Advertisment

'ਬਿੱਗ ਬੌਸ' 'ਚ ਜਸਲੀਨ ਨੇ ਗਾਇਕ ਸੁਖਵਿੰਦਰ ਬਾਰੇ ਕੀਤਾ ਨਵਾਂ ਖੁਲਾਸਾ, ਛਿੜਿਆ ਵਿਵਾਦ 

author-image
By Rupinder Kaler
New Update
'ਬਿੱਗ ਬੌਸ' 'ਚ ਜਸਲੀਨ ਨੇ ਗਾਇਕ ਸੁਖਵਿੰਦਰ ਬਾਰੇ ਕੀਤਾ ਨਵਾਂ ਖੁਲਾਸਾ, ਛਿੜਿਆ ਵਿਵਾਦ 
Advertisment
'ਬਿੱਗ ਬੌਸ' ਸ਼ੋਅ ਲਗਾਤਾਰ ਚਰਚਾ ਵਿੱਚ ਹੈ ।ਇਸ ਵਾਰ ਇਹ ਸ਼ੋਅ ਅਨੂਪ ਜਲੋਟਾ ਤੇ ਜਸਲੀਨ ਦੀ ਜੋੜੀ ਕਰਕੇ ਸੁਰਖੀਆਂ 'ਚ ਹੈ ।ਪਰ ਹੁਣ ਇਸ ਸ਼ੋਅ ਕਰਕੇ ਗਾਇਕ ਸੁਖਵਿੰਦਰ ਵੀ ਚਰਚਾ ਵਿੱਚ ਆ ਗਏ ਹਨ, ਦਰਅਸਲ ਬੀਤੇ ਦਿਨੀਂ ਬਿੱਗ ਬੌਸ ਦੇ ਘਰ 'ਚ ਹੋਈ ਸੀਕ੍ਰੇਟ ਟਾਸਕ ਤੋਂ ਬਾਅਦ ਅਜਿਹਾ ਖੁਲਾਸਾ ਹੋਇਆ ਹੈ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ । ਹੋਰ ਵੇਖੋ :ਆਮਿਰ ਖਾਨ ਨੇ ਠੱਗੇ ਚੀਨ ਦੇ ਲੋਕ, ਦੇਖੋ ਕਿਸ ਤਰ੍ਹਾਂ ਠੱਗੇ ਗਏ ਚੀਨੀ
Advertisment
Sukhwinder Singh , Jasleen Matharu Sukhwinder Singh , Jasleen Matharu ਟਾਸਕ ਦੀ ਗੱਲ ਕੀਤੀ ਜਾਵੇ ਤਾਂ ਅਨੂਪ, ਜਸਲੀਨ ਦੇ ਐਕਸ ਬੁਆਏ ਫ੍ਰੈਂਡ ਨੂੰ ਲੈ ਕੇ ਮਜ਼ਾਕ ਕਰਦੇ ਹਨ। ਇਸ ਮਜ਼ਾਕ ਦੌਰਾਨ ਅਨੂਪ ਇਸ਼ਾਰਿਆਂ 'ਚ ਸੁੱਖੀ ਦਾ ਨਾਂ ਲੈਂਦੇ ਹਨ। ਜਸਲੀਨ, ਅਨੂਪ ਨੂੰ ਕਹਿੰਦੀ ਹੈ ਕਿ ਉਹ ਦੁਬਾਰਾ ਅਜਿਹਾ ਨਾ ਕਰਨ ਕਿਉਂਕਿ ਮਿਊਜ਼ਿਕ ਇੰਡਸਟਰੀ 'ਚ ਸਭ ਸੁਖਵਿੰਦਰ ਸਿੰਘ ਨੂੰ ਸੁੱਖੀ ਦੇ ਨਾਂ ਨਾਲ ਹੀ ਜਾਣਦੇ ਹਨ। ਅਨੂਪ ਦੇ ਇਸ਼ਾਰਿਆਂ 'ਚ ਲਏ ਸੁੱਖੀ ਦੇ ਨਾਂ ਤੋਂ ਬਾਅਦ ਹਰ ਕੋਈ ਜਾਣਨਾ ਚਾਹੁੰਦਾ ਹੈ ਕਿ ਜਸਲੀਨ, ਸੁਖਵਿੰਦਰ ਨੂੰ ਡੇਟ ਕਰ ਚੁੱਕੀ ਹੈ। ਹੋਰ ਵੇਖੋ :ਸਟੇਜ਼ ‘ਤੇ ਹੀ ਲੜ ਪਏ ਮਾਸਟਰ ਸਲੀਮ, ਵੀਡੀਓ ਵਾਇਰਲ Sukhwinder Singh , Jasleen Matharu Sukhwinder Singh , Jasleen Matharu ਅਨੂਪ ਤੇ ਜਸਲੀਨ ਦੇ ਇਸ ਖੁਲਾਸੇ ਤੋਂ ਬਾਅਦ ਸੁਖਵਿੰਦਰ ਨੇ ਵੀ ਆਪਣਾ ਪੱਖ ਰੱਖਿਆ ਹੈ, ਉਨ੍ਹਾਂ ਕਿਹਾ ਕਿ ਉਹ ਜਸਲੀਨ ਨਾਲ ਕੰਮ ਕਰ ਚੁੱਕੇ ਹਨ। ਪਰ ਉਹਨਾਂ ਦਾ ਜਸਲੀਨ ਨਾਲ ਅਜਿਹਾ ਕੋਈ ਰਿਸ਼ਤਾ ਨਹੀ ਜਿਸ ਨਾਲ ਕੋਈ ਵਿਵਾਦ ਖੜਾਂ ਹੋ ਸਕੇ । ਸੁੱਖੀ ਨੇ ਕਿਹਾ ਕਿ ਉਹ ਪਿਛਲ਼ੇ ੬ ਸਾਲ ਤੋਂ ਜਸਲੀਨ ਨੂੰ ਜਾਣਦੇ ਹਨ। ਸੁਖਵਿੰਦਰ ਮੁਤਾਬਿਕ ਜਸਲੀਨ ਉਹਨਾਂ ਨਾਲ ਸ਼ੋਅ 'ਚ ਵੀ ਜਾਂਦੀ ਹੈ ਤੇ ਉਸ ਦਾ ਪਰਿਵਾਰ ਉਹਨਾਂ ਦੇ ਕਾਫੀ ਕਰੀਬ ਹੈ। ਉਸ ਦੇ ਬਿੱਗ ਬੌਸ 'ਚ ਜਾਣ ਤੋਂ ਪਹਿਲਾਂ ਵੀ ਅਸੀਂ ਮਿਲੇ, ਕੇਕ ਵੀ ਕੱਟਿਆ। ਸੁਖਵਿੰਦਰ ਨੇ ਕਿਹਾ ਕਿ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਕਿ ਅਜਿਹਾ ਸ਼ੋਅ 'ਚ ਕੀ ਕਿਹਾ ਗਿਆ ਹੈ ਜਿਸ ਨਾਲ ਇਹ ਵਿਵਾਦ ਖੜਾ ਹੋ ਗਿਆ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment