ਗਾਇਕਾ ਸੁਨੰਦਾ ਸ਼ਰਮਾ ਕਣਕ ਦੀ ਅੱਗ 'ਚ ਝੁਲਸੇ ਕਿਸਾਨ ਦੀ ਮਦਦ ਲਈ ਆਏ ਅੱਗੇ, ਲਿਖਿਆ ਭਾਵੁਕ ਸੰਦੇਸ਼

written by Aaseen Khan | May 02, 2019

ਗਾਇਕਾ ਸੁਨੰਦਾ ਸ਼ਰਮਾ ਕਣਕ ਦੀ ਅੱਗ 'ਚ ਝੁਲਸੇ ਕਿਸਾਨ ਦੀ ਮਦਦ ਲਈ ਆਏ ਅੱਗੇ, ਲਿਖਿਆ ਭਾਵੁਕ ਸੰਦੇਸ਼ : ਦੇਸ਼ ਭਰ 'ਚ ਕਿਸਾਨਾਂ ਵੱਲੋਂ ਕਣਕਾਂ ਦੀ ਫ਼ਸਲ ਦੀ ਵਢਾਈ ਕੀਤੀ ਜਾ ਰਹੀ ਹੈ ਪਰ ਪੰਜਾਬ 'ਚ ਹਰ ਸਾਲ ਹੀ ਅੱਗ ਲੱਗਣ ਕਾਰਨ ਹਜ਼ਾਰਾਂ ਹੀ ਏਕੜ ਫ਼ਸਲ ਬਰਬਾਦ ਹੋ ਜਾਂਦੀ ਹੈ। ਜਿਸ ਦੀ ਨੁਕਸਾਨ ਛੋਟੇ ਕਿਸਾਨਾਂ ਨੂੰ ਭੁਗਤਣਾ ਪੈਂਦਾ ਹੈ। ਪਿਛਲੇ ਦਿਨੀ ਇਹਨਾਂ ਕਿਸਾਨਾਂ ਦੀ ਮਦਦ ਲਈ ਗਾਇਕ ਐਮੀ ਵਿਰਕ ਤੇ ਜਗਦੀਪ ਰੰਧਾਵਾ ਅੱਗੇ ਆਏ ਹਨ। ਪਰ ਹੁਣ ਗਾਇਕਾ ਸੁਨੰਦਾ ਸ਼ਰਮਾ ਵੀ  ਕਣਕ ਦੀ ਅੱਗ ਦੇ ਸੇਕ 'ਚ ਝੁਲਸੇ ਕਿਸਾਨ ਦੀ ਮਦਦ ਲਈ ਅੱਗੇ ਆਏ ਹਨ। ਉਹਨਾਂ ਉਸ ਕਿਸਾਨ ਦੀ ਮਦਦ ਲਈ ਸ਼ੋਸ਼ਲ ਮੀਡੀਆ 'ਤੇ ਪੋਸਟ ਪਾਈ ਹੈ ਤੇ ਕਾਫ਼ੀ ਭਾਵੁਕ ਸੰਦੇਸ਼ ਲਿਖਿਆ ਹੈ।

 
View this post on Instagram
 

ਰਾਤਾਂ ਜਾਗ ਜਾਗ ਕੇ, ਪੁੱਤਾਂ ਵਾਂਗੂ ਪਾਲਦਾ ਏ ਜੱਟ ਫਸਲਾਂ ਨੂੰ, ਅੱਗ ਦੇ ਸੇਕ ਤੋਂ ਬਚਾਉਂਦਿਆਂ ਅਪਣੇ ਪੁੱਤਰਾਂ ਨੂੰ ਝੁਲਸਦਿਆਂ ਦੇਖ ਧਾਹਾਂ ਮਾਰਣ ਤੋਂ ਸਿਵਾਏ ਕੀ ਕਰ ਸਕਦਾ ਏ !? ਮਾਲਕਾ ਮੇਹਰ ਕਰੀਂ ਮੇਰੇ ਪੰਜਾਬ ਤੇ ?? ਪਿੰਡ ਬੁੱਗੀਪੁਰਾ ਜਿਲਾ ਮੋਗਾ ਮੇਰੇ ਵੀਰੇ ਦੀ ਕਿਸੇ ਨੇ ਫੋਟੋ ਸ਼ੇਅਰ ਕੀਤੀ ਏ, ਮੈਂ ਅਪਣੇ ਵੀਰੇ ਦੇ ਇਲਾਜ ਲਈ ਕੁੱਝ ਪੈਸੇ ਭੇਜਣਾ ਚਾਹੁੰਨੀ ਆਂ । ਮੇਰੇ ਇਸ ਆਫੀਸ਼ਿਅਲ ਨੰ ਤੇ 9023500234 ਪਰਿਵਾਰ ਦਾ ਕੋਈ ਵੀ ਮੈੰਬਰ ਸੰਪਰਕ ਕਰੇ ??

A post shared by Sunanda Sharma (@sunanda_ss) on

ਉਹਨਾਂ ਦਾ ਕਹਿਣਾ ਹੈ "ਰਾਤਾਂ ਜਾਗ ਜਾਗ ਕੇ,ਪੁੱਤਾਂ ਵਾਂਗੂ ਪਾਲਦਾ ਏ ਜੱਟ ਫਸਲਾਂ ਨੂੰ,ਅੱਗ ਦੇ ਸੇਕ ਤੋਂ ਬਚਾਉਂਦਿਆਂ ਅਪਣੇ ਪੁੱਤਰਾਂ ਨੂੰ ਝੁਲਸਦਿਆਂ ਦੇਖ ਧਾਹਾਂ ਮਾਰਣ ਤੋਂ ਸਿਵਾਏ ਕੀ ਕਰ ਸਕਦਾ ਏ !ਮਾਲਕਾ ਮੇਹਰ ਕਰੀਂ ਮੇਰੇ ਪੰਜਾਬ ਤੇ ਪਿੰਡ ਬੁੱਗੀਪੁਰਾ ਜਿਲਾ ਮੋਗਾ ਮੇਰੇ ਵੀਰੇ ਦੀ ਕਿਸੇ ਨੇ ਫੋਟੋ ਸ਼ੇਅਰ ਕੀਤੀ ਏ,ਮੈਂ ਅਪਣੇ ਵੀਰੇ ਦੇ ਇਲਾਜ ਲਈ ਕੁੱਝ ਪੈਸੇ ਭੇਜਣਾ ਚਾਹੁੰਨੀ ਆਂ । ਮੇਰੇ ਇਸ ਆਫੀਸ਼ਿਅਲ ਨੰ ਤੇ 9023500234 ਪਰਿਵਾਰ ਦਾ ਕੋਈ ਵੀ ਮੈਂਬਰ ਸੰਪਰਕ ਕਰੇ। ਸੁਨੰਦਾ ਸ਼ਰਮਾ ਵੱਲੋਂ ਇਹ ਉਪਰਾਲਾ ਉਹਨਾਂ ਕਿਸਾਨਾਂ ਨੂੰ ਜ਼ਰੂਰ ਥੋੜੀ ਰਾਹਤ ਪਹੁੰਚਾਵੇਗਾ ਜਿਹੜੇ ਆਪਣੇ ਪੁੱਤਾਂ ਵਾਂਗ ਪਾਲ਼ੀ ਫ਼ਸਲ ਨੂੰ ਆਪਣੀਆਂ ਅੱਖਾਂ ਸਾਹਮਣੇ ਸੁਆਹ ਹੁੰਦੀ ਵੇਖਦੇ ਹਨ। ਸੁਨੰਦਾ ਸ਼ਰਮਾ ਦੇ ਇਸ ਕਦਮ ਨਾਲ ਹੋਰ ਲੋਕਾਂ ਨੂੰ ਵੀ ਸੰਦੇਸ਼ ਜਾਂਦਾ ਹੈ ਕਿ ਇਹ ਸਮਾਂ ਪੰਜਾਬ ਦੇ ਕਿਸਾਨਾਂ ਦੇ ਨਾਲ ਖੜ੍ਹਨ ਦਾ ਹੈ।

0 Comments
0

You may also like