ਲੰਮੀ ਬਰੇਕ ਤੋਂ ਬਾਅਦ ਗਾਇਕ ਸੁਖਵਿੰਦਰ ਸੁੱਖੀ ਲੈ ਕੇ ਆ ਰਹੇ ਹਨ ਨਵਾਂ ਗਾਣਾ By Rupinder Kaler 22 Oct 2019 | Updated On 22 Oct 2019 16:03 IST in Punjabi Buzz Celebrities Special New Update Advertisment ਲੰਮੀ ਬਰੇਕ ਤੋਂ ਬਾਅਦ ਗਾਇਕ ਸੁਖਵਿੰਦਰ ਸੁੱਖੀ ਨਵਾਂ ਗਾਣਾ ਲੈ ਕੇ ਆ ਰਹੇ ਹਨ । ‘ਦੀਵਾਲੀ ਫਲੇਵਰ’ ਟਾਈਟਲ ਹੇਠ ਬਣਾਏ ਗਏ ਇਸ ਗਾਣੇ ਨੂੰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ’ਤੇ 23 ਅਕਤੂਬਰ ਨੂੰ ਵਰਲਡ ਵਾਈਡ ਰਿਲੀਜ਼ ਕੀਤਾ ਜਾਵੇਗਾ ।ਸੁਖਵਿੰਦਰ ਸੁੱਖੀ ਦੀ ਆਵਾਜ਼ ਵਿੱਚ ਰਿਲੀਜ਼ ਹੋਣ ਵਾਲੇ ਇਸ ਗਾਣੇ ਦੇ ਬੋਲ ਹਰਵਿੰਦਰ ਖੰਡੂਰ ਨੇ ਲਿਖੇ ਹਨ । ਗਾਣੇ ਨੂੰ ਮਿਊਜ਼ਿਕ ਬੀਟ ਗੁਰੂ ਨੇ ਦਿੱਤਾ ਹੈ ਜਦੋਂ ਕਿ ਗੀਤ ਦੀ ਵੀਡੀਓ ਸੰਦੀਪ ਬੇਦੀ ਨੇ ਤਿਆਰ ਕੀਤੀ ਹੈ ।ਸੁੱਖੀ ਦੇ ਪ੍ਰਸ਼ੰਸਕ ਇਸ ਗਾਣੇ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਕਿਉਂਕਿ ਲੰਮੇ ਸਮੇਂ ਤੋਂ ਬਾਅਦ ਸੁੱਖੀ ਦਾ ਕੋਈ ਗਾਣਾ ਆ ਰਿਹਾ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗਾਣੇ ਦਿੱਤੇ ਹਨ । ਉਹਨਾਂ ਦੇ ਗਾਣਿਆਂ ਦੀ ਖ਼ਾਸੀਅਤ ਇਹ ਹੁੰਦੀ ਹੈ ਕਿ ਉਹ ਸੱਭਿਆਚਾਰ ਦੇ ਦਾਇਰੇ ਵਿੱਚ ਰਹਿ ਕੇ ਬਣਾਏ ਜਾਂਦੇ ਹਨ । ਉਹਨਾਂ ਦੇ ਪੱਗ ਦੀਆਂ ਪੂਣੀਆਂ, ਜੱਟਾਂ ਦੀ ਗੋਤ ਸਮੇਤ ਹੋਰ ਬਹੁਤ ਸਾਰੇ ਹਿੱਟ ਗਾਣੇ ਹਨ । #sukhwinder-sukhi #diwali-flavour Subscribe to our Newsletter! Be the first to get exclusive offers and the latest news Subscribe Now Advertisment Stay updated with the latest news headlines. Follow us: Related Articles Advertisment Advertisment Latest Stories Advertisment Read the Next Article