ਸੁਨੰਦਾ ਸ਼ਰਮਾ ਦੀਆਂ ਇਸ ਕਿਊਟ ਬੱਚੀ ਦੇ ਨਾਲ ਤਸਵੀਰਾਂ ਹੋਈਆਂ ਵਾਇਰਲ, ਦਰਸ਼ਕਾਂ ਨੂੰ ਆ ਰਹੀਆਂ ਪਸੰਦ

Written by  Shaminder   |  September 09th 2020 03:15 PM  |  Updated: September 09th 2020 03:15 PM

ਸੁਨੰਦਾ ਸ਼ਰਮਾ ਦੀਆਂ ਇਸ ਕਿਊਟ ਬੱਚੀ ਦੇ ਨਾਲ ਤਸਵੀਰਾਂ ਹੋਈਆਂ ਵਾਇਰਲ, ਦਰਸ਼ਕਾਂ ਨੂੰ ਆ ਰਹੀਆਂ ਪਸੰਦ

ਗਾਇਕਾ ਸੁਨੰਦਾ ਸ਼ਰਮਾ ਦੀਆਂ ਕਿਊਟ ਜਿਹੀ ਬੱਚੀ ਦੇ ਨਾਲ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਨੇ । ਜਿਸ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਇਨ੍ਹਾਂ ਤਸਵੀਰਾਂ ਨੂੰ ਸੁਨੰਦਾ ਰਾਇਲਸ ਫੈਨਸ ਨਾਂਅ ‘ਤੇ ਬਣਾਏ ਗਏ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਗਿਆ ਹੈ ।ਇਸ ਵਿੱਚ ਬੱਚੀ ਦੇ ਨਾਲ ਸੁਨੰਦਾ ਦੀਆਂ ਵੱਖ ਵੱਖ ਤਸਵੀਰਾਂ ਸਾਹਮਣੇ ਆ ਰਹੀਆਂ ਨੇ ।

https://www.instagram.com/p/CE57xVIlUQW/

ਜਿਸ ‘ਚ ਦੋਵਾਂ ਦਾ ਬਹੁਤ ਹੀ ਕਿਊਟ ਅੰਦਾਜ਼ ਵੇਖਣ ਨੂੰ ਮਿਲ ਰਿਹਾ ਹੈ । ਸੁਨੰਦਾ ਸ਼ਰਮਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਜਿਸ ‘ਚ ‘ਪਟਾਕੇ’, ‘ਦੂਜੀ ਵਾਰ ਪਿਆਰ’, ‘ਜੱਟ ਯਮਲਾ’, ‘ਮੋਰਨੀ’, ‘ਬੈਨ’ ਸਣੇ ਕਈ ਗੀਤ ਹਨ ।

Sunanda Sharma Sunanda Sharma

ਜਿਨ੍ਹਾਂ ਨਾਲ ਇੰਡਸਟਰੀ ‘ਚ ਉਨ੍ਹਾਂ ਨੇ ਆਪਣੀ ਖ਼ਾਸ ਪਛਾਣ ਬਣਾਈ । ਗੀਤਾਂ ਦੇ ਨਾਲ ਨਾਲ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਵੀ ਮੱਲਾਂ ਮਾਰੀਆਂ ਹਨ । ਉਹ ਦਿਲਜੀਤ ਦੋਸਾਂਝ ਦੇ ਨਾਲ ‘ਸੱਜਣ ਸਿੰਘ ਰੰਗਰੂਟ’ ਫ਼ਿਲਮ ‘ਚ ਵੀ ਨਜ਼ਰ ਆ ਚੁੱਕੇ ਹਨ ।

https://www.instagram.com/p/CEvfsCTjH7m/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network