ਸੁਨੰਦਾ ਸ਼ਰਮਾ ਨੇ ਸਾਂਝਾ ਕੀਤਾ ਇਹ ਵੀਡੀਓ,ਪ੍ਰਸ਼ੰਸਕਾਂ ਤੋਂ ਪੁੱਛਿਆ ਗੈੱਸ ਕਰੋ ! By Shaminder 22 Jul 2019 | Updated On 22 Jul 2019 12:05 IST in Punjabi Buzz Celebrities Special New Update Advertisment ਸੁਨੰਦਾ ਸ਼ਰਮਾ ਨੇ ਆਪਣੇ ਆਪਣੇ ਫੇਸਬੁੱਕ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਸੁਨੰਦਾ ਇਸ ਵੀਡੀਓ 'ਚ ਕੋਈ ਤਸਵੀਰ ਵਿਖਾ ਰਹੀ ਹੈ ਅਤੇ ਇਸ ਤਸਵੀਰ 'ਚ ਲਿਖਿਆ ਹੋਇਆ ਹੈ ਬੈਨ । ਇਹ ਸੁਨੰਦਾ ਸ਼ਰਮਾ ਦੀ ਹੀ ਤਸਵੀਰ ਹੈ । ਜਿਸ 'ਚ ਉਨ੍ਹਾਂ ਨੇ ਆਪਣੀਆਂ ਅੱਖਾਂ 'ਤੇ ਪੱਟੀ ਬੰਨੀ ਹੋਈ ਹੈ । ਹੋਰ ਵੇਖੋ :ਕਿਸ ਨੂੰ ਦਿਖਾਉਣ ਲਈ ਸੁਨੰਦਾ ਸ਼ਰਮਾ ਨੇ ਗੁੰਦਵਾਈਆਂ ਨੇ ਮੀਂਡੀਆਂ ! ਸੁਨੰਦਾ ਸ਼ਰਮਾ ਨੇ ਆਪਣੇ ਫੈਨਸ ਨੂੰ ਇਹ ਤਸਵੀਰ ਦਿਖਾਉਂਦੇ ਹੋਏ ਪੁੱਛਿਆ ਹੈ ਕਿ ਆਖਿਰ ਇਹ ਕੀ ਹੈ ਕਮੈਂਟ ਕਰਕੇ ਦੱਸਣ । ਸੁਨੰਦਾ ਸ਼ਰਮਾ ਦੇ ਇਸ ਵੀਡੀਓ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਲਗਾਤਾਰ ਇਸ ਵੀਡੀਓ ਤੇ ਕਮੈਂਟ ਕਰ ਰਹੇ ਹਨ । https://www.instagram.com/p/B0JXfngFURV/ ਇਸ ਵੀਡੀਓ ਨੂੰ ਵੇਖ ਕੇ ਤਾਂ ਇਹੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਸ਼ਾਇਦ ਉਹ ਆਪਣਾ ਨਵਾਂ ਗੀਤ ਲੈ ਕੇ ਆ ਰਹੇ ਹਨ ਅਤੇ ਇਸ ਦਾ ਨਾਂਅ ਬੈਨ ਹੋਵਗਾ ।ਇਹ ਤਾਂ ਸੁਨੰਦਾ ਸ਼ਰਮਾ ਹੀ ਸਪੱਸ਼ਟ ਕਰ ਸਕਦੇ ਹਨ । #singer #sunanda-sharma Subscribe to our Newsletter! Be the first to get exclusive offers and the latest news Subscribe Now Advertisment Stay updated with the latest news headlines. Follow us: Related Articles Advertisment Advertisment Latest Stories Advertisment Read the Next Article