‘ਚਾਹ ਦਾ ਕੱਪ ਸੱਤੀ ਦੇ ਨਾਲ’ ਸ਼ੋਅ ’ਚ ਇਸ ਵਾਰ ਪਹੁੰਚ ਰਹੇ ਹਨ ਸੁਨੰਦਾ ਸ਼ਰਮਾ

written by Rupinder Kaler | February 27, 2020

ਪੀਟੀਸੀ ਪੰਜਾਬੀ ’ਤੇ ਦਿਖਾਏ ਜਾਣ ਵਾਲੇ ਸ਼ੋਅ ‘ਚਾਹ ਦਾ ਕੱਪ ਸੱਤੀ ਦੇ ਨਾਲ’ ’ਚ ਇਸ ਵਾਰ ਯਾਨੀ 4 ਮਾਰਚ ਨੂੰ ਗਾਇਕਾ ਸੁਨੰਦਾ ਸ਼ਰਮਾ ਪਹੁੰਚ ਰਹੀ ਹੈ । ਇਸ ਸ਼ੋਅ ਵਿੱਚ ਸੁਨੰਦਾ ਸ਼ਰਮਾ ਆਪਣੀ ਜ਼ਿੰਦਗੀ ਨਾਲ ਜੁੜੇ ਕਈ ਰਾਜ਼ ਖੋਲੇਗੀ ।‘ਚਾਹ ਦਾ ਕੱਪ ਸੱਤੀ ਦੇ ਨਾਲ’ ਸ਼ੋਅ ਦਾ ਪ੍ਰੋਮੋ ਕਾਫੀ ਇੰਟਰਸਟਿੰਗ ਹੈ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸੁਨੰਦਾ ਸ਼ਰਮਾ ਨੇ ਚਾਹ ਦੀਆਂ  ਚੁਸਕੀਆਂ ਨੇ  ਨਾਲ ਸਤਿੰਦਰ ਸੱਤੀ ਨਾਲ ਦਿਲ ਖੋਲ ਕੇ ਗੱਲਾਂ ਕੀਤੀਆਂ ਹਨ । https://www.instagram.com/p/B9B_5VBFx8d/ ਸੁਨੰਦਾ ਸ਼ਰਮਾ ਇਸ ਪ੍ਰੋਮੋ ਵਿੱਚ ਦੱਸ ਰਹੀ ਹੈ ਕਿ ਕਿਸ ਤਰ੍ਹਾਂ ਉਹ ਪਰਿਵਾਰ ਵਿੱਚ ਛੋਟੇ ਹੋਣ ਦਾ ਫਾਇਦਾ ਚੁੱਕਦੀ ਸੀ ਤੇ ਦਿਲ ਖੋਲ ਕੇ ਸ਼ਰਾਰਤਾਂ ਕਰਦੀ ਸੀ । ਇਸ ਤੋਂ ਇਲਾਵਾ ਉਹਨਾਂ ਨੇ ਹੋਰ ਵੀ ਕਈ ਖੱਟੀਆਂ ਮਿੱਠੀਆਂ ਗੱਲਾਂ ਕੀਤੀਆਂ ਜਿਹੜੀਆਂ ਕਿ ਤੁਹਾਨੂੰ ਵੀ ਪਸੰਦ ਆਉਣਗੀਆਂ । ਸੋ ਇਸ ਸ਼ੋਅ ਦਾ ਹਿੱਸਾ ਬਣਨ ਲਈ ਦੇਖਦੇ ਰਹੋ ‘ਚਾਹ ਦਾ ਕੱਪ ਸੱਤੀ ਦੇ ਨਾਲ’ ਬੁੱਧਵਾਰ ਰਾਤ 8.30 ਵਜੇ ਸਿਰਫ਼ ਪੀਟੀਸੀ ਪੰਜਾਬੀ ’ਤੇ । ਇਸ ਤੋਂ ਇਲਾਵਾ ਤੁਸੀਂ ਇਹ ਸ਼ੋਅ ‘ਪੀਟੀਸੀ ਪਲੇਅ’ ਐਪ ’ਤੇ ਵੀ ਦੇਖ ਸਕਦੇ ਹੋ ।

0 Comments
0

You may also like