ਸੁਨੰਦਾ ਸ਼ਰਮਾ ਨੇ ਆਪਣੀ ਸਹੇਲੀ ਦੀ ਬਰਥਡੇਅ ਪਾਰਟੀ ‘ਤੇ ਕੀਤਾ ਪਾਗਲਪੰਥੀ ਵਾਲਾ ਡਾਂਸ, ਵੀਡੀਓ ਹੋਇਆ ਵਾਇਰਲ

written by Lajwinder kaur | January 20, 2022

ਗਾਇਕਾ ਸੁਨੰਦਾ ਸ਼ਰਮਾ (Sunanda Sharma) ਆਪਣੇ ਗੀਤਾਂ ਅਤੇ ਅਦਾਵਾਂ ਦੇ ਨਾਲ ਹਰ ਕਿਸੇ ਦਾ ਦਿਲ ਜਿੱਤ ਲੈਂਦੀ ਹੈ । ਉਹ ਅਕਸਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਤਸਵੀਰਾਂ ਅਤੇ ਵੀਡੀਓਜ਼ (Video) ਸ਼ੇਅਰ ਕਰਦੀ ਰਹਿੰਦੀ ਹੈ । ਇਸ ਵਾਰ ਉਨ੍ਹਾਂ ਦਾ ਇੱਕ ਫਨੀ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ।

ਹੋਰ ਪੜ੍ਹੋ : ਬੀਰ ਸਿੰਘ ਦਾ ਨਵਾਂ ਗੀਤ ‘ਜੋੜਾ ਝਾਂਜਰਾਂ ਦਾ’ ਛਾਇਆ ਟਰੈਂਡਿੰਗ ‘ਚ, ਦਰਸ਼ਕਾਂ ਨੂੰ ਪਸੰਦ ਆ ਰਹੀ ਹੈ ਰਾਜਵੀਰ ਜਵੰਦਾ ਤੇ ਜਪਜੀ ਖਹਿਰਾ ਦੀ ਰੋਮਾਂਟਿਕ ਕਮਿਸਟਰੀ, ਦੇਖੋ ਵੀਡੀਓ

sunanda sharma , image From instagram

ਇਸ ਵੀਡੀਓ ‘ਚ ਸੁਨੰਦਾ ਸ਼ਰਮਾ ਵਾਲ ਖਿਲਾਰ ਕੇ ਮਸਤੀ ਚ ਪਾਗਲਪੰਥੀ ‘ਤੇ ਡਾਂਸ ਕਰਦੀ ਹੋਈ । ਸੁਨੰਦਾ ਦੀ ਸਹੇਲੀ ਵੀ ਇਸ ਪਾਗਲਪੰਥੀ ਵਾਲੇ ਡਾਂਸ ‘ਚ ਉਨ੍ਹਾਂ ਦਾ ਸਾਥ ਦਿੰਦੀ ਹੋਈ ਨਜ਼ਰ ਆ ਰਹੀ ਹੈ। ਦੋਵੇਂ ਜਾਣੀਆਂ ਖਲਬਲੀ-ਖਲਬਲੀ ਸੌਂਗ ਉੱਤੇ ਥਿਰਕਦੀ ਹੋਈ ਨਜ਼ਰ ਆ ਰਹੀਆਂ ਹਨ।  ਸੋਸ਼ਲ ਮੀਡੀਆ ਉੱਤੇ ਦਰਸ਼ਕ ਇਸ ਵੀਡੀਓ ਨੂੰ ਦੇਖ ਕੇ ਹੱਸ-ਹੱਸ ਦੂਹਰੇ ਹੋ ਰਹੇ ਨੇ। ਯੂਜ਼ਰ ਵੀ ਕਮੈਂਟ ਕਰਕੇ ਆਪਣੀ ਫਨੀ ਪ੍ਰਤੀਕਿਰਿਆ ਦੇ ਰਹੇ ਨੇ। ਇੱਕ ਯੂਜ਼ਰ ਨੇ ਲਿਖਿਆ ਹੈ- ਮੈਨੂੰ ਲੱਗਾ ਹੈ ਕਿ ਇਹ ਡਾਂਸ ਦੇਖ ਕੇ ਹੁਣ ਕੋਈ ਤੁਹਾਨੂੰ ਆਪਦੇ ਬਰਥਡੇਅ ਤੇ ਨਹੀਂ ਬੁਲਾਏਗਾ..ਨਾਲ ਹੀ ਹਾਸੇ ਵਾਲੇ ਇਮੋਜ਼ੀ ਪੋਸਟ ਕੀਤੇ ਨੇ। ਖੁਦ ਗਾਇਕਾ ਸੁਨੰਦਾ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇਸ ਵੀਡੀਓ ਨੂੰ ਪੋਸਟ ਕੀਤਾ ਹੈ।

sunanda Sharma shared cute video on manike mage hithe-min

ਹੋਰ ਪੜ੍ਹੋ : ‘Lakh Lakh Vadhaiyaan’ ਗੀਤ ਦਾ ਟੀਜ਼ਰ ਹੋਇਆ ਰਿਲੀਜ਼, ਦੇਖਣ ਨੂੰ ਮਿਲ ਰਹੀ ਹੈ ਅਫਸਾਨਾ ਤੇ ਸਾਜ਼ ਦੇ ਵਿਆਹ ਦੀ ਝਲਕ

ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ- ‘Khali bali ਹੋ ਗਿਆ ਹੈ ਦਿਲ😁😁....ਹਮ ਕੋ ਸੋਚ ਸਮਝ ਕੇ ਬਰਥਡੇਅ ਪੇ ਬੁਲਾਨੇ ਕਾ ਰੇ...💃😁...ਹਮ ਐਸੇ ich hai😂...Air aise humne aaj @ramnee.k ਕਾ ਬਰਥਡੇਅ ਮਨਾਇਆ ਹੈ’ । ਇਸ ਇੰਸਟਾ ਰੀਲ ਉੱਤੇ ਵੱਡੀ ਗਿਣਤੀ ‘ਚ ਪ੍ਰਸ਼ੰਸਕਾਂ ਤੇ ਕਮੈਂਟ ਆ ਚੁੱਕੇ ਹਨ। ਜੇ ਗੱਲ ਕਰੀਏ ਸੁਨੰਦਾ ਸ਼ਰਮਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੀ ਮਸ਼ਹੂਰ ਗਾਇਕਾ ਹੈ। ਉਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਨੇ। ਉਹ ਬਾਲੀਵੁੱਡ ਕਲਾਕਾਰਾਂ ਦੇ ਨਾਲ ਵੀ ਕੰਮ ਕਰ ਚੁੱਕੀ ਹੈ।

 

You may also like