ਕਿਸ ਦੀਆਂ ਯਾਦਾਂ ‘ਚ ਗੁਆਚੇ ਸੁਨੰਦਾ ਸ਼ਰਮਾ, ਵੀਡੀਓ ਕੀਤਾ ਸਾਂਝਾ

Written by  Shaminder   |  August 06th 2020 11:26 AM  |  Updated: August 06th 2020 11:26 AM

ਕਿਸ ਦੀਆਂ ਯਾਦਾਂ ‘ਚ ਗੁਆਚੇ ਸੁਨੰਦਾ ਸ਼ਰਮਾ, ਵੀਡੀਓ ਕੀਤਾ ਸਾਂਝਾ

ਸੁਨੰਦਾ ਸ਼ਰਮਾ ਏਨੀਂ ਦਿਨੀਂ ਕਿਸੇ ਦੀਆਂ ਯਾਦਾਂ ‘ਚ ਗੁਆਚੇ ਰਹਿੰਦੇ ਨੇ । ਕਦੇ ਸ਼ਾਇਰੀ ਰਾਹੀਂ ਆਪਣੇ ਦਿਲ ਦੇ ਜਜ਼ਬਾਤ ਸਾਂਝੇ ਕਰਦੇ ਹਨ ਅਤੇ ਕਦੇ ਗੀਤਾਂ ਰਾਹੀਂ ਆਪਣੇ ਦਿਲ ਦਾ ਹਾਲ ਸੁਣਾਉਂਦੇ ਨੇ । ਉਨ੍ਹਾਂ ਵੱਲੋਂ ਸਾਂਝੇ ਕੀਤੇ ਜਾਂਦੇ ਵੀਡੀਓ ਤੋਂ ਤਾਂ ਇਹੀ ਲੱਗਦਾ ਹੈ ਕਿ ਸੁਨੰਦਾ ਨੂੰ ਕਿਸੇ ਦਾ ਇੰਤਜ਼ਾਰ ਹੈ । ਇਹ ਅਸੀਂ ਨਹੀਂ ਕਹਿ ਰਹੇ ਬਲਕਿ ਸੁਨੰਦਾ ਵੱਲੋਂ ਸ਼ੇਅਰ ਕੀਤੇ ਗਏ ਇਸ ਵੀਡੀਓ ਤੋਂ ਜ਼ਾਹਿਰ ਹੋ ਰਿਹਾ ਹੈ ।

https://www.instagram.com/p/CDg4zN1jISy/?utm_source=ig_web_copy_link

ਜੀ ਹਾਂ ਹੱਥਾਂ ‘ਚ ਮਹਿੰਦੀ ਲਾਈ ਸੁਨੰਦਾ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਹ ਹੱਥਾਂ ਪੈਰਾਂ ‘ਤੇ ਮਹਿੰਦੀ ਲਾਈ ਹੋਏ ਨਜ਼ਰ ਆ ਰਹੇ ਨੇ । ਇਸ ਦੇ ਨਾਲ ਹੀ ‘ਡੁੱਬ ਡੁੱਬ ਜਾਵੇ ਦਿਲ ਮੇਰਾ ਜਦੋਂ ਯਾਦ ਸੱਜਣ ਦੀ ਆਵੇ’ ਗੀਤ ਬੈਕਗਰਾਊਂਡ ‘ਚ ਚੱਲ ਰਿਹਾ ਹੈ ।

https://www.instagram.com/p/CDgfv3ADN90/

ਇਸ ਵੀਡੀਓ ‘ਚ ਸੁਨੰਦਾ ਸ਼ਰਮਾ ਵੱਖ ਵੱਖ ਪੋਜ਼ ਦਿੰਦੇ ਹੋਏ ਨਜ਼ਰ ਆ ਰਹੇ ਹਨ । ਸੁਨੰਦਾ ਸ਼ਰਮਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network