ਗੁਰਵਾਰਿਸ ਸਿੰਘ ਦਾ ਨਵਾਂ ਧਾਰਮਿਕ ਗੀਤ ‘ਸੁਣਾ ਕੋਈ ਬਾਤ ਦਾਦੀਏ’ ਰਿਲੀਜ਼ By Rupinder Kaler 21 Dec 2019 | Updated On 21 Dec 2019 13:16 IST in PTC Records PTC Studio New Update Advertisment ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਗੁਰਵਾਰਿਸ ਸਿੰਘ ਦਾ ਨਵਾਂ ਧਾਰਮਿਕ ਗਾਣਾ ਰਿਲੀਜ਼ ਹੋ ਗਿਆ ਹੈ । ‘ਸੁਣਾ ਕੋਈ ਬਾਤ ਦਾਦੀਏ’ ਟਾਈਟਲ ਹੇਠ ਇਸ ਗਾਣੇ ਨੂੰ ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ । ਗੁਰਵਾਰਿਸ ਸਿੰਘ ਦਾ ਇਹ ਗਾਣਾ ਹਰ ਇੱਕ ਨੂੰ ਸਿੱਖ ਧਰਮ ਦੇ ਇਤਿਹਾਸ ਤੇ ਸਿੱਖ ਗੁਰੂਆਂ ਦੀ ਕੁਰਬਾਨੀ ਤੋਂ ਜਾਣੂ ਕਰਵਾਉਂਦਾ ਹੈ । ਗਾਣੇ ਦੇ ਬੋਲ ਬਲਬੀਰ ਸੂਫ਼ੀ ਨੇ ਲਿਖੇ ਹਨ, ਜਦੋਂ ਕਿ ਮਿਊਜ਼ਿਕ ਹਿਮਾਂਸੂ ਸ਼ਰਮਾ ਨੇ ਤਿਆਰ ਕੀਤਾ ਹੈ । ਗੀਤ ਦੀ ਵੀਡੀਓ ਗੱਗੀ ਸਿੰਘ ਦੇ ਨਿਰਦੇਸ਼ਨ ਹੇਠ ਬਣਾਈ ਗਈ ਹੈ । ਇਸ ਗਾਣੇ ਨੂੰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ਤੇ ਦਿਖਾਇਆ ਜਾ ਰਿਹਾ ਹੈ । Advertisment ਇਸ ਤੋਂ ਇਲਾਵਾ ਤੁਸੀਂ ਇਸ ਗੀਤ ਨੂੰ ਪੀਟੀਸੀ ਰਿਕਾਰਡਜ਼ ਦੇ ਯੂਟਿਊਬ ਚੈਨਲ ਅਤੇ ‘ਪੀਟੀਸੀ ਪਲੇਅ’ ਐਪ ਤੇ ਵੀ ਸੁਣ ਸਕਦੇ ਹੋ । ਤੁਹਾਨੂੰ ਦੱਸ ਦਿੰਦੇ ਹਾਂ ਕਿ ਪੀਟੀਸੀ ਰਿਕਾਰਡਜ਼ ਵੱਲੋਂ ਆਏ ਦਿਨ ਆਪਣੇ ਸਰੋਤਿਆਂ ਲਈ ਨਵੇਂ ਤੋਂ ਨਵੇਂ ਗਾਣੇ ਲੈ ਕੇ ਆ ਰਿਹਾ ਹੈ । ਇਹਨਾਂ ਗਾਣਿਆਂ ਨੂੰ ਪੰਜਾਬੀ ਸਰੋਤਿਆਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ । #ptc-records #suna-koi-baat-dadiye #dharmik-geet #gurwaris-singh Subscribe to our Newsletter! Be the first to get exclusive offers and the latest news Subscribe Now Advertisment Stay updated with the latest news headlines. Follow us: Related Articles Advertisment Advertisment Latest Stories Advertisment Read the Next Article