ਬਾਲੀਵੁੱਡ ਦੇ ਇਸ ਅਦਾਕਾਰ ਦੇ ਪਿਆਰ ਵਿੱਚ ਮਾਨਸਿਕ ਸੰਤੁਲਨ ਗੁਆ ਚੁੱਕੀ ਸੀ ਸੁਲਕਸ਼ਣਾ ਪੰਡਿਤ, ਅੱਜ ਕੱਲ੍ਹ ਇਸ ਤਰ੍ਹਾਂ ਗੁਜ਼ਾਰ ਰਹੀ ਹੈ ਜ਼ਿੰਦਗੀ

written by Rupinder Kaler | February 29, 2020

70 ਤੇ 80 ਦੇ ਦਹਾਕੇ ਵਿੱਚ ਇੱਕ ਖੂਬਸੂਰਤ ਅਦਾਕਾਰਾ ਹੁੰਦੀ ਸੀ ਸੁਲਕਸ਼ਣਾ ਪੰਡਿਤ, ਜਿਹੜੀ ਕਿ ਹੁਣ 71 ਸਾਲ ਦੀ ਹੋ ਗਈ ਹੈ । 12 ਜੁਲਾਈ 1948 ਵਿੱਚ ਸੁਲਕਸ਼ਣਾ ਪੰਡਿਤ ਦਾ ਜਨਮ ਹੋਇਆ ਸੀ । ਕਹਿੰਦੇ ਹਨ ਕਿ ਉਸ ਸਮੇਂ ਸੁਲਕਸ਼ਣਾ ਪੰਡਿਤ ਸੰਜੀਵ ਕੁਮਾਰ ਨੂੰ ਦਿਲੋ ਜਾਨ ਤੋਂ ਮੁਹੱਬਤ ਕਰਦੀ ਸੀ । ਪਰ ਸੰਜੀਵ ਕੁਮਾਰ ਦੇ ਦਿਲ ਵਿੱਚ ਹੇਮਾ ਮਾਲਿਨੀ ਸੀ, ਜਿਸ ਕਰਕੇ ਉਹਨਾਂ ਨੇ ਸੁਲਕਸ਼ਣਾ ਪੰਡਿਤ ਦੇ ਪ੍ਰੇਮ ਪ੍ਰਸਤਾਵ ਨੂੰ ਠੁਕਰਾ ਦਿੱਤਾ ਸੀ ।

ਸੁਲਕਸ਼ਣਾ ਪੰਡਿਤ ਨੇ ਸੰਜੀਵ ਕੁਮਾਰ ਨੂੰ ਬਹੁਤ ਮਨਾਇਆ ਕਿ ਉਹ ਉਸ ਨਾਲ ਵਿਆਹ ਕਰ ਲਵੇ, ਪਰ ਇਸ ਤਰ੍ਹਾਂ ਨਹੀਂ ਹੋ ਸਕਿਆ । 1985 ਵਿੱਚ ਸੰਜੀਵ ਕੁਮਾਰ ਦੀ ਮੌਤ ਹੋਈ ਤਾਂ ਸੁਲਕਸ਼ਣਾ ਪੰਡਿਤ ਸਦਮੇ ਵਿੱਚ ਚਲੀ ਗਈ ਸੀ । ਕਹਿੰਦੇ ਹਨ ਕਿ ਸੁਲਕਸ਼ਣਾ ਪੰਡਿਤ ਨੇ ਆਪਣਾ ਮਾਨਸਿਕ ਸੰਤੁਲਨ ਗਵਾ ਦਿੱਤਾ ਸੀ ਤੇ ਉਹ ਕਿਸੇ ਨੂੰ ਪਹਿਚਾਣਦੀ ਨਹੀਂ ਸੀ । ਇਸ ਵਜ੍ਹਾ ਕਰਕੇ ਉਹਨਾਂ ਨੂੰ ਫ਼ਿਲਮਾਂ ਮਿਲਣੀਆਂ ਬੰਦ ਹੋ ਗਈਆਂ ਸਨ ਤੇ ਇਸ ਚੱਕਰ ਵਿੱਚ ਉਹਨਾਂ ਦੀ ਗਾਇਕੀ ਵੀ ਛੁੱਟ ਗਈ ਸੀ ।

ਸੁਲਕਸ਼ਣਾ ਪੰਡਿਤ ਅੱਜ ਬਿਲਕੁਲ ਬਦਲ ਗਈ ਹੈ ।ਸੁਲਕਸ਼ਣਾ ਪੰਡਿਤ ਦੀ ਛੋਟੀ ਭੈਣ ਵਿਜੇਤਾ ਪੰਡਿਤ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਕਿ ‘ਸੰਜੀਵ ਕੁਮਾਰ ਨੇ ਉਹਨਾਂ ਦੀ ਭੈਣ ਨੂੰ ਧੋਖਾ ਦਿੱਤਾ ਸੀ, ਜਿਸ ਕਰਕੇ ਉਹਨਾਂ ਨੇ ਆਪਣਾ ਮਾਨਸਿਕ ਸੰਤੁਲਨ ਗਵਾ ਦਿੱਤਾ ਸੀ ।

ਉਸ ਦੀ ਹਾਲਤ ਏਨੀਂ ਖਰਾਬ ਹੋ ਗਈ ਸੀ ਕਿ ਉਹ ਕਿਸੇ ਨੂੰ ਪਹਿਚਾਣਦੀ ਨਹੀਂ ਸੀ’ । ਵਿਜੇਤਾ ਨੇ ਦੱਸਿਆ ਕਿ ‘2006 ਵਿੱਚ ਉਹ ਆਪਣੀ ਭੈਣ ਨੂੰ ਆਪਣੇ ਘਰ ਲੈ ਆਈ ਸੀ । ਉਹ ਇੱਕ ਕਮਰੇ ਵਿੱਚ ਰਹਿੰਦੀ ਸੀ ਤੇ ਕਿਸੇ ਨਾਲ ਮਿਲਦੀ ਜੁਲਦੀ ਨਹੀਂ ਸੀ ।

ਇੱਕ ਵਾਰ ਬਾਥਰੂਮ ਵਿੱਚ ਡਿੱਗਣ ਨਾਲ ਉਹਨਾਂ ਦੀ ਹਿੱਪ ਬੌਨ ਟੁੱਟ ਗਈ ਸੀ । ਜਿਸ ਕਰਕੇ ਉਹ ਠੀਕ ਤਰ੍ਹਾਂ ਤੁਰ ਵੀ ਨਹੀਂ ਸੀ ਸਕਦੀ ।ਸੁਲਕਸ਼ਣਾ ਪੰਡਿਤ ਨੂੰ ਆਖਰੀ ਵਾਰ ਆਦੇਸ਼ ਸ਼੍ਰੀਵਾਸਤਵ ਦੀ ਮੌਤ ਤੋਂ ਬਾਅਦ ਹੋਈ ਪ੍ਰਾਰਥਨਾ ਸਭਾ ਵਿੱਚ ਦੇਖਿਆ ਗਿਆ ਸੀ ।ਸੁਲਕਸ਼ਣਾ ਪੰਡਿਤ ਨੇ ਬਹੁਤ ਹੀ ਛੋਟੀ ਉਮਰ ਵਿੱਚ ਕਿਸ਼ੋਰ ਕੁਮਾਰ ਨਾਲ ਸਟੇਜ ਤੇ ਗਾਣਾ ਸ਼ੁਰੂ ਕਰ ਦਿੱਤਾ ਸੀ ।

ਉਸ ਦੀ ਆਵਾਜ਼ ਇਸ ਤਰ੍ਹਾਂ ਦੀ ਸੀ ਕਿ ਲਤਾ ਮੰਗੇਸ਼ਕਰ ਨੂੰ ਵੀ ਮਾਤ ਦਿੰਦੀ ਸੀ ।ਸੁਲਕਸ਼ਣਾ ਪੰਡਿਤ ਕਿਸ਼ੋਰ ਕੁਮਾਰ ਦੇ ਹਮੇਸ਼ਾ ਦਬਾਅ ਵਿੱਚ ਰਹੀ ਜਿਸ ਕਰਕੇ ਉਹ ਉਹਨਾਂ ਤੋਂ ਆਪਣਾ ਪਿੱਛਾ ਛੁਡਾਉਣਾ ਚਾਹੁੰਦੀ ਸੀ । ਇਸ ਸਭ ਦੇ ਚਲਦੇ ਸੁਲਕਸ਼ਣਾ ਪੰਡਿਤ ਨੂੰ ਫ਼ਿਲਮ ਸੰਕਲਪ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਤੇ ਦੇਖਦੇ ਹੀ ਦੇਖਦੇ ਉਹ ਬਾਲੀਵੁੱਡ ’ਤੇ ਛਾ ਗਈ । ਇਸ ਤੋਂ ਬਾਅਦ ਉਹਨਾਂ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ ।

0 Comments
0

You may also like