ਸਪੇਨ ਵਿੱਚ ਨੰਦ ਸਿੰਘ ਨਾਲ ਜੁਗਲਬੰਦੀ ਕਰਦੀ ਨਜ਼ਰ ਆਈ ਸੁਨੰਦਾ ਸ਼ਰਮਾ

Written by  Rajan Sharma   |  July 26th 2018 12:54 PM  |  Updated: July 26th 2018 12:54 PM

ਸਪੇਨ ਵਿੱਚ ਨੰਦ ਸਿੰਘ ਨਾਲ ਜੁਗਲਬੰਦੀ ਕਰਦੀ ਨਜ਼ਰ ਆਈ ਸੁਨੰਦਾ ਸ਼ਰਮਾ

ਸੁਨੰਦਾ ਸ਼ਰਮਾ sunanda sharma ਪੰਜਾਬੀ ਇੰਡਸਟਰੀ ਦੀ ਬੜੀ ਚੁੱਲਬੁਲੀ ਅਦਾਕਾਰਾ ਹੈ| ਆਪਣੇ ਖੁਸ਼-ਦਿਲ ਸੁਭਾਅ ਨਾਲ ਪਛਾਣੀ ਜਾਣ ਵਾਲੀ ਸੁਨੰਦਾ ਸ਼ਰਮਾ ਨੇ ਹਰ ਇੱਕ ਦੇ ਦਿਲ ਵਿਚ ਵੱਖਰੀ ਜਗ੍ਹਾ ਬਣਾਈ ਹੋਈ ਹੈ | ਉਨ੍ਹਾਂ ਦੀ ਸੁਰੀਲੀ ਆਵਾਜ਼ ਦੇ ਫੈਨਸ ਸਿਰਫ਼ ਪੰਜਾਬੀ ਵਿਚ ਹੀ ਨਹੀਂ, ਭਾਰਤ ਵਿਚ ਵੀ ਨਹੀਂ ਸਗੋਂ ਦੁਨੀਆਭਰ ਵਿਚ ਵਸੇ ਹੋਏ ਹਨ | ਆਏ ਦਿਨ ਗਾਇਕਾ ਸੁਨੰਦਾ ਸ਼ਰਮਾ ਆਪਣੇ ਸੋਸ਼ਲ ਨੈੱਟਵਰਕ ਸਾਈਟ ਉੱਤੇ ਕੁਝ ਨਾ ਕੁਝ ਕਰਦੇ ਵਿਖਾਈ ਦੇ ਜਾਂਦੀ ਹੈ| ਹਾਲ ਹੀ ਵਿੱਚ ਉਹਨਾਂ ਨੇ ਆਪਣੀ ਇੱਕ ਵੀਡੀਓ ਇੰਸਟਾਗ੍ਰਾਮ ਤੇ ਸਾਂਝਾ ਕੀਤੀ ਹੈ ਜਿਸ ਵਿੱਚ ਉਸਨੇ ਆਪਣੇ ਦੋ ਰੂਪ ਦਿਖਾਏ ਹਨ| ਇੱਕ ਆਪਣਾ ਖੁਦ ਦਾ ਰੂਪ ਅਤੇ ਦੂਸਰਾ ਨੰਦ ਸਿੰਘ ਦਾ ਜੋ ਕਿ ਉਸਦਾ ਘਰ ਦਾ ਨਾਂ ਹੈ| ਸੁਨੰਦਾ ਨੇ ਨਾਲ ਲਿਖਿਆ ਕਿ :Presenting to you my first duet with Nand singh @nandsingh08 from spain ? hope you guys will love it . Nand v bus waqt payi rakhda mein keha pata ni ki karuga 6 vje - ese chakar ch parna e 5 waar banlea ki photo aoni a . Daso nand nu kiwe laga ohda pehla geet.?

https://www.instagram.com/p/Blnao-6Bhbg/?hl=en&taken-by=sunanda_ss

ਸੱਜਣ ਸਿੰਘ ਰੰਗਰੂਟ punjabi film ਫ਼ਿਲਮ ਦੇ ਨਾਲ ਪਾਲੀਵੁੱਡ ਵਿੱਚ ਆਪਣਾ ਫ਼ਿਲਮੀ ਕੈਰੀਅਰ ਸ਼ੁਰੂ ਕਰਨ ਵਾਲੀ ਸੁਨੰਦਾ ਸ਼ਰਮਾ ਜਲਦ ਹੀ ਫੈਨਸ ਲਈ ਕੁਝ ਨਵਾਂ ਲੈਕੇ ਆਉਣ ਦੀ ਤਿਆਰੀਆਂ ਵਿੱਚ ਹੈ| ਦਿਲਜੀਤ ਦੋਸਾਂਝ ਨਾਲ ਕੀਤੀ ਇਸ ਫ਼ਿਲਮ ਨੇ ਉਸਦੇ ਭਵਿੱਖ ਨੂੰ ਇੱਕ ਤਰੱਕੀ ਦੀ ਰਾਹ ਤੇ ਤੋਰਿਆ ਹੈ| ਸੁਨੰਦਾ sunanda sharma ਦੁਆਰਾ ਗਾਏ ਗੀਤ ਜਾਣੀ ਤੇਰਾ ਨਾ,ਪਟਾਕੇ,ਬਿੱਲੀ ਅੱਖ,ਜੱਟ ਝਮਲਾ,ਅਤੇ ਕਈ ਹੋਰ ਗੀਤ ਬਹੁਤ ਪਸੰਦ ਕੀਤੇ ਜਾਣ ਵਾਲੇ ਰਹੇ ਹਨ|


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network