ਕਿਸਾਨਾਂ ਦੇ ਦਰਦ ਨੂੰ ਸੁਖਸ਼ਿੰਦਰ ਸ਼ਿੰਦਾ ਨੇ ਕੀਤਾ ਬਿਆਨ 

written by Rupinder Kaler | January 05, 2021

ਕਿਸਾਨ ਦੇ ਅੰਦੋਲਨ ਨੂੰ ਲੈ ਕੇ ਪੰਜਾਬੀ ਇੰਡਸਟਰੀ ਦੇ ਸਿਤਾਰੇ ਲਗਾਤਾਰ ਸੋਸ਼ਲ ਮੀਡੀਆ ਤੇ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰ ਰਹੇ ਹਨ । ਕੁਝ ਕਲਾਕਾਰ ਗੀਤ ਗਾ ਕੇ ਜਾਂ ਕਵਿਤਾਵਾਂ ਸ਼ੇਅਰ ਕਰਕੇ ਲੋਕਾਂ ਨੂੰ ਇਸ ਅੰਦੋਲਨ ਨਾਲ ਜੁੜਨ ਦੀ ਅਪੀਲ ਕਰ ਰਹੇ ਹਨ । ਇਸ ਸਭ ਦੇ ਚਲਦੇ ਪੰਜਾਬੀ ਗਾਇਕ ਸੁਖਸ਼ਿੰਦਰ ਸ਼ਿੰਦਾ ਨੇ ਵੀ ਹਾਲ ਹੀ 'ਚ ਆਪਣੇ ਟਵਿੱਟਰ ਅਕਾਊਂਟ 'ਤੇ ਇੱਕ ਟਵੀਟ ਕੀਤਾ ਹੈ, ਜੋ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਹੋਰ ਪੜ੍ਹੋ :

ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ ਹੈ ਕਿ ‘ਇਹ ਸਿਲਸਿਲਾ ਕੀ ਇੰਝ ਹੀ ਚੱਲਦਾ ਰਹੇਗਾ, ਸਿਆਸਤ ਆਪਣੀਆਂ ਚਾਲਾਂ ਨਾਲ ਕਦੋਂ ਤੱਕ ਕਿਸਾਨ ਨੂੰ ਧੋਖਾ ਦਿੰਦੀ ਰਹੇਗੀ। ਨਾ ਮਾਰੋ ਮੈਨੂੰ ਗੋਲ਼ੀਆਂ ਨਾਲ, ਮੈਂ ਪਹਿਲਾਂ ਤੋਂ ਹੀ ਇੱਕ ਦੁਖੀ ਕਿਸਾਨ ਹਾਂ। ਮੇਰੀ ਮੌਤ ਦੀ ਵਜ੍ਹਾ ਇਹੀ ਹੈ ਕਿ ਮੈਂ ਪੇਸ਼ੇ ਤੋਂ ਇੱਕ ਕਿਸਾਨ ਹਾਂ। ਜਿਸ ਦੀਆਂ ਅੱਖਾਂ ਅੱਗੇ ਕਿਸਾਨ ਰੁੱਖ਼ 'ਤੇ ਲਟਕ ਗਿਆ, ਵੇਖ ਸ਼ੀਸ਼ਾ ਤੂੰ ਵੀ ਬੰਦੇ, ਕੱਲ੍ਹ ਜੋ ਕੀਤਾ ਉਹ ਭੁੱਲ ਗਿਆ।' ਤੁਹਾਨੂੰ ਦੱਸ ਦਿੰਦੇ ਹਾਂ ਕਿ ਸੁਖਸ਼ਿੰਦਰ ਸ਼ਿੰਦਾ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੇ ਹਨ ।

0 Comments
0

You may also like