿੱਚ ਕੰਮ ਕੀਤਾ ਹੈ । ਸੁਖਵਿੰਦਰ ਨੇ ਸਭ ਤੋਂ ਪਹਿਲਾ ਸਟੇਜ ਤੇ ਲਤਾ ਮੰਗੇਸ਼ਕਰ ਦੇ ਸਾਹਮਣੇ ਸਾਰੇਗਾਮਾਪਾ ਵਿੱਚ ਗਾਇਆ ਸੀ । ਬਾਲੀਵੁੱਡ ਵਿੱਚ ਸੁਖਵਿੰਦਰ ਨੂੰ ਫ਼ਿਲਮ ਕਰਮਾ ਨਾਲ ਬਰੇਕ ਮਿਲਿਆ ਸੀ । https://www.instagram.com/p/BxwxZp5Fsqk/ Advertisment ਉਹਨਾਂ ਨੇ ਏ ਆਰ ਰਹਿਮਾਨ ਦੇ ਸੰਗੀਤ ਦੇ ਕਈ ਗਾਣਿਆਂ ਨੂੰ ਆਪਣੀ ਆਵਾਜ਼ ਦਿੱਤੀ ਤੇ ਉਹ ਬਾਲੀਵੁੱਡ ਦੇ ਹਿੱਟ ਗਾਇਕ ਬਣ ਗਏ । ਫ਼ਿਲਮ Slumdog Millionaire ਦਾ ਗਾਣਾ ਜੈ ਹੋ ਸੁਖਵਿੰਦਰ ਨੇ ਗਾਇਆ ਸੀ । ਇਸ ਗਾਣੇ ਨੂੰ ਆਸਕਰ ਨਾਲ ਨਿਵਾਜਿਆ ਗਿਆ ਸੀ । ਪਰ ਸੁਖਵਿੰਦਰ ਇਹ ਅਵਾਰਡ ਲੈਣ ਨਹੀਂ ਸਨ ਗਏ । ਜਿਸ ਦੀ ਕਾਫੀ ਚਰਚਾ ਰਹੀ ਸੀ । ਸੁਖਵਿੰਦਰ ਨੇ ਦਿਲ ਸੇ ਤੋਂ ਇਲਾਵਾ ਤਾਲ, 1947 ਅਰਥ, ਦਾਗ, ਜਾਨਵਰ, ਤੇਰੇ ਨਾਮ, ਅਪਨਾ ਸਪਨਾ ਮਨੀ ਮਨੀ, ਮੁਸਾਫ਼ਿਰ, ਚੱਕ ਦੇ ਇੰਡੀਆ ਸਮੇਤ ਕਈ ਫ਼ਿਲਮਾਂ ਦੇ ਗਾਣੇ ਗਾਏ । ਉਹਨਾਂ ਦੇ ਜ਼ਿਆਦਾਤਰ ਗਾਣੇ ਹਿੱਟ ਰਹੇ । https://www.instagram.com/p/Bw13PT_lpFZ/ #sukhwinder-singh Subscribe to our Newsletter! Be the first to get exclusive offers and the latest news Subscribe Now Advertisment Stay updated with the latest news headlines. Follow us: Related Articles Advertisment Advertisment Latest Stories Advertisment Read the Next Article