ਕਿਸ ਨੂੰ ਦਿਖਾਉਣ ਲਈ ਸੁਨੰਦਾ ਸ਼ਰਮਾ ਨੇ ਗੁੰਦਵਾਈਆਂ ਨੇ ਮੀਂਡੀਆਂ !

written by Shaminder | July 12, 2019

ਸੁਨੰਦਾ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡਓ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਉਹ ਆਪਣੇ ਪਸੰਦੀਦਾ ਗਾਣੇ ਬਾਰੇ ਦੱਸ ਰਹੀ ਹੈ ਕਿ ਇਹ ਉਸ ਦਾ ਮਨਪਸੰਦ ਗੀਤ ਹੈ । ਦਰਅਸਲ ਸੁਨੰਦਾ ਜਿਸ ਗੀਤ ਨੂੰ ਗਾ ਰਹੀ ਹੈ ਉਸ ਗੀਤ ਨੂੰ ਸੁਰਿੰਦਾ ਕੌਰ ਨੇ ਗਾਇਆ ਹੈ । ਇਸ ਗੀਤ ਦੇ ਬੋਲ ਇਸ ਤਰ੍ਹਾਂ ਹਨ 'ਚੰਨ ਕਿੱਥਾਂ ਗੁਜ਼ਾਰੀ ਆ ਈ ਰਾਤ ਵੇ' । ਹੋਰ ਵੇਖੋ:ਸੁਨੰਦਾ ਸ਼ਰਮਾ ਦੇ ਘਰ ਆਇਆ ਨੰਨ੍ਹਾ ਮਹਿਮਾਨ,ਵੇਖਦਿਆਂ ਹੀ ਭਾਵੁਕ ਹੋਈ ਸੁਨੰਦਾ https://www.instagram.com/p/BzyZ8WAlgV9/ ਇਸ ਗੀਤ ਨੂੰ ਆਪਣੇ ਸਮੇਂ ਦੀ ਮਸ਼ਹੂਰ ਰਹੀ ਅਤੇ ਪੰਜਾਬ ਦੀ ਕੋਇਲ ਕਹੀ ਜਾਣ ਵਾਲੀ ਸੁਰਿੰਦਰ ਕੌਰ ਨੇ ਆਪਣੀ ਆਵਾਜ਼ ਨਾਲ ਸ਼ਿੰਗਾਰਿਆ ਸੀ । ਉਨ੍ਹਾਂ ਤੋਂ ਇਲਾਵਾ ਵੀ ਕਈ ਗਾਇਕਾਂ ਨੇ ਇਸ ਗੀਤ ਨੂੰ ਆਪਣੀ ਖ਼ੂਬਸੂਰਤ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ ।ਪਰ ਸੁਰਿੰਦਰ ਕੌਰ ਦੇ ਗਾਏ ਇਸ ਗੀਤ ਨੂੰ ਜਿੰਨੀ ਮਕਬੂਲੀਅਤ ਮਿਲੀ ਹੈ ਉਹ ਸ਼ਾਇਦ ਹੀ ਕਿਸੇ ਹੋਰ ਗਾਇਕ ਨੂੰ ਮਿਲੀ ਹੋਵੇ । https://www.instagram.com/p/BzQev9ylV9k/ ਇਸ ਸਦਾਬਹਾਰ ਗੀਤ ਨੂੰ ਅੱਜ ਵੀ ਸਰੋਤੇ ਬੜੀ ਸ਼ਿੱਦਤ ਨਾਲ ਸੁਣਦੇ ਨੇ ਅਤੇ ਅੱਜ ਦੀ ਗਾਇਕਾ ਸੁਨੰਦਾ ਸ਼ਰਮਾ ਵੀ ਇਸ ਗੀਤ ਨੂੰ ਪਸੰਦ ਕਰਦੀ ਹੈ । ਉਨ੍ਹਾਂ ਨੇ ਇਸ ਗੀਤ ਨੂੰ ਗਾ ਕੇ ਸੁਣਾਇਆ ਅਤੇ ਕਿਹਾ ਕਿ ਇਹ ਉਨ੍ਹਾਂ ਦਾ ਪਸੰਦੀਦਾ ਗੀਤ ਹੈ ਕਿ ਤੁਹਾਨੂੰ ਵੀ ਇਹ ਗੀਤ ਪਸੰਦ ਹੈ । ਸੁਨੰਦਾ ਸ਼ਰਮਾ ਦੇ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਹਨ । ਗਾਇਕੀ ਦੇ ਨਾਲ –ਨਾਲ ਅਦਾਕਾਰੀ ਦੇ ਖੇਤਰ 'ਚ ਵੀ ਆਪਣਾ ਹੁਨਰ ਵਿਖਾ ਚੁੱਕੇ ਹਨ ।  

0 Comments
0

You may also like