ਜਸਵਿੰਦਰ ਬਰਾੜ ਇਸ ਵਜ੍ਹਾ ਕਰਕੇ ਚੈੱਕ ਕਰਦੇ ਨੇ ਸੁਨੰਦਾ ਸ਼ਰਮਾ ਦਾ ਸੋਸ਼ਲ ਮੀਡੀਆ ਅਕਾਉਂਟ

Written by  Lajwinder kaur   |  June 25th 2020 04:12 PM  |  Updated: June 25th 2020 04:12 PM

ਜਸਵਿੰਦਰ ਬਰਾੜ ਇਸ ਵਜ੍ਹਾ ਕਰਕੇ ਚੈੱਕ ਕਰਦੇ ਨੇ ਸੁਨੰਦਾ ਸ਼ਰਮਾ ਦਾ ਸੋਸ਼ਲ ਮੀਡੀਆ ਅਕਾਉਂਟ

ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਜੋ ਕਿ ਸੋਸ਼ਲ ਮੀਡੀਆ ਅਕਾਉਂਟ ਉੱਤੇ ਕਾਫੀ ਸਰਗਰਮ ਰਹਿੰਦੇ ਨੇ । ਉਨ੍ਹਾਂ ਨੇ ਕੁਝ ਦਿਨ ਪਹਿਲਾਂ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਜਸਵਿੰਦਰ ਬਰਾੜ ਦੇ ਇੱਕ ਇੰਟਰਵਿਊ ਦੀ ਛੋਟੀ ਜਿਹੀ ਕਲਿੱਪ ਸ਼ੇਅਰ ਕੀਤੀ ਹੈ । ਜਿਸ ‘ਚ ਜਸਵਿੰਦਰ ਬਰਾੜ ਨੇ ਦੱਸਿਆ ਕਿ ਉਨ੍ਹਾਂ ਨੂੰ ਸੁਨੰਦਾ ਸ਼ਰਮਾ ਬਹੁਤ ਪਿਆਰੀ ਲੱਗਦੀ ਹੈ । ਉਹ ਦਿਨ ‘ਚ ਇੱਕ ਵਾਰ ਸੁਨੰਦਾ ਸ਼ਰਮਾ ਦਾ ਸੋਸ਼ਲ ਮੀਡੀਆ ਜਰੂਰ ਦੇਖਦੀ ਹਾਂ ਕਿ ਅੱਜ ਨਵਾਂ ਪਾਇਆ ਹੈ । ਉਨ੍ਹਾਂ ਨੂੰ ਸੁਨੰਦਾ ਸ਼ਰਮਾ ਦਾ ਕਿਊਟ ਤੇ ਚੁਲਬੁਲਾ ਅੰਦਾਜ਼ ਬਹੁਤ ਪਸੰਦ ਆਉਂਦਾ ਹੈ । ਉਨ੍ਹਾਂ ਨੇ ਨਾਲ ਹੀ ਸੁਨੰਦਾ ਸ਼ਰਮਾ ਦੀ ਗਾਇਕੀ ਦੀ ਵੀ ਤਾਰੀਫ ਕੀਤੀ ਹੈ ।

jaswinder brar

Vote for your favourite : https://www.ptcpunjabi.co.in/voting/

ਸੁਨੰਦਾ ਸ਼ਰਮਾ ਨੇ ਇਹ ਵੀਡੀਓ ਸ਼ੇਅਰ ਕਰਦੇ ਹੋਏ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਨਾਮੀ ਗਾਇਕਾ ਜਸਵਿੰਦਰ ਬਰਾੜ ਦਾ ਧੰਨਵਾਦ ਕੀਤਾ ਹੈ ।

ਜੇ ਗੱਲ ਕਰੀਏ ਸੁਨੰਦਾ ਸ਼ਰਮਾ ਦੇ ਵਰਕ ਵਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਜਾਵੇ ਮੋਰਨੀ, ਜਾਨੀ ਤੇਰਾ ਨਾਂਅ, ਸੈਂਡਲ, ਬੈਨ, ਪਟਾਕੇ, ਕੋਕੇ, ਦੂਜੀ ਵਾਰ ਪਿਆਰ ਵਰਗੇ ਕਈ ਗੀਤ ਦੇ ਚੁੱਕੇ ਹਨ। ਇਸ ਤੋਂ ਇਲਾਵਾ ਕਈ ਬਾਲੀਵੁੱਡ ਫ਼ਿਲਮਾਂ ‘ਚ ਵੀ ਗੀਤ ਗਾ ਚੁੱਕੇ ਨੇ । ਇਸ ਤੋਂ ਇਲਾਵਾ ਅਦਾਕਾਰੀ ਖੇਤਰ ‘ਚ ਕਦਮ ਰੱਖ ਚੁੱਕੇ ਨੇ । ਉਹ ਦਿਲਜੀਤ ਦੋਸਾਂਝ ਦੇ ਨਾਲ ਪੰਜਾਬੀ ਫ਼ਿਲਮ ‘ਰੰਗਰੂਟ’ ‘ਚ ਸਿਲਵਰ ਸਕਰੀਨ ਸ਼ੇਅਰ ਕਰ ਚੁੱਕੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network