ਗਾਣਾ ਗਾਉਣ ਦੇ ਮਾਮਲੇ ਵਿੱਚ ਸੁਨੰਦਾ ਸ਼ਰਮਾ ਦੀ ਭਤੀਜੀ ਵੀ ਨਹੀਂ ਉਹਨਾਂ ਤੋਂ ਘੱਟ, ਭੂਆ ਭਤੀਜੀ ਦੀ ਵੀਡੀਓ ਪ੍ਰਸ਼ੰਸਕਾਂ ਨੂੰ ਆ ਰਹੀ ਹੈ ਪਸੰਦ

Written by  Rupinder Kaler   |  May 24th 2020 11:04 AM  |  Updated: May 24th 2020 11:04 AM

ਗਾਣਾ ਗਾਉਣ ਦੇ ਮਾਮਲੇ ਵਿੱਚ ਸੁਨੰਦਾ ਸ਼ਰਮਾ ਦੀ ਭਤੀਜੀ ਵੀ ਨਹੀਂ ਉਹਨਾਂ ਤੋਂ ਘੱਟ, ਭੂਆ ਭਤੀਜੀ ਦੀ ਵੀਡੀਓ ਪ੍ਰਸ਼ੰਸਕਾਂ ਨੂੰ ਆ ਰਹੀ ਹੈ ਪਸੰਦ

ਲਾਕਡਾਊਨ ਦੇ ਚਲਦੇ ਹਰ ਕੋਈ ਆਪਣੇ ਘਰ ਵਿੱਚ ਸਮਾਂ ਬਿਤਾ ਰਿਹਾ ਹੈ । ਪੰਜਾਬੀ ਇੰਡਸਟਰੀ ਦੇ ਸਿਤਾਰੇ ਵੀ ਆਪਣੇ ਪਰਿਵਾਰ ਨਾਲ ਕਵਾਲਿਟੀ ਟਾਈਮ ਬਿਤਾ ਰਹੇ ਹਨ । ਇਸ ਸਭ ਦੇ ਚਲਦੇ ਗਾਇਕਾ ਸੁਨੰਦਾ ਸ਼ਰਮਾ ਨੇ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਹੈ । ਇਹ ਵੀਡੀਓ ਆਪਣੇ ਆਪ ਵਿਚ ਖ਼ਾਸ ਹੈ ਕਿਉਂਕਿ ਇਸ ਵੀਡੀਓ ਵਿੱਚ ਸੁਨੰਦਾ ਦੇ ਨਾਲ ਨਾਲ ਉਸ ਦੀ ਭਤੀਜੀ ਵੀ ਨਜ਼ਰ ਆ ਰਹੀ ਹੈ ।

https://www.instagram.com/p/B_FPsgijf9R/

ਕਾਰ ਵਿੱਚ ਬਣਾਈ ਗਈ ਇਸ ਵੀਡੀਓ ਵਿੱਚ ਸੁਨੰਦਾ ਦੀ ਭਤੀਜੀ ਸੁਨੰਦਾ ਦੇ ਹੀ ਗਾਣੇ ’ਤੇ ਆਪਣੀ ਪ੍ਰਫਾਰਮੈਂਸ ਦੇ ਰਹੀ ਹੈ । ਕਾਰ ਵਿੱਚ ਹੋਰ ਵੀ ਬੱਚੇ ਮੌਜੂਦ ਹਨ ਪਰ ਸਭ ਦੀਆਂ ਨਜ਼ਰਾਂ ਸੁਨੰਦਾ ਦੀ ਭਤੀਜੀ ਤੇ ਹੀ ਟਿਕੀਆਂ ਹੋਈਆਂ ਹਨ । ਇਹ ਵੀਡੀਓ ਵੀ ਸ਼ਾਇਦ ਬੱਚੀ ਨੂੰ ਬਿਨਾਂ ਦੱਸੇ ਬਣਾਇਆ ਗਿਆ ਹੈ । ਸੁਨੰਦਾ ਉਸ ਨੂੰ ਦੇਖ ਕੇ ਕਾਫੀ ਖੁਸ਼ ਹੋ ਰਹੀ ਹੈ ।

https://www.instagram.com/p/B-UatMpjmZ6/

ਸੁਨੰਦਾ ਵੱਲੋਂ ਸ਼ੇਅਰ ਕੀਤੀ ਇਸ ਵੀਡੀਓ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।ਹਰ ਕੋਈ ਇਸ ਵੀਡੀਓ ’ਤੇ ਕਮੈਂਟ ਕਰ ਰਿਹਾ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਸੁਨੰਦਾ ਸੋਸ਼ਲ ਮੀਡੀਆਂ ਤੇ ਕਾਫੀ ਐਕਟਿਵ ਰਹਿੰਦੀ ਹੈ ਤੇ ਉਹ ਅਕਸਰ ਕੁਝ ਨਾ ਕੁਝ ਸ਼ੇਅਰ ਕਰਦੀ ਰਹਿੰਦੀ ਹੈ ।

https://www.instagram.com/p/CAh9ja4jNn-/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network