ਇਸ ਵਜ੍ਹਾ ਕਰਕੇ ਸੁਨੰਦਾ ਸ਼ਰਮਾ ਨੇ ਬਨਾਉਣਾ ਸਿੱਖਿਆ ਖਾਣਾ, ਇਸ ਤਰ੍ਹਾਂ ਦੇ ਮੁੰਡੇ ਨੂੰ ਕਰਨਾ ਚਾਹੁੰਦੀ ਹੈ ਡੇਟ

written by Rupinder Kaler | March 04, 2020

ਪੀਟੀਸੀ ਪੰਜਾਬੀ ’ਤੇ ਅੱਜ ਦਿਖਾਏ ਜਾਣ ਵਾਲੇ ਸ਼ੋਅ ‘ਚਾਹ ਦਾ ਕੱਪ ਸੱਤੀ ਦੇ ਨਾਲ’ ਵਿੱਚ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਪਹੁੰਚ ਰਹੀ ਹੈ । ਇਸ ਸ਼ੋਅ ਵਿੱਚ ਉਹ ਆਪਣੀ ਜ਼ਿੰਦਗੀ ਨਾਲ ਜੁੜੀਆਂ ਕਈ ਗੱਲਾਂ ਦਾ ਖੁਲਾਸਾ ਕਰਨ ਜਾ ਰਹੀ ਹੈ । ਇਸ ਸ਼ੋਅ ਵਿੱਚ ਸੁਨੰਦਾ ਨੇ ਦੱਸਿਆ ਕਿ ਉਹਨਾਂ ਨੂੰ ਨਵੇਂ ਤੋਂ ਨਵੇਂ ਖਾਣੇ ਬਨਾਉਣ ਦਾ ਬਹੁਤ ਸ਼ੌਂਕ ਹੈ, ਤੇ ਇਹ ਸ਼ੌਂਕ ਉਹਨਾਂ ਨੂੰ ਮੁੰਬਈ ਜਾਣ ਤੋਂ ਬਾਅਦ ਪਿਆ । https://www.instagram.com/p/B9TIkSYFpcy/ ਸ਼ੋਅ ਦੀ ਹੋਸਟ ਸਤਿੰਦਰ ਸੱਤੀ ਨਾਲ ਗੱਲ ਕਰਦੇ ਹੋਏ ਕਿਹਾ ਕਿ ‘ਉਹ ਆਪਣੇ ਕੰਮ ਦੇ ਸਿਲਸਿਲੇ ਵਿੱਚ ਮੁੰਬਈ ਗਏ ਹੋਏ ਸਨ । ਇਸ ਦੌਰਾਨ ਉਹਨਾਂ ਦੇ ਕਿਸੇ ਨਜ਼ਦੀਕੀ ਨੇ ਉਹਨਾਂ ਲਈ ਪੋਹਾ ਬਣਾਇਆ । ਪੋਹਾ ਉਹਨਾਂ ਨੂੰ ਬਹੁਤ ਪਸੰਦ ਆਇਆ, ਜਿਸ ਕਰਕੇ ਉਹਨਾਂ ਨੇ ਇਸ ਦੀ ਰੈਸਿਪੀ ਸਿੱਖੀ ਤੇ ਇਸ ਨੂੰ ਬਣਾ ਕੇ ਦੇਖਿਆ । ਇਸ ਸਭ ਤੋਂ ਬਾਅਦ ਉਹਨਾਂ ਨੂੰ ਖਾਣਾ ਬਨਾਉਣ ਦਾ ਸ਼ੌਂਕ ਪੈ ਗਿਆ । https://www.instagram.com/p/B9Bo5bpFURs/ ਪੀਟੀਸੀ ਪੰਜਾਬੀ ਦੇ ਇਸ ਸ਼ੋਅ ਵਿੱਚ ਉਹਨਾਂ ਨੇ ਇਸ ਗੱਲ ਦਾ ਖੁਲਾਸਾ ਵੀ ਕੀਤਾ ਕਿ ਉਹ ਕਿਸ ਤਰ੍ਹਾਂ ਦੇ ਮੁੰਡੇ ਨੂੰ ਡੇਟ ਕਰਨਾ ਚਾਹੁੰਦੇ ਹਨ । ਸੁਨੰਦਾ ਨੇ ਕਿਹਾ ਕਿ ਉਹ ਉਸ ਮੁੰਡੇ ਨਾਲ ਹੀ ਡੇਟ ਤੇ ਜਾਣਾ ਚਾਹੁੰਣਗੇ ਜਿਹੜਾ ਕੁੜੀਆਂ ਦੀ ਰਿਸਪੈਕਟ ਕਰਦਾ ਹੋਵੇ । https://www.instagram.com/p/B9R4gtkl5lc/ ਸੋ ਇਸੇ ਤਰ੍ਹਾਂ ਦੀਆਂ ਕੁਝ ਹੋਰ ਗੱਲਾਂ ਜਾਨਣ ਲਈ ਦੇਖਣਾ ਨਾ ਭੁੱਲਣਾ ‘ਚਾਹ ਦਾ ਕੱਪ ਸੱਤੀ ਦੇ ਨਾਲ’ ਅੱਜ ਰਾਤ 8.30 ਵਜੇ (ਬੁੱਧਵਾਰ) ਸਿਰਫ਼ ਪੀਟੀਸੀ ਪੰਜਾਬੀ ’ਤੇ ।

0 Comments
0

You may also like