ਸੁਨੰਦਾ ਸ਼ਰਮਾ ਨੇ ਸਾਂਝਾ ਕੀਤਾ ਖ਼ਾਸ ਵੀਡੀਓ, ਇਨ੍ਹਾਂ ਖ਼ਾਸ ਲੋਕਾਂ ਦੇ ਨਾਲ ਆਈ ਨਜ਼ਰ

written by Shaminder | September 11, 2021

ਸੁਨੰਦਾ ਸ਼ਰਮਾ (Sunanda Sharma ) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ (Video)  ਸਾਂਝਾ ਕੀਤਾ ਹੈ । ਜਿਸ ‘ਚ ਉਹ ਕੁਝ ਸਰੀਰਕ ਤੌਰ ‘ਤੇ ਅਸਮਰਥ ਲੋਕਾਂ ਦੇ ਨਾਲ ਨਜ਼ਰ ਆ ਰਹੀ ਹੈ । ਇਸ ਵੀਡੀਓ ‘ਚ ਸੁਨੰਦਰ ਸ਼ਰਮਾ ਆਪਣੇ ਗੀਤ ਗਾ ਕੇ ਇਨ੍ਹਾਂ ਲੋਕਾਂ ਨੂੰ ਸੁਣਾ ਰਹੀ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਲਿਖਿਆ ਕਿ ‘ਮੈਨੂੰ ਲੱਗਦਾ ਹੈ ਕਿ ਮੈਨੂੰ ਕੁਝ ਵੀ ਲਿਖਣ ਦੀ ਲੋੜ ਨਹੀਂ ਹੈ ।

Sunanda ,, -min Image From Instagram

ਹੋਰ ਪੜ੍ਹੋ  : ਕਰਨਾਲ ਧਰਨੇ ’ਤੇ ਅਦਾਕਾਰਾ ਸੋਨੀਆ ਮਾਨ ਨੇ ਕਿਸਾਨਾਂ ਨਾਲ ਕੇਕ ਕੱਟ ਕੇ ਮਨਾਇਆ ਜਨਮ ਦਿਨ

ਇਹ ਵੀਡੀਓ ਮੇਰੇ ਜਨਮ ਦਿਨ ਦੀ ਹੈ, ਜੋ ਅਸੀਂ ਸਾਰਿਆਂ ਦੇ ਨਾਲ ਕੇ ਮਨਾਇਆ ਸੀ ਅਤੇ ਇਸ ਤੋਂ ਸੋਹਣਾ ਤੋਹਫ਼ਾ ਮੇਰੇ ਲਈ ਕੀ ਹੋ ਸਕਦਾ ਸੀ’। ਦੱਸ ਦਈਏ ਕਿ ਇਹ ਵੀਡੀਓ ਸੁਨੰਦਾ ਸ਼ਰਮਾ ਦੇ ਬਰਥਡੇ ਦਾ ਸੀ ਜੋ ਉਸ ਨੇ ਹੁਣ ਸ਼ੇਅਰ ਕੀਤਾ ਹੈ ।

ਸੁਨੰਦਾ ਸ਼ਰਮਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ ।ਹਾਲ ਹੀ ‘ਚ ਉਸ ਦਾ ਗੀਤ ਆਇਆ ਹੈ ‘ਚੋਰੀ ਚੋਰੀ ਤੱਕਣਾ ਪਿਆ’ ਇਹ ਗੀਤ ਕਾਫੀ ਮਕਬੂਲ ਹੋਇਆ ਹੈ ।

Sunanda Sharma, -min Image From Instagram

ਇਸ ‘ਤੇ ਹਜ਼ਾਰਾਂ ਹੀ ਵੀਡੀਓ ਹੁਣ ਤੱਕ ਬਣ ਚੁੱਕੇ ਹਨ । ਇਸ ਤੋਂ ਇਲਾਵਾ ਸੁਨੰਦਾ ਸ਼ਰਮਾ ਨੇ ‘ਬਾਰਿਸ਼ ਕੀ ਜਾਏ’ ਗੀਤ ਵੀ ਗਾਇਆ ਸੀ । ਜਿਸ ‘ਚ ਉਸ ਦੇ ਨਾਲ ਬਾਲੀਵੁੱਡ ਅਦਾਕਾਰ ਨਵਾਜ਼ੁਦੀਨ ਸਿੱਦੀਕੀ ਵੀ ਨਜ਼ਰ ਆਏ ਸਨ। ਗਾਇਕੀ ਦੇ ਨਾਲ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਕੰਮ ਕਰ ਚੁੱਕੇ ਹਨ ।

 

0 Comments
0

You may also like