ਸਲਮਾਨ ਖ਼ਾਨ ਨੂੰ ਮਿਲਕੇ ਭਾਵੁਕ ਹੋਈ ਸੁਨੰਦਾ ਸ਼ਰਮਾ, ਤਸਵੀਰ ਸ਼ੇਅਰ ਕਰਦੇ ਹੋਏ ਲਿਖੇ ਦਿਲ ਦੇ ਜਜ਼ਬਾਤ

Written by  Lajwinder kaur   |  February 10th 2020 11:01 AM  |  Updated: February 10th 2020 11:01 AM

ਸਲਮਾਨ ਖ਼ਾਨ ਨੂੰ ਮਿਲਕੇ ਭਾਵੁਕ ਹੋਈ ਸੁਨੰਦਾ ਸ਼ਰਮਾ, ਤਸਵੀਰ ਸ਼ੇਅਰ ਕਰਦੇ ਹੋਏ ਲਿਖੇ ਦਿਲ ਦੇ ਜਜ਼ਬਾਤ

ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਜਿਨ੍ਹਾਂ ਨੇ ਬਹੁਤ ਹੀ ਘੱਟ ਸਮੇਂ ‘ਚ ਆਪਣੀ ਮਿਹਨਤ ਸਦਕਾ ਸੰਗੀਤਕ ਜਗਤ ‘ਚ ਵੱਖਰੀ ਜਗ੍ਹਾ ਬਣਾ ਲਈ ਹੈ। ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਜਗਤ ਦੇ ਨਾਲ ਬਾਲੀਵੁੱਡ ‘ਚ ਚੰਗੀ ਪਹਿਚਾਣ ਬਣਾ ਲਈ ਹੈ।  ਸੁਨੰਦਾ ਸ਼ਰਮਾ ਜਿਨ੍ਹਾਂ ਨੂੰ ਬਾਲੀਵੁੱਡ ਦੇ ਦਿੱਗਜ ਐਕਟਰ ਸਲਮਾਨ ਖ਼ਾਨ ਨਾਲ ਮਿਲਣ ਦਾ ਮੌਕਾ ਮਿਲਿਆ।

ਹੋਰ ਵੇਖੋ:ਅਮਰ ਨੂਰੀ ਨੇ ਸਰਦੂਲ ਸਿਕੰਦਰ ਦੇ ਬਰਥ ਡੇਅ ‘ਤੇ ਕੁਝ ਇਸ ਤਰ੍ਹਾਂ ਕੀਤਾ ਪਿਆਰ ਦਾ ਇਜ਼ਹਾਰ

ਸੁਨੰਦਾ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਖੁਸ਼ੀ ਫੈਨਜ਼ ਦੇ ਨਾਲ ਸ਼ੇਅਰ ਕਰਦੇ ਹੋਏ ਕੈਪਸ਼ਨ ਰਾਹੀਂ ਆਪਣੀ ਦਿਲ ਦੀਆਂ ਭਾਵਨਾਵਾਂ ਨੂੰ ਬਿਆਨ ਕੀਤਾ ਹੈ। ਉਨ੍ਹਾਂ ਨੇ ਲਿਖਿਆ ਹੈ, ‘ਇਹ ਮੇਰੀ ਜ਼ਿੰਦਗੀ ਦਾ ਇੱਕ ਬਹੁਤ ਹੀ ਅਹਿਮ ਪਲ ਹੈ ਅਤੇ ਸਿਰਫ਼ ਸਲਮਾਨ ਖ਼ਾਨ ਸਰ ਨਾਲ...ਇਹ ਬਹੁਤ ਸਾਰੇ ਲੋਕਾਂ ਦਾ ਸੁਫ਼ਨਾ ਹੁੰਦਾ ਹੈ ਪਰ ਮੇਰਾ ਸੁਫ਼ਨਾ ਸੱਚ ਹੋਇਆ ਹੈ...ਉਹ ਮੇਰੀ ਪ੍ਰੇਰਣਾ ਹੈ ਅਤੇ ਬਹੁਤ ਸਾਰੇ ਹੋਰਾਂ ਲਈ, ਉਨ੍ਹਾਂ ਦੀਆਂ ਤਸਵੀਰਾਂ ਦੇਖ ਕੇ ਮੈਂ ਵੱਡੀ ਹੋਈ ਹਾਂ ਅਤੇ ਅੱਜ ਉਨ੍ਹਾਂ ਦੇ ਨਾਲ ਖੜ੍ਹੇ ਹੋਈ ਹਾਂ, ਧੰਨਵਾਦ ਵਾਹਿਗੁਰੂ ਜੀ!’

ਜੇ ਗੱਲ ਕਰੀਏ ਸੁਨੰਦਾ ਸ਼ਰਮਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਮੋਰਨੀ, ਜਾਨੀ ਤੇਰਾ ਨਾਂਅ, ਸੈਂਡਲ, ਬੈਨ, ਦੂਜੀ ਵਾਰ ਪਿਆਰ ਵਰਗੇ ਕਈ ਗੀਤ ਦੇ ਚੁੱਕੇ ਹਨ। ਇਸ ਤੋਂ ਇਲਾਵਾ ਹਾਲ ਹੀ ‘ਚ ਉਨ੍ਹਾਂ ਦਾ ਗੀਤ ਬਾਲੀਵੁੱਡ ਫ਼ਿਲਮ ‘ਜੈ ਮੰਮੀ ਦੀ’ ‘ਚ ਸੁਣਨ ਨੂੰ ਮਿਲਿਆ ਸੀ। ‘ਮੇਰੀ ਮੰਮੀ ਨੂੰ’ ਪਸੰਦ ਟਾਈਟਲ ਹੇਠ ਆਏ ਇਸ ਗੀਤ ਨੂੰ ਸੁਨੰਦਾ ਸ਼ਰਮਾ ਨੇ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਿਆ ਸੀ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network