ਸੁਨੰਦਾ ਸ਼ਰਮਾ ਨੇ "ਪਿਆਸ" ਚ ਐਕਟਿੰਗ ਨਾਲ ਕਿਸੀ ਖਾਸ ਨੂੰ ਕੀਤਾ ਇਮਪ੍ਰੈੱਸ
ਸੱਜਣ ਸਿੰਘ ਰੰਗਰੂਟ, ਜਲਦ ਰਿਲੀਜ਼ ਹੋਣ ਵਾਲੀ ਫ਼ਿਲਮ ਹਰ ਬੀਤਦੇ ਦਿਨ ਨਾਲ ਲੋਕਾਂ ਦੇ ਦਿਲਾਂ ਦੀ ਧੜਕਣ ਨੂੰ ਉਤਸਾਹ ਨਾਲ ਭਰ ਰਹੀ ਹੈ | ਜੇ ਗੱਲ ਕਰੀਏ ਟ੍ਰੇਲਰ ਜਾਂ ਗਾਣੇ ਬਾਰੇ, ਤਾਂ ਫਿਲਮ ਹਰ ਬੀਤਦੇ ਦਿਨ ਵਧੀਆ ਅਤੇ ਬਿਹਤਰ ਲੱਗ ਰਹੀ ਹੈ | ਦਿਲਜੀਤ ਦੁਸਾਂਝ ਅਤੇ ਸੁਨੰਦਾ ਸ਼ਰਮਾ ਦੀ ਇਹ ਫਿਲਮ ਵਿਸ਼ਵ ਯੁੱਧ ਈ ਦੇ ਦੌਰਾਨ ਸਿੱਖ ਸੈਨਿਕਾਂ ਦੁਆਰਾ ਦਿੱਤੇ ਯੋਗਦਾਨ ਉੱਤੇ ਆਧਾਰਿਤ ਹੈ |
ਦੋ ਦਿਨ ਪਹਿਲਾਂ ਫ਼ਿਲਮ ਦਾ ਦੂਜਾ ਗਾਣਾ "ਪਿਆਸ" ਰਿਲੀਜ਼ ਕੀਤਾ ਗਿਆ | ਇਹ ਗਾਣਾ ਇੰਟਰਨੈੱਟ 'ਤੇ ਧੂਮਾਂ ਮੈਚ ਰਿਹਾ ਹੈ | ਨਾ ਸਿਰਫ ਇਸ ਗਾਣੇ ਨੇ ਤਕਰੀਬਨ 2 ਮਿਲੀਅਨ ਵਿਯੂਜ਼ ਇਕੱਠੇ ਕੀਤੇ ਹਨ, ਨਾਲ ਹੀ ਇਹ ਯੂਟਿਊਬ 'ਤੇ ਲਗਾਤਾਰ ਟਰੇਂਡ ਕਰ ਰਿਹਾ ਹੈ |
ਇਸ ਤੱਥ ਤੋਂ ਇਨਕਾਰ ਕਰਨਾ ਔਖਾ ਹੈ ਕਿ ਇਹ ਗਾਣਾ ਬਹੁਤ ਹੀ ਸੁਰੀਲਾ ਹੈ ਅਤੇ ਗਾਣਾ ਸੁਨ ਤੁਸੀਂ ਆਪਣੇ ਅਜ਼ੀਜ਼ ਨੂੰ ਜ਼ਰੂਰ ਯਾਦ ਕਰੋਂਗੇ | ਹੋਰਨਾਂ ਲੋਕਾਂ ਨੂੰ ਪਸੰਦ ਆਉਣ ਤੋਂ ਇਲਾਵਾ ਇਸ ਗਾਣੇ ਨੇ ਸੁਨੰਦਾ ਸ਼ਰਮਾ ਦੇ ਦਿਲ ਦੇ ਕਰੀਬ ਇਕ ਸ਼ਕਸ ਦੇ ਦਿਲ ਵਿਸ਼ੇਸ਼ ਸਥਾਨ ਵੀ ਬਣਾਇਆ ਹੈ | ਸੁਨੰਦਾ ਸ਼ਰਮਾ Sunanda Sharma ਦੇ ਪਿਤਾ ਨੂੰ ਇਹ ਗੀਤ ਬਹੁਤ ਪਸੰਦ ਆਇਆ | ਅਭਿਨੇਤਰੀ ਅਨੁਸਾਰ ਉਨ੍ਹਾਂ ਦੇ ਪਿਤਾ ਨੇ ਕਿਹਾ , "ਮੇਰਾ ਦਿਲ ਏ ਨੀਂ ਭਰ ਰਿਹਾ ਕਲ ਦਾ ਗੀਤ ਦੇਖ ਦੇਖ ਕ " |
ਨਾਲ ਹੀ ਸੁਨੰਦਾ ਨੇ ਆਪਣੇ ਪਿਤਾ ਦੇ ਗਾਣੇ ਦੇ ਪਸੰਦੀਦਾ ਹਿੱਸੇ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਸਾਂਝਾ ਕੀਤਾ |
ਨਾਲ ਹੀ ਕੈਪਸ਼ਨ ਚ ਲਿਖਿਆ :
ਮੇਰੇ ਪਾਪਾ ਦਾ ਫੇਵ ਪਾਰ੍ਟ ਇਹ ਵਾਲਾ ?
ਕਹਿੰਦੇ ਮੇਰਾ ਦਿਲ ਈ ਨੀਂ ਭਰ ਰਿਹਾ ਕਲ ਦਾ ਗੀਤ ਦੇਖ ਦੇਖ ਕੇ ?
ਮਿਊਜ਼ਿਕ , ਲਿਰਿਕਸ , ਸਿੰਗਿੰਗ , ਵੀਡੀਓ ਅਵਰਿ ਥਿੰਗ ਇਸ ਲਵ ♥
#23 ਮਾਰਚ ਸੱਜਣ ਸਿੰਘ ਰੰਗਰੂਟ ???
ਪੰਕਜ ਬੱਤਰਾ ਦੁਆਰਾ ਨਿਰਦੇਸ਼ਿਤ ਇਸ ਫ਼ਿਲਮ ਨੂੰ ਜੈ ਸਾਹਨੀ, ਸੋਨਾ ਸਾਹਨੀ ਅਤੇ ਬੌਬੀ ਬਜਾਜ ਨੇ ਮਿਲ ਕੇ ਤਿਆਰ ਕੀਤਾ ਗਿਆ ਹੈ | ਇਹ ਵੀਵਿਡ ਆਰਟ ਹਾਊਸ ਦੀ ਪੇਸ਼ਕਾਰੀ ਹੈ ਅਤੇ 23 ਮਾਰਚ ਨੂੰ ਥਿਏਟਰਾਂ ਚ ਦਸਤਕ ਦੇਵੇਗੀ |