Advertisment

ਕੀ ਸੁਨੰਦਾ ਸ਼ਰਮਾ ਨੂੰ ਹੋਇਆ ‘ਦੂਜੀ ਵਾਰ ਪਿਆਰ’ ?

author-image
By Lajwinder kaur
New Update
ਕੀ ਸੁਨੰਦਾ ਸ਼ਰਮਾ ਨੂੰ ਹੋਇਆ ‘ਦੂਜੀ ਵਾਰ ਪਿਆਰ’ ?
Advertisment
ਜੀ ਹਾਂ ਇਹ ਅਸੀਂ ਨਹੀਂ ਸਗੋਂ ਸੁਨੰਦਾ ਸ਼ਰਮਾ ਕਹਿ ਰਹੇ ਨੇ ਆਪਣੇ ਨਵੇਂ ਆਉਣ ਵਾਲੇ ਗੀਤ ‘ਚ। ਉਹ ‘ਦੂਜੀ ਵਾਰ ਪਿਆਰ’ ਟਾਈਟਲ ਹੇਠ ਆਪਣਾ ਨਵਾਂ ਗੀਤ ਲੈ ਕੇ ਆ ਰਹੇ ਹਨ। ਇਸ ਗਾਣੇ ਦਾ ਮੋਸ਼ਨ ਪੋਸਟਰ ਸੁਨੰਦਾ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤਾ ਹੈ। ਦਰਸ਼ਕਾਂ ਵੱਲੋਂ ਪੋਸਟਰ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।
Advertisment
ਹੋਰ ਵੇਖੋ:ਸ਼ਹਿਨਾਜ਼ ਗਿੱਲ ਨੇ ਤੱਬੂ ਦੇ ਬਲਾਕਬਸਟਰ ਗੀਤ ''ਰੁਕ-ਰੁਕ-ਰੁਕ' ਉੱਤੇ ਡਾਂਸ ਕਰਕੇ ਬੰਨੇ ਰੰਗ, ਦੇਖੋ ਵੀਡੀਓ ਇਸ ਗਾਣੇ ਦੇ ਬੋਲ ਨਾਮੀ ਗੀਤਕਾਰ ਜਾਨੀ ਦੀ ਕਲਮ ‘ਚੋਂ ਹੀ ਨਿਕਲੇ ਨੇ ਤੇ ਮਿਊਜ਼ਿਕ ਸੁੱਖੀ ਦਾ ਹੋਵੇਗਾ। ਗਾਣੇ ਦਾ ਸ਼ਾਨਦਾਰ ਵੀਡੀਓ ਅਰਵਿੰਦਰ ਖਹਿਰਾ ਵੱਲੋਂ ਤਿਆਰ ਕੀਤਾ ਗਿਆ ਹੈ। ਇਹ ਗੀਤ ਮੇਡ 4 ਮਿਊਜ਼ਿਕ ਦੇ ਲੇਬਲ ਹੇਠ 13 ਦਸੰਬਰ ਨੂੰ ਰਿਲੀਜ਼ ਹੋ ਜਾਵੇਗਾ।
ਸੁਨੰਦਾ ਸ਼ਰਮਾ ਇਸ ਤੋਂ ਪਹਿਲਾਂ ਵੀ ਜਾਨੀ ਤੇਰਾ ਨਾਂਅ, ਸੈਂਡਲ, ਪਿਆਸ, ਬੈਨ, ਗੀਤਾਂ ਦੇ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਚੁੱਕੇ ਹਨ। ਇਸ ਤੋਂ ਇਲਾਵਾ ਉਹ ਅਦਾਕਾਰੀ ਦੇ ਖੇਤਰ ਚ ਵੀ ਕਦਮ ਰੱਖ ਚੁੱਕੇ ਹਨ। ਉਹ ਦਿਲਜੀਤ ਦੋਸਾਂਝ ਦੇ ਨਾਲ ਸਕਰੀਨ ਸ਼ੇਅਰ ਕਰ ਚੁੱਕੇ ਹਨ। ਜੀ ਹਾਂ ਦੋਵੇਂ ਕਲਾਕਾਰ ਇਕੱਠੇ ਪੰਜਾਬੀ ਫ਼ਿਲਮ “ਰੰਗਰੂਟ” ਵਿੱਚ ਨਜ਼ਰ ਆ ਚੁੱਕੇ ਹਨ। ਇਸ ਤੋਂ ਇਲਾਵਾ ਉਹ ਸਿੱਪੀ ਗਿੱਲ ਦੇ ਨਾਲ ਗਦਰੀ ਯੋਧਾ ‘ਚ ਵੀ ਨਜ਼ਰ ਆਉਣਗੇ।
Advertisment

Stay updated with the latest news headlines.

Follow us:
Advertisment
Advertisment
Latest Stories
Advertisment