
Sunanda Sharma news: ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਜੋ ਕਿ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਜਿੱਥੇ ਉਹ ਆਪਣੇ ਫੈਨਜ਼ ਦੇ ਨਾਲ ਕੁਝ ਨਾ ਕੁਝ ਸ਼ੇਅਰ ਕਰਦੀ ਰਹਿੰਦੀ ਹੈ। ਇਸ ਵਾਰ ਉਨ੍ਹਾਂ ਨੇ ਇੱਕ ਹੋਰ ਮਜ਼ੇਦਾਰ ਵੀਡੀਓ ਫੈਨਜ਼ ਦੇ ਨਾਲ ਸਾਂਝਾ ਕੀਤਾ ਹੈ। ਇੰਨ੍ਹੀਂ ਦਿਨੀਂ ਉਹ ਮੁੰਬਈ ਪਹੁੰਚੀ ਹੋਈ ਹੈ। ਜਿੱਥੋਂ ਉਨ੍ਹਾਂ ਨੇ ਕੁਝ ਅਜਿਹੀਆਂ ਹੀ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਨੂੰ ਪ੍ਰਸ਼ੰਸਕ ਬੇਹੱਦ ਪਿਆਰ ਦੇ ਰਹੇ ਹਨ। ਸੁਨੰਦਾ ਨੇ ਇਹ ਤਸਵੀਰਾਂ ਸ਼ਿਰਡੀ ਵਿਖੇ ਸਾਈਂ ਬਾਬਾ ਮੰਦਰ ਤੋਂ ਸਾਂਝੀਆਂ ਕੀਤੀਆਂ ਹਨ।

ਹੋਰ ਪੜ੍ਹੋ : ਤੈਮੂਰ ਦਾ ਜਨਮ ਦਿਨ ਮਨਾਉਣ ਲਈ ਛੁੱਟੀਆਂ 'ਤੇ ਨਿਕਲੇ ਸੈਫ ਤੇ ਕਰੀਨਾ, ਏਅਰਪੋਰਟ ਤੋਂ ਸਾਹਮਣੇ ਆਈਆਂ ਤਸਵੀਰਾਂ
ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਸ਼ਿਰਡੀ ਤੋਂ ਆਪਣੀ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਤਸਵੀਰਾਂ ਵਿੱਚ ਦੇਖ ਸਕਦੇ ਹੋ ਉਹ ਪੰਜਾਬੀ ਸੂਟ ਵਿੱਚ ਨਜ਼ਰ ਆ ਰਹੀ ਹੈ। ਫੈਨਜ਼ ਨੂੰ ਉਨ੍ਹਾਂ ਦੀ ਸਾਦਗੀ ਬਹੁਤ ਪਸੰਦ ਆ ਰਹੀ ਹੈ, ਜਿਸ ਕਰਕੇ ਉਹ ਕਮੈਂਟ ਕਰਕੇ ਖੂਬ ਪਿਆਰ ਲੁੱਟਾ ਰਹੇ ਹਨ।

ਉਥੇ ਸੁਨੰਦਾ ਸ਼ਰਮਾ ਨੇ ਬੀਤੇ ਦਿਨੀਂ ਇਕ ਪੋਸਟ ਸਾਂਝੀ ਕਰਕੇ ਸਾਲ 2023 ’ਚ ਆਉਣ ਵਾਲੇ ਆਪਣੇ ਨਵੇਂ ਚੈਪਟਰ ਬਾਰੇ ਵੀ ਪ੍ਰਸ਼ੰਸਕਾਂ ਨੂੰ ਹਿੰਟ ਦਿੱਤਾ ਹੈ। ਸੁਨੰਦਾ ਦਾ ਇਹ ਨਵਾਂ ਚੈਪਟਰ ‘ਬਹਾਰ-ਏ-ਸ਼ਾਇਰੀ’ ਹੈ, ਜਿਸ ’ਚ ਸੁਨੰਦਾ ਨੂੰ ਸ਼ਾਇਰੀ ਕਰਦੇ ਸੁਣਿਆ ਜਾ ਸਕਦਾ ਹੈ।

ਜੇ ਗੱਲ ਕਰੀਏ ਸੁਨੰਦਾ ਸ਼ਰਮਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੀ ਨਾਮੀ ਗਾਇਕਾ ਹੈ। ਉਨ੍ਹਾਂ ਨੇ ਹੁਣ ਤੱਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਜਿਸ ‘ਚ ਮੁੱਖ ਤੌਰ ‘ਤੇ ਪਟਾਕੇ, ਜਾਨੀ ਤੇਰਾ ਨਾਂਅ, ਬਾਰਿਸ਼ ਕੀ ਜਾਏ, ਪਾਗਲ ਨੀ ਹੋਣਾ, ਦੂਜੀ ਵਾਰ ਪਿਆਰ, ਸੈਂਡਲ ਵਰਗੇ ਕਈ ਗੀਤ ਸ਼ਾਮਿਲ ਹਨ। ਸੁਨੰਦਾ ਸ਼ਰਮਾ ਨੂੰ ਗਾਉਣ ਦਾ ਸ਼ੌਂਕ ਸੀ ਅਤੇ ਇਹੀ ਸ਼ੌਂਕ ਉਸ ਨੂੰ ਗਾਇਕੀ ਦੇ ਖੇਤਰ ‘ਚ ਲੈ ਆਇਆ। ਉਹ ਕਈ ਨਾਮੀ ਬਾਲੀਵੁੱਡ ਕਲਾਕਾਰਾਂ ਦੇ ਵੀ ਕੰਮ ਕਰ ਚੁੱਕੀ ਹੈ।
View this post on Instagram