ਆਖਿਰ ਕਿਸ ਦੀਆਂ ਉਡੀਕਾਂ 'ਚ ਨਹੀਂ ਲੱਗ ਰਿਹਾ ਸੁਨੰਦਾ ਸ਼ਰਮਾ ਦਾ ਜੀਅ, ਦੇਖੋ ਵੀਡੀਓ

written by Aaseen Khan | October 03, 2019

ਸੁਨੰਦਾ ਸ਼ਰਮਾ ਜਿਹੜੇ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਆਪਣੇ ਗਾਣਿਆਂ ਨਾਲ ਤਾਂ ਉਹ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੀ ਰਹਿੰਦੇ ਹਨ ਉੱਥੇ ਹੀ ਪੰਜਾਬ ਦੇ ਹਿੱਟ ਗਾਣੇ ਵੀ ਉਹਨਾਂ ਦੇ ਮੂੰਹੋਂ ਖੂਬ ਫੱਬਦੇ ਹਨ। ਅਜਿਹਾ ਹੀ ਮੰਨਿਆ ਪ੍ਰਮੰਨਿਆ ਗਾਣਾ ਸੁਨੰਦਾ ਸ਼ਰਮਾ ਨੇ ਹੁਣ ਆਪਣੇ ਇੰਸਟਾਗ੍ਰਾਮ 'ਤੇ ਗਾ ਕੇ ਸਾਂਝਾ ਕੀਤਾ ਹੈ ਜਿਸ ਨੂੰ ਸੁਣ ਹਰ ਕਿਸੇ ਨੂੰ ਗਾਇਕੀ ਦਾ ਉਹ ਸੁਨਹਿਰੀ ਦੌਰ ਯਾਦ ਆ ਗਿਆ ਹੋਵੇਗਾ।

 
View this post on Instagram
 

One of my fav song ?

A post shared by Sunanda Sharma (@sunanda_ss) on

ਸੁਨੰਦਾ ਸ਼ਰਮਾ ਇਸ ਵੀਡੀਓ 'ਚ ਗਾਇਕਾ ਸ਼ਾਜ਼ੀਆ ਮਨਜ਼ੂਰ ਦਾ ਗੀਤ 'ਘਰ ਆ ਜਾ ਸੋਹਣਿਆ' ਗਾਉਂਦੇ ਹੋਏ ਸੁਣਾਈ ਦੇ ਰਹੇ ਹਨ। ਪਕਿਸਤਾਨ ਦੀ ਗਾਇਕਾ ਸ਼ਾਜ਼ੀਆ ਮਨਜ਼ੂਰ ਵੱਲੋਂ ਇਹ ਗੀਤ 1998 'ਚ ਗਾਇਆ ਗਿਆ ਸੀ ਜਿਸ ਨੂੰ ਬੈਲੀ ਜਗਪਾਲ ਵੱਲੋਂ ਸੰਗੀਤ ਨਾਲ ਸ਼ਿੰਗਾਰਿਆ ਗਿਆ ਸੀ। ਹੁਣ ਸੁਨੰਦਾ ਸ਼ਰਮਾ ਵੱਲੋਂ ਲਾਈਵ ਗਾਇਆ ਇਹ ਗੀਤ ਕਾਫੀ ਖੂਬਸੂਰਤ ਲੱਗ ਰਿਹਾ ਹੈ। ਹੋਰ ਵੇਖੋ : ਨਵ ਬਾਜਵਾ ਵਿਦੇਸ਼ 'ਚ ਸ਼ੁਰੂ ਕਰਨ ਜਾ ਰਹੇ ਨੇ ਨਵੀਂ ਫ਼ਿਲਮ ਦਾ ਸ਼ੂਟ ਸ਼ੁਰੂ,ਤਸਵੀਰ ਸਾਂਝੀ ਕਰ ਦਿੱਤੀ ਜਾਣਕਾਰੀ
 
View this post on Instagram
 

Working on something crazy, the side which you have never seen, you gonna witness real me in reel life ❤️

A post shared by Sunanda Sharma (@sunanda_ss) on

ਸੁਨੰਦਾ ਸ਼ਰਮਾ ਜਿੰਨ੍ਹਾਂ ਨੇ ਗਾਣਿਆਂ ਦੇ ਨਾਲ ਨਾਲ ਦਿਲਜੀਤ ਦੋਸਾਂਝ ਨਾਲ ਸੱਜਣ ਸਿੰਘ ਰੰਗਰੂਟ ਵਰਗੀਆਂ ਫ਼ਿਲਮਾਂ 'ਚ ਕੰਮ ਕੀਤਾ ਅਤੇ ਦਰਸ਼ਕਾਂ ਦਾ ਦਿਲ ਜਿੱਤਿਆ ਹੈ। ਹੁਣ ਇਹ ਵੀਡੀਓ ਵੀ ਫੈਨਸ ਨੂੰ ਪਸੰਦ ਆ ਰਿਹਾ ਹੈ।

0 Comments
0

You may also like