ਕੁਲਦੀਪ ਮਾਣਕ ਦੇ ਪੁੱਤਰ ਯੁੱਧਵੀਰ ਮਾਣਕ ਦੀ ਮਦਦ ਲਈ ਆਏ ਅੱਗੇ ਪੰਜਾਬੀ ਗਾਇਕ, ਪੈਨਸ਼ਨ ਲਗਾਉਣ ਦਾ ਕੀਤਾ ਐਲਾਨ, ਯੁੱਧਵੀਰ ਮਾਣਕ ਦੀ ਸਿਹਤ ‘ਚ ਸੁਧਾਰ, ਦੇਖੋ ਵੀਡੀਓ

Written by  Lajwinder kaur   |  July 02nd 2020 03:30 PM  |  Updated: July 02nd 2020 03:49 PM

ਕੁਲਦੀਪ ਮਾਣਕ ਦੇ ਪੁੱਤਰ ਯੁੱਧਵੀਰ ਮਾਣਕ ਦੀ ਮਦਦ ਲਈ ਆਏ ਅੱਗੇ ਪੰਜਾਬੀ ਗਾਇਕ, ਪੈਨਸ਼ਨ ਲਗਾਉਣ ਦਾ ਕੀਤਾ ਐਲਾਨ, ਯੁੱਧਵੀਰ ਮਾਣਕ ਦੀ ਸਿਹਤ ‘ਚ ਸੁਧਾਰ, ਦੇਖੋ ਵੀਡੀਓ

ਪੰਜਾਬੀ ਗਾਇਕ ਸੁਖਵਿੰਦਰ ਸੁਖੀ ਨੇ ਆਪਣੇ ਫੇਸਬੁੱਕ ਪੇਜ਼ ਉੱਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ । ਦਰਸ਼ਕਾਂ ਵੱਲੋਂ ਇਸ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ ।

 

ਪੰਜਾਬ ਦੀਆਂ ਲੋਕ ਗਥਾਵਾਂ ਗਾਉਣ ਵਾਲੇ ਗਾਇਕ ਕੁਲਦੀਪ ਮਾਣਕ ਸਾਬ ਜਿਨ੍ਹਾਂ ਨੇ ਪੰਜਾਬੀ ਮਿਊਜ਼ਿਕ ਨੂੰ ਬਹੁਤ ਸਾਰੇ ਗੀਤ ਦਿੱਤੇ ਨੇ । ਸੁਖਵਿੰਦਰ ਸੁਖੀ ਆਪਣੇ ਗਾਇਕ ਸਾਥੀ ਪਾਲੀ ਦੇਤਵਾਲੀਆ ਤੇ ਜਸਵੰਤ ਸੰਦੀਲਾ ਨਾਲ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦੇ ਘਰ ਪਹੁੰਚੇ ।

  ਹੋਰ ਵੇਖੋ: ਦਿੱਗਜ ਅਦਾਕਾਰ ਪਵਨ ਮਲਹੋਤਰਾ ਮਨਾ ਰਹੇ ਨੇ ਆਪਣਾ ਜਨਮ ਦਿਨ, ਬਾਲੀਵੁੱਡ ਤੋਂ ਲੈ ਕੇ ਪੰਜਾਬੀ ਫ਼ਿਲਮਾਂ ‘ਚ ਖੱਟ ਚੁੱਕੇ ਨੇ ਨਾਂਅ

 ਜਿੱਥੇ ਉਨ੍ਹਾਂ ਨੇ ਕੁਲਦੀਪ ਮਾਣਕ ਦੇ ਪਰਿਵਾਰ ਵਾਲਿਆਂ ਦੇ ਨਾਲ ਇੱਕ ਖ਼ਾਸ ਮੁਲਾਕਾਤ ਕੀਤੀ ਹੈ । ਉਨ੍ਹਾਂ ਦੀ ਮਿਊਜ਼ਿਕ ਸੰਸਥਾ ਵੱਲੋਂ ਮਾਣਕ ਸਾਬ ਦੇ ਪਰਿਵਾਰ ਵਾਲਿਆਂ ਨੂੰ ਭੱਤਾ ਦੇਣ ਦੀ ਗੱਲ ਵੀ ਆਖੀ । ਪਿਛਲੇ ਕਈ ਸਮੇਂ ਤੋਂ ਯੁੱਧਵੀਰ ਮਾਣਕ ਬਿਮਾਰ ਚੱਲ ਰਹੇ ਸਨ । ਪਰ ਹੁਣ ਪਰਮਾਤਮਾ ਦੀ ਕਿਰਪਾ ਦੇ ਨਾਲ ਯੁੱਧਵੀਰ ਦੀ ਸਿਹਤ ‘ਚ ਵੀ ਸੁਧਾਰ ਹੈ । ਵੀਡੀਓ ‘ਚ ਯੁੱਧਵੀਰ ਮਾਣਕ ਆਪਣੇ ਮਰਹੂਮ ਪਿਤਾ ਦਾ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network