ਸੁਨੰਦਾ ਸ਼ਰਮਾ ਨੇ ਛੋਟੀ ਬੱਚੀ ਨੂੰ ਕੁਝ ਇਸ ਤਰ੍ਹਾਂ ਦਿੱਤੀ ਖੁਸ਼ੀ, ਦੇਖੋ ਵੀਡੀਓ

written by Lajwinder kaur | July 27, 2019

ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਜਿਨ੍ਹਾਂ ਨੇ ਪਟਾਕੇ, ਬਿੱਲੀ ਅੱਖ, ਸੈਂਡਲ, ਤੇਰੇ ਨਾਲ ਨੱਚਣਾ ਵਰਗੇ ਕਈ ਸੁਪਰ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਇਸ ਤੋਂ ਇਲਾਵਾ ਉਹ ਬਾਲੀਵੁੱਡ 'ਚ ਵੀ ਆਪਣੀ ਆਵਾਜ਼ ਦਾ ਜਾਦੂ ਬਿਖੇਰ ਚੁੱਕੇ ਨੇ। ਸੁਨੰਦਾ ਸ਼ਰਮਾ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਨੇ। ਜਿਸਦੇ ਚੱਲਦੇ ਉਹ ਆਪਣੇ ਵਧੀਆ ਪਲਾਂ ਨੂੰ ਆਪਣੇ ਫੈਨਜ਼ ਦੇ ਨਾਲ ਸਾਂਝਾ ਕਰਦੇ ਰਹਿੰਦੇ ਨੇ। ਇਸ ਵਾਰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਵੀਡੀਓ ਸਾਂਝੀ ਕੀਤੀ ਹੈ ਤੇ ਨਾਲ ਕੈਪਸ਼ਨ ‘ਚ ਲਿਖਿਆ ਹੈ, ‘ਬਾਬਾ ਜੀ ਹਰ ਧੀ ਦੀ ਝੋਲੀ ‘ਚ ਖੁਸ਼ੀਆਂ ਦੀ ਬਰਕਤ ਕਰਨ...’

 

View this post on Instagram

 

Baba ji har dhee di jholi ch khushiya di barkat kran. ???❣️

A post shared by Sunanda Sharma (@sunanda_ss) on

ਹੋਰ ਵੇਖੋ:ਗੈਰੀ ਸੰਧੂ ਨੇ ਮੁਟਿਆਰ ਨੂੰ ਦਿੱਤਾ ਦੋ-ਟੁਕ ਜਵਾਬ, ਕਿਹਾ ਆਪਣੇ ਪਰਿਵਾਰ ਦੀ ਸਲਾਹ ਲਏ ਬਿਨਾਂ ਨਹੀਂ ਕਰਦੇ ਕੋਈ ਵੀ ਕੰਮ, ਦੇਖੋ ਵੀਡੀਓ

ਇਸ ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਸਟੇਜ ਉੱਤੇ ਉਨ੍ਹਾਂ ਦੇ ਨਾਲ ਇੱਕ ਛੋਟੀ ਬੱਚੀ ਨਜ਼ਰ ਆ ਰਹੀ ਹੈ। ਛੋਟੀ ਬੱਚੀ ਨੇ ਸੁਨੰਦਾ ਸ਼ਰਮਾ ਦਾ ਸੁਪਰ ਹਿੱਟ ਗੀਤ ‘ਮੇਰੀ ਮੰਮੀ ਨੂੰ ਪਸੰਦ ਨਹੀਂਓ ਤੂੰ’ ਗਾਇਆ, ਜਿਸ ਤੋਂ ਬਾਅਦ ਸਰੋਤਿਆਂ ਨੇ ਬੱਚੀ ਦੀ ਹੌਂਸਲਾ ਅਫ਼ਜਾਈ ਕਰਦੇ ਹੋਏ ਤਾੜੀਆਂ ਮਾਰੀਆਂ ਤੇ ਸੁਨੰਦਾ ਸ਼ਰਮਾ ਨੇ ਵੀ ਜੱਫੀ ਪਾ ਕੇ ਬੱਚੀ ਦਾ ਹੌਸਲਾ ਵਧਾਇਆ। ਇਸ ਵੀਡੀਓ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ਤੇ ਹੁਣ ਤੱਕ ਇੱਕ ਲੱਖ ਤੋਂ ਵੱਧ ਵਿਊਜ਼ ਇਸ ਵੀਡੀਓ ਨੂੰ ਮਿਲ ਚੁੱਕੇ ਹਨ।

0 Comments
0

You may also like