ਸੁਨੰਦਾ ਸ਼ਰਮਾ ਤੇ ਨਵਾਜ਼ੂਦੀਨ ਸਿਦੀਕੀ ਦੀ ਜੋੜੀ ਇਸ ਗਾਣੇ ਵਿੱਚ ਆਵੇਗੀ ਨਜ਼ਰ

written by Rupinder Kaler | March 08, 2021

ਸੋਨੂੰ ਸੂਦ ਨਾਲ ਗਾਣਾ ਕਰਨ ਤੋਂ ਬਾਅਦ ਸੁਨੰਦਾ ਸ਼ਰਮਾ ਇੱਕ ਹੋਰ ਬਾਲੀਵੁੱਡ ਅਦਾਕਾਰ ਨਾਲ ਨਜ਼ਰ ਆਉਣ ਵਾਲੀ ਹੈ । ਜਿਸ ਦੀ ਜਾਣਕਾਰੀ ਸੁਨੰਦਾ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਤੇ ਦਿੱਤੀ ਹੈ । ਇਸ ਗਾਣੇ ਵਿੱਚ ਸੁਨੰਦਾ ਦੇ ਨਾਲ ਬਾਲੀਵੁੱਡ ਅਦਾਕਾਰ ਨਵਾਜ਼ੂਦੀਨ ਸਿਦੀਕੀ ਨਜ਼ਰ ਆਉਣਗੇ ।

image from sunanda 's instagram

ਹੋਰ ਪੜ੍ਹੋ :

ਕਰੀਨਾ ਕਪੂਰ ਨੇ ਆਪਣੇ ਨਵ-ਜਨਮੇ ਬੇਟੇ ਦੇ ਨਾਲ ਪਹਿਲੀ ਵਾਰ ਸਾਂਝੀ ਕੀਤੀ ਤਸਵੀਰ, ਪ੍ਰਸ਼ੰਸਕ ਦੇ ਰਹੇ ਵਧਾਈਆਂ

image from sunanda 's instagram

ਇਹ ਜੋੜੀ ਪ੍ਰੈਕ ਦੇ ਗੀਤ 'ਚ ਨਜ਼ਰ ਆਉਣਗੇ, ਜਿਸ ਨੂੰ ਜਾਨੀ ਨੇ ਲਿਖਿਆ ਤੇ ਕੰਪੋਜ਼ ਕੀਤਾ ਹੈ। ਗੀਤ ਦਾ ਨਾਮ ਹੈ 'ਬਾਰਿਸ਼ ਕੀ ਜਾਏ'... ਇਹ ਗੀਤ ਇਸੇ ਮਹੀਨੇ ਮਾਰਚ 'ਚ ਰਿਲੀਜ਼ ਹੋਵੇਗਾ। ਜਿਸ ਨੂੰ ਡਾਇਰੈਕਟ ਫੇਮਸ ਵੀਡੀਓ ਡਾਇਰੈਕਟਰ ਅਰਵਿੰਦਰ ਖਹਿਰਾ ਨੇ ਕੀਤਾ ਹੈ।

bprak image from sunanda 's instagram

ਗੀਤ ਨੂੰ ਰਿਲੀਜ਼ ਦੇਸੀ ਮੈਲੇਡੀਜ਼ ਦੇ ਬੈਨਰ ਹੇਠ ਕੀਤਾ ਜਾ ਰਿਹਾ ਹੈ।ਦੇਸੀ ਮੈਲੇਡੀਜ਼ ਦੀ ਟੀਮ ਪਹਿਲੀ ਵਾਰ ਬਾਲੀਵੁੱਡ ਚਹਿਰੇ ਦੇ ਨਾਲ ਕੰਮ ਨਹੀਂ ਕਰ ਰਹੀ। ਇਹ ਟੀਮ ਇਸ ਤੋਂ ਪਹਿਲਾ ਅਕਸ਼ੇ ਕੁਮਾਰ ਤੇ ਨੂਪੁਰ ਸੈਨਨ ਨਾਲ 'ਫਿਲਹਾਲ', ਸੋਨੂੰ ਸੂਦ ਨਾਲ ਗੀਤ 'ਪਾਗਲ ਨਹੀਂ ਹੋਣਾ' ਵਰਗਾ ਪ੍ਰੋਜੈਕਟ ਕਰ ਚੁੱਕੀ ਹੈ।

0 Comments
0

You may also like