ਸੁਨੰਦਾ ਸ਼ਰਮਾ ਦੇ ਘਰ ਆਇਆ ਨੰਨ੍ਹਾ ਮਹਿਮਾਨ,ਵੇਖਦਿਆਂ ਹੀ ਭਾਵੁਕ ਹੋਈ ਸੁਨੰਦਾ

written by Shaminder | July 06, 2019

ਸੁਨੰਦਾ ਸ਼ਰਮਾ ਦਾ ਇੱਕ ਵੀਡੀਓ ਵਾਇਰਲ ਹੋਇਆ ਹੈ । ਇਸ ਵੀਡੀਓ 'ਚ ਉਹ ਕਿਚਨ 'ਚ ਖਾਣਾ ਬਣਾਉਂਦੇ ਦਿਖਾਈ  ਦੇ ਰਹੇ ਹਨ ।ਪਰ ਸੁਨੰਦਾ ਸ਼ਰਮਾ ਨੂੰ ਜਦੋਂ ਉਨ੍ਹਾਂ ਦਾ ਇੱਕ ਪਿਆਰਾ ਜਿਹਾ ਪਪੀ ਲਿਆ ਕੇ ਕੋਈ ਉਨ੍ਹਾਂ ਨੂੰ ਦਿੰਦਾ ਹੈ ਤਾਂ ਸੁਨੰਦਾ ਸ਼ਰਮਾ ਇਮੋਸ਼ਨਲ ਹੋ ਜਾਂਦੇ ਹਨ । ਹੋਰ ਵੇਖੋ :ਕੌਮਾਂਤਰੀ ਯੋਗ ਦਿਹਾੜੇ ਤੇ ਸੁਨੰਦਾ ਸ਼ਰਮਾ ਤੋਂ ਲੈ ਕੇ ਸ਼ਿਲਪਾ ਸ਼ੈੱਟੀ ਤੱਕ ਨੇ ਕੀਤੇ ਯੋਗ ਦੇ ਆਸਨ https://www.instagram.com/p/Bzi30bAhAmT/ ਉਹ ਆਪਣੇ ਪਪੀ ਨੂੰ ਆਪਣੇ ਦੂਜੇ ਕਮਰੇ 'ਚ ਲੈ ਜਾਂਦੇ ਹਨ । ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਸੁਨੰਦਾ ਪੈੱਟਸ ਨੂੰ ਕਿੰਨਾ ਜ਼ਿਆਦਾ ਪਸੰਦ ਕਰਦੇ ਹਨ । ਦੱਸ ਦਈਏ ਕਿ ਸੁਨੰਦਾ ਸ਼ਰਮਾ ਆਪਣੇ ਬਿੰਦਾਸ ਅੰਦਾਜ਼ ਕਾਰਨ ਜਾਣੀ ਜਾਂਦੀ ਹੈ ਅਤੇ ਉਹ ਅਕਸਰ ਆਪਣੇ ਵੀਡੀਓ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੇ ਕਰਦੇ ਰਹਿੰਦੇ ਹਨ । https://www.instagram.com/p/Bzi3-WThzlx/ ਭਾਵੇਂ ਉਹ ਉਨ੍ਹਾਂ ਦੀ ਪ੍ਰੋਫੈਸ਼ਨਲ ਲਾਈਫ ਬਾਰੇ ਹੋਣ ਜਾਂ ਫਿਰ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਬਾਰੇ ਹੋਣ । ਸੁਨੰਦਾ ਸ਼ਰਮਾ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਲਈ ਕਈ ਹਿੱਟ ਗੀਤ ਗਾਏ ਹਨ । ਉਨ੍ਹਾਂ ਦਾ ਹਾਲ ਹੀ 'ਚ ਗੀਤ 'ਸੈਂਡਲ' ਆਇਆ ਸੀ ਜਿਸ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ ।

0 Comments
0

You may also like