ਸੁਨੰਦਾ ਸ਼ਰਮਾ ਭੈਣ ਭਰਾ ਦੇ ਤਿਉਹਾਰ ਰੱਖੜੀ 'ਤੇ ਗੀਤ ਗਾ ਕੇ ਹੋਏ ਭਾਵੁਕ,ਬਚਪਨ ਦੇ ਦਿਨ ਯਾਦ ਕਰ ਪਾਈ ਭਾਵੁਕ ਪੋਸਟ 

Written by  Shaminder   |  August 14th 2019 05:33 PM  |  Updated: August 14th 2019 05:33 PM

ਸੁਨੰਦਾ ਸ਼ਰਮਾ ਭੈਣ ਭਰਾ ਦੇ ਤਿਉਹਾਰ ਰੱਖੜੀ 'ਤੇ ਗੀਤ ਗਾ ਕੇ ਹੋਏ ਭਾਵੁਕ,ਬਚਪਨ ਦੇ ਦਿਨ ਯਾਦ ਕਰ ਪਾਈ ਭਾਵੁਕ ਪੋਸਟ 

ਪੰਜਾਬ ਦੀ ਧਰਤੀ ਉੱਤੇ ਮੇਲਿਆਂ ਅਤੇ ਤਿਉਹਾਰਾਂ ਦਾ ਕਾਫਿਲਾ ਤੁਰਿਆ ਚਲਿਆ ਆਉਂਦਾ ਹੈ।ਜੇਠ ਹਾੜ ਦੀਆਂ ਝੁਲਸਾ ਦੇਣ ਵਾਲੀਆਂ ਧੁੱਪਾਂ ਤੋਂ ਬਾਅਦ ਆਉਂਦਾ ਹੈ ਸਾਉਣ ਦਾ ਮਹੀਨਾ । ਇਹ ਮਹੀਨਾ ਜਿੱਥੇ ਤਪਦੀ ਧਰਤੀ ਦੇ ਸੀਨੇ 'ਚ ਠੰਡਕ ਦਾ ਅਹਿਸਾਸ ਕਰਵਾਉਂਦਾ ਹੈ ,ਉੱਥੇ ਜੰਗਲ ,ਬੇਲੇ ਸਭ ਹਰਿਆਲੀ ਨਾਲ ਭਰ ਜਾਂਦੇ ਹਨ  ਅਤੇ ਹਾਲੀਆਂ ਪਾਲੀਆਂ ਲਈ ਇਨੀਂ ਦਿਨੀਂ ਫਸਲਾਂ ਨੂੰ ਪਾਣੀ ਦੇਣ ਦੀ ਚਿੰਤਾ ਨਹੀਂ ਰਹਿੰਦੀ  ਅਤੇ ਉਹ ਬੇਫਿਕਰ ਹੋ ਜਾਂਦੇ ਹਨ ।

ਹੋਰ ਵੇਖੋ:ਸੁਨੰਦਾ ਸ਼ਰਮਾ ਦੇ ਨਵੇਂ ਗੀਤ ‘ਬੈਨ’ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਵੀਡੀਓ ਸਾਂਝੀ ਕਰਕੇ ਸੁਨੰਦਾ ਨੇ ਦੱਸਿਆ ਗਾਣੇ ਲਈ ਕਿੰਨੀ ਕੀਤੀ ਮਿਹਨਤ

raksha bandhan के लिए इमेज परिणाम

ਇਸ ਤੋਂ ਬਾਅਦ ਆਉਂਦਾ ਹੈ ਭਾਦਰੋਂ ਦਾ ਮਹੀਨਾ ।ਕਹਿੰਦੇ ਹਨ ਕਿ ਭਾਦਰੋਂ ਦੇ ਵੱਟਾਂ 'ਚ ਤਾਂ ਜੱਟ ਵੀ ਫਕੀਰ ਹੋ ਜਾਂਦੇ ਹਨ ਕਿਉਂਕਿ ਇਹ ਮਹੀਨਾ ਬੇਹੱਦ ਹੁੰਮਸ ,ਸਲਾਬੇ ਅਤੇ ਗਰਮੀ ਨਾਲ ਭਰਿਆ ਹੁੰਦਾ ਹੈ । ਭਾਦਰੋਂ ਦੇ ਮਹੀਨੇ ਵਿੱਚ ਹੀ ਆਉਂਦਾ ਹੈ ਇੱਕ ਪਿਆਰਾ ਜਿਹਾ ਤਿਉਹਾਰ ।

raksha bandhan के लिए इमेज परिणाम

ਇਸ ਤਿਉਹਾਰ ਨੂੰ ਮਨਾਉਣ ਲਈ ਭੈਣਾਂ ਆਪਣੇ ਪੇਕੇ ਘਰੀਂ ਆਉਂਦੀਆਂ ਹਨ ਅਤੇ ਆਪਣੇ ਭਰਾਵਾਂ ਦੇ ਗੁੱਟ ਤੇ ਪ੍ਰੇਮ ਰੂਪੀ ਧਾਗਾ ਬੰਨਦੀਆਂ ਹਨ ਅਤੇ ਉਨਾਂ ਦੀ ਲੰਬੀ ਉਮਰ , ਉਨਾਂ ਦੀ ਸੁੱਖ ਮੰਗਦੀਆਂ ਤੇ ਆਪਣੀ ਉਮਰ ਵੀ ਆਪਣੇ ਭਰਾਵਾਂ ਨੂੰ ਲੱਗ ਜਾਣ ਦੀ ਅਸੀਸ ਦੇਂਦੀਆਂ ਹਨ । ਭਰਾ ਵੀ ਆਪਣੀ ਭੈਣ ਦੀ ਪੱਤ ਅਤੇ ਉਸਦੀ ਰੱਖਿਆ ਦਾ ਪ੍ਰਣ ਲੈਂਦਾ ਹੈ ।

https://www.instagram.com/p/B1Ik8NdFK-e/

ਭੈਣਾਂ ਸੁੱਚੇ ਮੂੰਹ ਉੱਠ ਕੇ ਭਰਾਵਾਂ ਦੇ ਗੁੱਟ 'ਤੇ ਰੱਖੜੀ ਬੰਨਦੀਆਂ ਹਨ ਅਤੇ ਸ਼ਗਨ ਵਜੋਂ ਮਠਿਆਈ ਨਾਲ ਉਨਾਂ ਦਾ ਮੂੰਹ ਮਿੱਠਾ ਕਰਵਾਉਂਦੀਆਂ ਹਨ ਪੰਜਾਬੀ ਕਲਾਕਾਰ ਵੀ ਇਸ ਤਿਉਹਾਰ ਨੂੰ ਮਨਾਉਂਦੇ ਹਨ ।

JASSI GILL CELEBRATE RAKHI WITH SISTER के लिए इमेज परिणाम

ਸੁਨੰਦਾ ਸ਼ਰਮਾ ਨੇ ਵੀ ਇਸ ਪਵਿਤਰ ਦਿਹਾੜੇ ਦੇ ਮੌਕੇ 'ਤੇ ਭੈਣ ਭਰਾ ਦੇ ਇਸ ਰਿਸ਼ਤੇ ਨੂੰ ਦਰਸਾਇਆ ਹੈ ਆਪਣੇ ਗੀਤ ਦੇ ਰਾਹੀਂ। ਇਸ ਦੇ ਨਾਲ ਹੀ ਉਹ ਇਹ ਗੀਤ ਗਾਉਂਦੇ –ਗਾਉਂਦੇ ਭਾਵੁਕ ਵੀ ਹੋ ਗਏ ਅਤੇ ਉਨ੍ਹਾਂ ਨੇ ਬਹੁਤ ਹੀ ਭਾਵੁਕ ਪੋਸਟ ਸਾਂਝੀ ਕੀਤੀ ਅਤੇ ਲਿਖਿਆ "ਵੀਰ ਤੇ ਭੈਣ ਦਾ ਰਿਸ਼ਤਾ ਇਕ ਅਟੁੱਟ ਰਿਸ਼ਤਾ ਹੈ , ਕਦੇ ਭੈਣ ਵੀਰੇ ਨੂੰ ਵੀਰ ਦੀਆਂ ਤੋਤਲੀ ਜ਼ੁਬਾਨ ਦੀਆਂ ਬਾਤਾਂ ਦੀ ਯਾਦ ਦੁਵਾਉਂਦੀ ਐ ਕਦੇ ਵੀਰਾ ਭੈਣ ਨੂੰ ਉਸਦੀਆਂ ਬਚਪਨ ਦੀਆਂ ਲੋਰੀਆਂ ਵਰਗੀਆਂ ਨਿੱਕੀਆਂ ਨਿੱਕੀਆਂ ਕਹਾਣੀਆਂ ਦੀ ਯਾਦ ਦੁਵਾਉਂਦਾ ਹੈ ! ਕਾਸ਼ ਉਹ ਬਚਪਨ ਦੇ ਦਿਨ, ਅੱਜ ਦੇ ਦਿਨ ਘੜੀ ਦੋ ਘੜੀ ਲਈ ਹੀ ਵਾਪਿਸ ਆ ਜਾਣ | ਇਸ ਗੀਤ ਨੂੰ ਗਾਉਂਦੇ ਸਮੇਂ ਕਈ ਵਾਰ ਮਨ ਭਾਵੁੱਕ ਹੋਇਆ "| 

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network