ਸੋਸ਼ਲ ਮੀਡੀਆ ‘ਤੇ ਛਾਈ ਸੋਨੂੰ ਸੂਦ ਤੇ ਸੁਨੰਦਾ ਸ਼ਰਮਾ ਦੀ ਇਹ ਤਸਵੀਰ, ਲੱਖਾਂ 'ਚ ਆਏ ਲਾਈਕਸ

written by Lajwinder kaur | January 10, 2021

ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ । ਉਨ੍ਹਾਂ ਦੀ ਨਵੀਂ ਪੋਸਟ ਚਰਚਾ ‘ਚ ਬਣੀ ਹੋਈ ਹੈ । ਜੀ ਹਾਂ ਉਨ੍ਹਾਂ ਨੇ ਸੋਨੂੰ ਸੂਦ ਦੇ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਹੈ । inside photo sunanda sharma ਹੋਰ ਪੜ੍ਹੋ : ਦੇਖੋ ਵੀਡੀਓ : ਗਾਇਕ ਹਰਭਜਨ ਮਾਨ ਨੇ ਆਪਣੇ ਨਵੇਂ ਗੀਤ ‘ਰੂਹ ਰਾਜ਼ੀ’ ਨਾਲ ਲੋਕਾਂ ਨੂੰ ਦਿੱਤਾ ਖ਼ਾਸ ਸੁਨੇਹਾ, ਗਾਣਾ ਛਾਇਆ ਟਰੈਂਡਿੰਗ ‘ਚ
ਇਸ ਫੋਟੋ ਨੂੰ ਸਾਂਝੀ ਕਰਦੇ ਹੋਏ ਲਿਖਿਆ ਹੈ – ‘ਬਾਹੋਂ ਕੇ ਦਰਮਿਆਨ ਦੋ ਪਿਆਰ ਮਿਲ ਰਹੇ ਹੈ... #Pagalnahihona’ ਨਾਲ ਹੀ ਉਨ੍ਹਾਂ ਨੇ ਸੋਨੂੰ ਸੂਦ ਤੇ ਜਾਨੀ ਨੂੰ ਟੈਗ ਕੀਤਾ ਹੈ। ਜਿਸ ਤੋਂ ਲੱਗਦਾ ਹੈ ਸੁਨੰਦਾ ਸ਼ਰਮਾ ਤੇ ਸੋਨੂੰ ਸੂਦ ਇਕੱਠੇ ਕਿਸੇ ਮਿਊਜ਼ਿਕ ਪ੍ਰੋਜੈਕਟ ‘ਚ ਦਿਖਾਈ ਦੇਣਗੇ। sonu sood pic ਇਹ ਤਸਵੀਰ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ। ਤਸਵੀਰ ‘ਚ ਬਾਲੀਵੁੱਡ ਐਕਟਰ ਸੋਨੂੰ ਸੂਦ ਨੇ ਗਾਇਕਾ ਸੁਨੰਦਾ ਸ਼ਰਮਾ ਨੂੰ ਆਪਣੀ ਬਾਹਾਂ ‘ਚ ਚੁੱਕਿਆ ਹੋਇਆ ਹੈ । ਸੋਨੂੰ ਸੂਦ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇਸ ਤਸਵੀਰ ਨੂੰ ਸ਼ੇਅਰ ਕੀਤਾ ਹੈ । ਇਸ ਪੋਸਟ ਉੱਤੇ ਪੰਜ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਨੇ । ਪ੍ਰਸ਼ੰਸਕ ਇਸ ਪ੍ਰੋਜੈਕਟ ਨੂੰ ਲੈ ਕੇ ਬਹੁਤ ਉਤਸੁਕ ਨੇ । inside pic of sunanda sharma and sonu sood

 

0 Comments
0

You may also like