ਨੁਪੂਰ ਸਿੱਧੂ ਨਰਾਇਣ ਦਾ ਗੀਤ ' ਸੁਣ ਵੰਝਲੀ' ਹੋਇਆ ਰਿਲੀਜ਼ ,ਸਰੋਤਿਆਂ ਦਾ ਮਿਲ ਰਿਹਾ ਭਰਵਾਂ ਹੁੰਗਾਰਾ 

Written by  Shaminder   |  December 17th 2018 11:07 AM  |  Updated: December 17th 2018 11:07 AM

ਨੁਪੂਰ ਸਿੱਧੂ ਨਰਾਇਣ ਦਾ ਗੀਤ ' ਸੁਣ ਵੰਝਲੀ' ਹੋਇਆ ਰਿਲੀਜ਼ ,ਸਰੋਤਿਆਂ ਦਾ ਮਿਲ ਰਿਹਾ ਭਰਵਾਂ ਹੁੰਗਾਰਾ 

ਪੀਟੀਸੀ ਰਿਕਾਰਡਸ ਅਤੇ ਪੀਟੀਸੀ ਸਟੂਡਿਓ ਵੱਲੋਂ  ਨੁਪੂਰ ਸਿੱਧੂ ਨਰਾਇਣ ਦਾ ਨਵਾਂ ਗੀਤ ' ਸੁਣ ਵੰਝਲੀ'  ਜਾਰੀ ਕੀਤਾ ਗਿਆ । ਸੁਣ ਵੰਝਲੀ ਨਾਂਅ ਦੇ ਟਾਈਟਲ ਹੇਠ ਆਏ  ਇਸ ਗੀਤ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ  ਹੈ ਅਤੇ ਇਹ ਗੀਤ ਅੱਜ ਤੁਸੀਂ ਇਸ ਗੀਤ ਨੂੰ ਪੀਟੀਸੀ ਪੰਜਾਬੀ ,ਪੀਟੀਸੀ ਚੱਕ ਦੇ  ਨੂੰ 'ਤੇ ਵੇਖ ਸਕਦੇ ਹੋ । ਪੀਟੀਸੀ ਸਟੂਡਿਓ ਅਤੇ ਪੀਟੀਸੀ ਰਿਕਾਰਡਸ ਵੱਲੋਂ ਜਾਰੀ ਕੀਤੇ ਗਏ ਇਸ ਗੀਤ ਨੂੰ ਨੁਪੂਰ ਸਿੱਧੂ ਨਰਾਇਣ ਨੇ ਆਪਣੀ ਅਵਾਜ਼ ਨਾਲ ਸ਼ਿੰਗਾਰਿਆ ਹੈ ।ਗੀਤ ਨੂੰ ਮਿਊਜ਼ਿਕ ਦਿੱਤਾ ਹੈ ਤੇਜਵੰਤ ਕਿੱਟੂ ਨੇ ਪੀਟੀਸੀ ਪੰਜਾਬੀ ,ਪੀਟੀਸੀ ਚੱਕ ਦੇ 'ਤੇ ਇਸ ਗੀਤ ਦਾ ਵਰਲਡ ਪ੍ਰੀਮੀਅਰ ਕੀਤਾ ਗਿਆ ।

ਹੋਰ ਵੇਖੋ :ਪੀਟੀਸੀ ਰਿਕਾਰਡਸ ਪੇਸ਼ ਕਰਦੇ ਨੇ ਸੰਤ ਅਨੂਪ ਸਿੰਘ ਜੀ ਊਨਾ ਵਾਲੇ ‘ਤੇ ਸਾਥੀਆਂ ਦਾ ਸ਼ਬਦ ਗਾਇਨ

https://www.youtube.com/watch?v=uXcKFTch734

ਦੱਸ ਦਈਏ ਕਿ ਪੀਟੀਸੀ ਰਿਕਾਰਡਸ ਅਤੇ ਪੀਟੀਸੀ ਸਟੂਡਿਓ ਵੱਲੋਂ ਆਏ ਦਿਨ ਨਵੇਂ ਗੀਤ ਕੱਢੇ ਜਾ ਰਹੇ ਹਨ ਅਤੇ ਪੀਟੀਸੀ ਦੇ ਬੈਨਰ ਥੱਲੇ ਰਿਲੀਜ਼ ਹੋਣ ਵਾਲੇ ਇਨ੍ਹਾਂ ਗੀਤਾਂ ਨੂੰ ਸਰੋਤਿਆਂ ਦਾ ਵੀ ਲਗਾਤਾਰ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਪੀਟੀਸੀ ਸਟੂਡਿਓ ਵੱਲੋਂ ਹਰ ਹਫਤੇ ਦੋ ਗਾਣੇ ਕੱਢੇ ਜਾਂਦੇ ਨੇ ਸੋਮਵਾਰ ਅਤੇ ਵੀਰਵਾਰ । ਜਿਸ ਦੇ ਤਹਿਤ ਨਵੇਂ ਗਾਇਕਾਂ ਨੂੰ ਮੌਕਾ ਦਿੱਤਾ ਜਾਂਦਾ ਹੈ ।ਇਸ ਦੀ ਸ਼ੁਰੂਆਤ ਦਾ ਐਲਾਨ ਪੀਟੀਸੀ ਪੰਜਾਬੀ ਵੱਲੋਂ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ2018 ਦੇ ਦੌਰਾਨਕੀਤਾ ਗਿਆ ਸੀ ।

ਹੋਰ ਵੇਖੋ :ਦਿਲਜੀਤ ਦੋਸਾਂਝ ਦੀ ਗੁਲਾਬੀ ਪੱਗ ਨੇ ਛੇੜੇ ਨਵੇਂ ਚਰਚੇ, ਦੇਖੋ ਵੀਡਿਓ

nupur sidhu narayan nupur sidhu narayan

ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2018 ਦੇ ਸਨਮਾਨ ਸਮਾਰੋਹ ਦੇ ਮੌਕੇ ਪੀਟੀਸੀ ਪੰਜਾਬੀ ਵੱਲੋਂ ਨਵੀਂ ਪਹਿਲ ਕੀਤੀ ਗਈ  ਸੀ ਅਤੇ ਇਹ ਪਿਆਰੀ  ਜਿਹੀ ਪਹਿਲ ਕੀਤੀ ਗਈ ਹੈ ਪੰਜਾਬੀ ਸੱਭਿਆਚਾਰ ਨੂੰ ਦੁਨੀਆ ਦੇ ਹਰ ਕੋਨੇ ਤੱਕ ਪਹੁੰਚਾਉਣ ਦੀ । ਦਰਅਸਲ ਪੀਟੀਸੀ ਪੰਜਾਬੀ ਵੱਲੋ ਪੀਟੀਸੀ ਸਟੂਡਿਓ ਦੀ ਸ਼ੁਰੂਆਤ ਕੀਤੀ ਗਈ ਹੈ ।

 

ਜਿੱਥੇ ਪੰਜਾਬ ਦੇ ਨਾ ਸਿਰਫ ਨਾਮੀ ਗਾਇਕਾਂ ਦੇ ਗੀਤ ਹੋਣਗੇ ਬਲਕਿ ਕੌਮਾਂਤਰੀ ਪੱਧਰ ‘ਤੇ ਵੀ ਉੱਭਰ ਰਹੇ ਗਾਇਕਾਂ ਨੂੰ ਆਪਣੀ ਗਾਇਕੀ ਵਿਖਾਉਣ ਦਾ ਮੌਕਾ ਦਿੱਤਾ ਜਾਵੇਗਾ । ਪੀਟੀਸੀ ਸਟੂਡਿਓ ‘ਚ ਹਰ  ਹਫਤੇ ਪੀਟੀਸੀ ਸਟੂਡਿਓ ‘ਚ ਤੁਹਾਨੂੰ ਦੋ ਨਵੇਂ ਗੀਤ ਸੁਣਨ ਨੂੰ ਮਿਲਣਗੇ ਹਰ ਸੋਮਵਾਰ ਅਤੇ ਵੀਰਵਾਰ ਪੀਟੀਸੀ ਸਟੂਡਿਓ ‘ਚ ਦੋ ਗੀਤ ਕੱਢੇ  ਜਾਣਗੇ । ਇਸ ਦੀ ਸ਼ੁਰੂਆਤ ‘ਚ ਸੋਲਾਂ ਗਾਇਕਾਂ ਨੂੰ ਇੰਟਰੋਡਿਊਸ ਕੀਤਾ ਗਿਆ ਹੈ    ਜੋ ਆਉਣ ਵਾਲੇ ਸਮੇਂ ‘ਚ ਪੀਟੀਸੀ ਸਟੂਡਿਓ ‘ਚ ਤੁਹਾਨੂੰ ਦਿਖਾਈ ਦੇਣਗੇ ਅਤੇ ਆਪਣੇ ਗੀਤਾਂ ਨਾਲ ਤੁਹਾਡਾ ਮਨੋਰੰਜਨ ਕਰਨਗੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network