ਸੁਨੰਦਾ ਸ਼ਰਮਾ ਦੇ ਨਵੇਂ ਗੀਤ 'ਬੈਨ' ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਵੀਡੀਓ ਸਾਂਝੀ ਕਰਕੇ ਸੁਨੰਦਾ ਨੇ ਦੱਸਿਆ ਗਾਣੇ ਲਈ ਕਿੰਨੀ ਕੀਤੀ ਮਿਹਨਤ 

Written by  Rupinder Kaler   |  August 01st 2019 04:11 PM  |  Updated: August 01st 2019 04:11 PM

ਸੁਨੰਦਾ ਸ਼ਰਮਾ ਦੇ ਨਵੇਂ ਗੀਤ 'ਬੈਨ' ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਵੀਡੀਓ ਸਾਂਝੀ ਕਰਕੇ ਸੁਨੰਦਾ ਨੇ ਦੱਸਿਆ ਗਾਣੇ ਲਈ ਕਿੰਨੀ ਕੀਤੀ ਮਿਹਨਤ 

ਸੁਨੰਦਾ ਸ਼ਰਮਾ ਦਾ ਨਵਾਂ ਗੀਤ 'ਬੈਨ' ਪੰਜਾਬੀ ਗਾਣੇ ਸੁਨਣ ਵਾਲਿਆਂ ਨੂੰ ਕਾਫੀ ਪਸੰਦ ਆ ਰਿਹਾ ਹੈ । ਕੁਝ ਹੀ ਦਿਨਾਂ ਵਿੱਚ ਇਸ ਗਾਣੇ ਦੇ ਵੀਵਰਜ਼ 6 ਮਿਲੀਅਨ ਨੂੰ ਪਾਰ ਕਰ ਗਏ ਹਨ । ਇਸ ਗਾਣੇ ਦੀ ਖ਼ਾਸ ਗੱਲ ਇਹ ਹੈ ਕਿ ਜਿੰਨੇ ਇਸ ਗਾਣੇ ਦੇ ਬੋਲ ਲੋਕਾਂ ਨੂੰ ਪਸੰਦ ਆਏ ਹਨ ਉਸ ਤੋਂ ਕਿਤੇ ਵੱਧ ਇਸ ਦੀ ਵੀਡੀਓ ਪਸੰਦ ਆਈ ਹੈ । ਇਸ ਤਰ੍ਹਾਂ ਦੀ ਵੀਡੀਓ ਹੁਣ ਤੱਕ ਕਿਸੇ ਵੀ ਪੰਜਾਬੀ ਗਾਣੇ ਵਿੱਚ ਨਹੀਂ ਫ਼ਿਲਮਾਈ ਗਈ ।

https://www.instagram.com/p/B0ne5iuFUpB/

ਸੁਨੰਦਾ ਸ਼ਰਮਾ ਮੁਤਾਬਿਕ ਇਸ ਵੀਡੀਓ ਨੂੰ ਫ਼ਿਲਮਾਉਣ ਲਈ ਉਹਨਾਂ ਨੂੰ ਬਹੁਤ ਮਿਹਨਤ ਕਰਨੀ ਪਈ ਸੀ । ਉਹਨਾਂ ਨੇ ਇਸ ਗਾਣੇ ਦਾ ਬਿਹਾਈਂਡ ਦਾ ਸੀਨ ਦੀ ਵੀਡੀਓ ਸ਼ੇਅਰ ਕਰਦੇ ਹੋਏ , ਇਸ ਗੱਲ ਦੀ ਖੁਲਾਸਾ ਕੀਤਾ ਹੈ ਕਿ ਉਹਨਾਂ ਨੂੰ ਕਿਸ ਤਰ੍ਹਾਂ ਦੀਆ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਸੀ ।

https://www.instagram.com/p/B0nKnEmFsXV/

ਇਸ ਗਾਣੇ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਤਰ੍ਹਾਂ ਦੀ ਵੀਡੀਓ ਅਕਸ਼ੇ ਕੁਮਾਰ ਦੀ ਫ਼ਿਲਮ ਬੌਸ ਦੇ ਟਾਈਟਲ ਟਰੈਕ ਲਈ ਫ਼ਿਲਮਾਈ ਗਈ ਸੀ । ਸੁਨੰਦਾ ਸ਼ਰਮਾ ਦੇ ਗਾਣੇ ਦੀ ਵੀਡੀਓ ਨੂੰ ਦੇਖਕੇ ਕਿਹਾ ਜਾ ਸਕਦਾ ਹੈ ਕਿ ਗਾਇਕੀ ਦੇ ਮਾਮਲੇ ਵਿੱਚ ਹੀ ਨਹੀਂ ਫ਼ਿਲਮਾਂਕਣ ਦੇ ਮਾਮਲੇ ਵਿੱਚ ਵੀ ਪੰਜਾਬੀ ਇੰਡਸਟਰੀ ਬਾਲੀਵੁੱਡ ਨੂੰ ਮਾਤ ਪਾ ਰਹੀ ਹੈ ।

ਗਾਣੇ ਦੀ ਗੱਲ ਕੀਤੀ ਜਾਵੇ ਤਾਂ ਸੁੰਨਦਾ ਸ਼ਰਮਾ ਦੀ ਅਵਾਜ਼ ਵਿੱਚ ਆਏ ਇਸ ਗੀਤ ਨੂੰ ਮਿਊਜ਼ਿਕ ਆਰਚੀ ਨੇ ਦਿੱਤਾ ਹੈ ਅਤੇ ਗੀਤ ਦੇ ਬੋਲ ਸੁਲਤਾਨ ਨੇ ਲਿਖੇ ਹਨ ।ਇਸ ਗੀਤ 'ਚ ਸੁਨੰਦਾ ਸ਼ਰਮਾ ਨੇ ਬਲੌਰੀ ਨੈਣਾਂ ਦੀ ਤੁਲਨਾ ਹਥਿਆਰਾਂ ਨਾਲ ਕੀਤੀ ਹੈ । ਕਿਉਂਕਿ ਸਰਕਾਰ ਨੇ ਹਥਿਆਰ ਬੈਨ ਕਰ ਦਿੱਤੇ ਨੇ ।ਇਸ ਲਈ ਉਹ ਗੀਤ 'ਚ ਕਹਿ ਰਹੇ ਨੇ ਕਿ ਇਨ੍ਹਾਂ ਨੈਣਾਂ ਨੂੰ ਲੁਕੋ ਕੇ ਰੱਖਣਾ ਪਵੇਗਾ ।ਇਸ ਤੋਂ ਪਹਿਲਾਂ ਵੀ ਸੁਨੰਦਾ ਸ਼ਰਮਾ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਲਈ ਗਾ ਚੁੱਕੇ ਹਨ । ਇਸ ਤੋਂ ਪਹਿਲਾਂ ਉਨ੍ਹਾਂ ਦਾ ਗੀਤ ਆਇਆ ਸੀ ਸੈਂਡਲ ਜੋ ਕਿ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network