ਸੁਨੰਦਾ ਸ਼ਰਮਾ ਨੇ ਡਾਂਸ ਸਟੈੱਪਸ ਕਰਕੇ ਕਰਵਾਈ ਅੱਤ, ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਵੀਡੀਓ

Written by  Shaminder   |  July 30th 2020 01:23 PM  |  Updated: July 30th 2020 01:23 PM

ਸੁਨੰਦਾ ਸ਼ਰਮਾ ਨੇ ਡਾਂਸ ਸਟੈੱਪਸ ਕਰਕੇ ਕਰਵਾਈ ਅੱਤ, ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਵੀਡੀਓ

ਪੰਜਾਬੀ ਗਾਇਕਾ ਤੇ ਅਦਾਕਾਰਾ ਸੁਨੰਦਾ ਸ਼ਰਮਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ।ਉਹ ਅਕਸਰ ਆਪਣੀਆਂ ਵੀਡੀਓ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ ।ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਡਾਂਸ ਦਾ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਨ੍ਹਾਂ ਦਾ ਰਿਸ਼ਤੇਦਾਰੀ ‘ਚ ਲੱਗਣ ਵਾਲਾ ਭਰਾ ਵੀ ਡਾਂਸ ਸਟੈੱਪਸ ਕਰਦਾ ਹੋਇਆ ਨਜ਼ਰ ਆ ਰਿਹਾ ਹੈ ।

https://www.instagram.com/p/CDQWJnFjjtl/

ਸੁਨੰਦਾ ਦੇ ਇਨ੍ਹਾਂ ਡਾਂਸ ਸਟੈੱਪਸ ਨੂੰ ਦਰਸ਼ਕਾਂ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸੁਨੰਦਾ ਪੂਰੀ ਐਨਰਜੀ ਦੇ ਨਾਲ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ ।

https://www.instagram.com/p/CDPAATpD_bq/

ਸੁਨੰਦਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਕਈ ਹਿੱਟ ਗੀਤ ਇੰਡਸਟਰੀ ਨੂੰ ਦੇ ਚੁੱਕੇ ਨੇ। ਦੱਸ ਦਈਏ ਕਿ ਸੁਨੰਦਾ ਨੇ ਗਾਇਕੀ ਲਈ ਕੋਈ ਵੀ ਗੁਰੂ ਨਹੀਂ ਧਾਰਿਆ। ਉਨ੍ਹਾਂ ਨੂੰ ਗਾਉਣ ਦਾ ਸ਼ੌਂਕ ਸੀ ਅਤੇ ਇਸੇ ਸ਼ੌਂਕ ਦੇ ਚੱਲਦਿਆਂ ਉਹ ਸੋਸ਼ਲ ਮੀਡੀਆ ‘ਤੇ ਵੀਡੀਓ ਪਾਉਂਦੇ ਸਨ ਅਤੇ ਇਨ੍ਹਾਂ ਵਿੱਚੋਂ ਹੀ ਇੱਕ ਵੀਡੀਓ ਵਾਇਰਲ ਹੋ ਗਿਆ ਸੀ । ਜਿਸ ਤੋਂ ਬਾਅਦ ਸੁਨੰਦਾ ਦਾ ਬੋਲਬਾਲਾ ਹਰ ਪਾਸੇ ਹੋ ਗਿਆ ।ਉਹ ਗੀਤਾਂ ਦੇ ਨਾਲ-ਨਾਲ ਫ਼ਿਲਮਾਂ ‘ਚ ਵੀ ਨਜ਼ਰ ਆ ਚੁੱਕੇ ਹਨ ।

https://www.instagram.com/p/CDL7KLjjUrP/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network