ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੁਨੰਦਾ ਸ਼ਰਮਾ ਲੈ ਕੇ ਆ ਰਹੀ ਹੈ ਨਵਾਂ ਗੀਤ

Written by  Aaseen Khan   |  October 25th 2019 11:45 AM  |  Updated: October 25th 2019 11:45 AM

ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੁਨੰਦਾ ਸ਼ਰਮਾ ਲੈ ਕੇ ਆ ਰਹੀ ਹੈ ਨਵਾਂ ਗੀਤ

ਸਾਲ 2019 ਜਿਸ 'ਚ ਵਿਸ਼ਵ ਭਰ ਵਿਚ ਗੁਰੂ ਨਾਨਕ ਪਾਤਸ਼ਾਹ ਦੇ 550 ਵੇਂ ਪ੍ਰਕਾਸ਼ ਪੁਰਬ ਦੀਆਂ ਦੀਆਂ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ। ਧਾਰਮਿਕ ਜਥੇਬੰਦੀਆਂ ਅਤੇ ਸਰਕਾਰਾਂ ਵੱਲੋਂ ਇਸ ਪਾਵਨ ਮੌਕੇ ਬਹੁਤ ਸਾਰੇ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਪੰਜਾਬੀ ਸੰਗੀਤ ਜਗਤ 'ਚ ਵੀ ਗੁਰੂ ਨਾਨਕ ਦੇਵ ਜੇ ਦੇ ਪ੍ਰਕਾਸ਼ ਪੁਰਬ ਨੂੰ ਦੇਖਦੇ ਹੋਏ ਗਾਣੇ ਰਿਲੀਜ਼ ਅਤੇ ਐਲਾਨੇ ਜਾ ਰਹੇ ਹਨ। ਪੰਜਾਬ ਦੀ ਨਾਮੀ ਗਾਇਕਾ ਅਤੇ ਅਦਾਕਾਰਾ ਸੁਨੰਦਾ ਸ਼ਰਮਾ ਨੇ ਵੀ ਆਪਣੇ ਨਵੇਂ ਗਾਣੇ ਦਾ ਐਲਾਨ ਕਰ ਦਿੱਤਾ ਹੈ ਜਿਹੜਾ ਕਿ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ।

ਗੀਤ ਦਾ ਨਾਮ ਹੈ 'ਨਾਨਕੀ ਦਾ ਵੀਰ' ਜਿਸ ਦਾ ਪੋਸਟਰ ਸੁਨੰਦਾ ਸ਼ਰਮਾ ਨੇ ਆਪਣੇ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਹੈ। ਉਹਨਾਂ ਗਾਣੇ ਦਾ ਪੋਸਟਰ ਸਾਂਝਾ ਕਰਦੇ ਹੋਏ ਲਿਖਿਆ ਹੈ ,'ਜਾਹਰੁ ਪੀਰ ਜਗਤੁ ਗੁਰੁ ਬਾਬਾ',ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੇ ੫੫੦ਵੇਂ ਪ੍ਰਕਾਸ਼ ਪੁਰਬ ਦੀ ਸਮੂਹ ਲੋਕਾਈ ਨੂੰ ਵਧਾਈ। ਅਕਾਲ ਪੁਰਖ ਮਿਹਰ ਕਰਨ ਤੇ ਸਤਿਗੁਰਾਂ ਦੀ ਬਾਣੀ ਸਾਡੇ ਤਪਦੇ ਹਿਰਦਿਆਂ ਵਿਚ ਸਦਾ ਠੰਡ ਵਰਤਾਉਂਦੀ ਰਹੇ'।

ਹੋਰ ਵੇਖੋ : ਜਾਣੋਂ ਗੁਰੂ ਸਾਹਿਬਾਨ ਦੀਆਂ ਉਦਾਸੀਆਂ ਦਾ ਇਤਿਹਾਸ ਅਮਰਜੀਤ ਚਾਵਲਾ ਦੇ ਨਾਲ

 

View this post on Instagram

 

Nain do balori paine __________________? Lets see who all remember ☺️

A post shared by Sunanda Sharma (@sunanda_ss) on

ਗਾਣੇ ਦੇ ਬੋਲ ਵੀਤ ਬਲਜੀਤ ਦੇ ਹਨ ਅਤੇ ਸੰਗੀਤ ਬੀਟ ਮਿਨਿਸਟਰ ਦਾ ਹੈ। ਸਟਾਲਿਨਵੀਰ ਸਿੰਘ ਦੇ ਨਿਰਦੇਸ਼ਨ 'ਚ ਵੀਡੀਓ ਦਾ ਫ਼ਿਲਮਾਂਕਣ ਕੀਤਾ ਗਿਆ ਹੈ।ਸੁਨੰਦਾ ਸ਼ਰਮਾ ਤੋਂ ਇਲਾਵਾ ਆਰ ਨੇਤ, ਬੱਬੂ ਮਾਨ ਸੁਖਸ਼ਿੰਦਰ ਸ਼ਿੰਦਾ ਵਰਗੇ ਗਾਇਕ ਗੁਰੂ ਨਾਨਕ ਦੀ ਵਡਿਆਈ ਅਤੇ ਉਪਦੇਸ਼ ਗਾਣਿਆਂ ਦੇ ਜ਼ਰੀਏ ਬਿਆਨ ਕਰ ਚੁੱਕੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network