ਸੁਖਸ਼ਿੰਦਰ ਸ਼ਿੰਦਾ ਦਾ ਗੀਤ ‘ਸੋਹਣੀ ਲੱਗਦੀ-2’ ਹੋਇਆ ਰਿਲੀਜ਼, ਵੀਡੀਓ ਪਾ ਰਿਹਾ ਧੱਕ

Written by  Shaminder   |  July 25th 2020 12:28 PM  |  Updated: July 25th 2020 12:28 PM

ਸੁਖਸ਼ਿੰਦਰ ਸ਼ਿੰਦਾ ਦਾ ਗੀਤ ‘ਸੋਹਣੀ ਲੱਗਦੀ-2’ ਹੋਇਆ ਰਿਲੀਜ਼, ਵੀਡੀਓ ਪਾ ਰਿਹਾ ਧੱਕ

ਸੁਖਸ਼ਿੰਦਰ ਸ਼ਿੰਦਾ ਦਾ ਗੀਤ ‘ਸੋਹਣੀ ਲੱਗਦੀ-2’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਖੁਦ ਸੁਖਸ਼ਿੰਦਰ ਸ਼ਿੰਦਾ ਨੇ ਲਿਖੇ ਨੇ ਅਤੇ ਮਿਊਜ਼ਿਕ ਵੀ ਉਨ੍ਹਾਂ ਨੇ ਖੁਦ ਹੀ ਦਿੱਤਾ ਹੈ ।ਇਸ ਗੀਤ ਦੀ ਗੱਲ ਕਰੀਏ ਤਾਂ ਇਸ ਤੋਂ ਪਹਿਲਾਂ ਵੀ ਸੁਖਸ਼ਿੰਦਰ ਸਿੰਦਾ ਨੇ ਇਹ ਗੀਤ ਕੱਢਿਆ ਸੀ । ਜਿਸ ਨੂੰ ਕਿ ਕਾਫੀ ਪਸੰਦ ਕੀਤਾ ਗਿਆ ਸੀ ਅਤੇ ਹੁਣ ਮੁੜ ਤੋਂ ਇਸ ਗੀਤ ਦਾ ਦੂਜਾ ਭਾਗ ਕੱਢਿਆ ਗਿਆ ਹੈ । ਇਸ ਨੂੰ ਵੀ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।

https://www.instagram.com/p/CDBbHz4Jido/?utm_source=ig_web_copy_link

ਸੁਖਸ਼ਿੰਦਰ ਅਜਿਹੇ ਗਾਇਕ ਨੇ ਜਿਨ੍ਹਾਂ ਨੇ ਇੱਕ ਤੋਂ ਇੱਕ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਨੇ । ਭਾਵੇਂ ਉਹ ‘ਚਿੱਠੀ ਲੰਡਨੋਂ ਲਿਖਦਾ ਤਾਰਾ’, ‘ਗੁੰਮਸੁੰਮ –ਗੁੰਮਸੁੰਮ ਪਿਆਰ ਦਾ ਮੌਸਮ’ ਹੋਵੇ ਜਾਂ ਫਿਰ ਹੋਰ ਕੋਈ ਹਰ ਗੀਤ ਨੂੰ ਸਰੋਤਿਆਂ ਵੱਲੋਂ ਪਸੰਦ ਕੀਤਾ ਗਿਆ ਹੈ । ਉਹ ਆਪਣੀ ਸਾਫ ਸੁਥਰੀ ਗਾਇਕੀ ਲਈ ਜਾਣੇ ਜਾਂਦੇ ਹਨ ।

https://www.instagram.com/p/CC0iyT-p72b/

ਸੁਖਸ਼ਿੰਦਰ ਸ਼ਿੰਦਾ ਨੇ ਆਪਣੇ ਮਿਊਜ਼ਿਕ ਕਰੀਅਰ ਦੀ ਸ਼ੁਰੂਆਤ ਮਿਊਜੀਸ਼ੀਅਨ ਦੇ ਤੌਰ ‘ਤੇ ਕੀਤੀ ਸੀ ਅਤੇ ਉਹ ਏ.ਐੱਸ.ਕੰਗ ਸਣੇ ਹੋਰ ਕਈ ਗਾਇਕਾਂ ਨਾਲ ਕਦੇ ਤਬਲਾ ਅਤੇ ਕਦੇ ਹਾਰਮੋਨੀਅਮ ‘ਤੇ ਸੰਗਤ ਕਰਦੇ ਹੁੰਦੇ ਸਨ ।

https://www.instagram.com/p/CCOFPsApWqi/

ਗਾਇਕੀ ਦੇ ਗੁਰ ਉਨ੍ਹਾਂ ਨੇ ਆਪਣੇ ਭਰਾ ਮੋਹਨ ਸਿੰਘ ਨਿਮਾਣਾ ਤੋਂ ਹਾਸਲ ਕੀਤੀ ਸੀ ਜੋ ਕਿ ਇਸ ਦੁਨੀਆ ‘ਚ ਨਹੀਂ ਹਨ । ਉਨ੍ਹਾਂ ਨੇ ਕੀਰਤਨ ਸਿੱਖਿਆ ਸੀ ਅਤੇ ਗਾਇਕੀ ਦੀਆਂ ਬਾਰੀਕੀਆਂ ਸੁਖਸ਼ਿੰਦਰ ਸ਼ਿੰਦਾ ਨੇ ਉਨ੍ਹਾਂ ਤੋਂ ਹੀ ਸਿੱਖੀਆਂ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network