ਸੁਨੰਦਾ ਸ਼ਰਮਾ ਦਾ ਨਵਾਂ ਗੀਤ ‘ਚੋਰੀ ਚੋਰੀ’ ਰਿਲੀਜ਼

written by Shaminder | August 06, 2021

ਸੁਨੰਦਾ ਸ਼ਰਮਾ ਦਾ ਨਵਾਂ ਗੀਤ ‘ਚੋਰੀ ਚੋਰੀ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਜਾਨੀ ਨੇ ਲਿਖੇ ਹਨ, ਜਦੋਂਕਿ ਮਿਊਜ਼ਿਕ ਐਵੀ ਸਰਾਂ ਨੇ ਦਿੱਤਾ ਹੈ । ਡਾਇਰੈਕਸ਼ਨ ਅਰਵਿੰਦਰ ਖਹਿਰਾ ਦੀ ਹੈ । ਇਸ ਗੀਤ ‘ਚ ਦਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਇੱਕ ਕੁੜੀ ਗੱਭਰੂ ਨੂੰ ਦਿਲ ਦੇ ਬੈਠਦੀ ਹੈ, ਪਰ ਇਹ ਕੁੜੀ ਉਸ ਮੁੰਡੇ ਨਾਲ ਜ਼ਿੰਦਗੀ ਭਰ ਦਾ ਸਾਥ ਹੋਣ ਦੇ ਸੁਫ਼ਨੇ ਵੇਖਦੀ ਸੀ, ਪਰ ਉਸ ਦਾ ਇਹ ਸੁਫ਼ਨਾ ਉਦੋਂ ਚਕਨਾਚੂਰ ਹੋ ਜਾਂਦਾ ਹੈ, ਜਦੋਂ ਉਸ ਗੱਭਰੂ ਦਾ ਵਿਆਹ ਕਿਤੇ ਹੋਰ ਹੋ ਜਾਂਦਾ ਹੈ ।

Sunanda Sharma ,,-min Image From Sunanda Sharma Song

ਹੋਰ ਪੜ੍ਹੋ : ਆਪਣੀ ਹੀ ਫ਼ਿਲਮ ਦਾ ਨਾਂਅ ਲੈਣ ਤੋਂ ਡਰਦੀ ਹੈ ਮਾਧੁਰੀ ਦੀਕਸ਼ਿਤ, ਇਹ ਹੈ ਵਜ੍ਹਾ 

Sunanda Sharma -min Image From Sunanda Sharma Song

ਪਰ ਕੁੜੀ ਕਦੇ ਵੀ ਉਸ ਨੂੰ ਆਪਣੇ ਦਿਲ ਚੋਂ ਨਹੀਂ ਕੱਢ ਪਾਉਂਦੀ ਅਤੇ ਉਸ ਨੂੰ ਵੇਖਣ ਦੇ ਬਹਾਨੇ ਭਾਲਦੀ ਰਹਿੰਦੀ ਹੈ ।ਉਹ ਕਿਸੇ ਨਾਂ ਕਿਸੇ ਬਹਾਨੇ ਦੇ ਨਾਲ ਉਸ ਨੂੰ ਚੋਰੀ ਚੋਰੀ ਵੇਖਦੀ ਰਹਿੰਦੀ ਹੈ । ਸੁਨੰਦਾ ਸ਼ਰਮਾ ਦੇ ਇਸ ਗੀਤ ਨੂੰ ਸਰੋਤਿਆਂ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ।

Priyank Sharma -min Image From Sunanda Sharma Song

ਸੁਨੰਦਾ ਸ਼ਰਮਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ, ਜਿਸ ਤੋਂ ਬਾਅਦ ਉਹ ਰਾਤੋ ਰਾਤ ਸਟਾਰ ਬਣ ਗਈ । ਗਾਇਕੀ ਦੇ ਨਾਲ-ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਵੀ ਸਰਗਰਮ ਹਨ । ਉਹ ਹੁਣ ਤੱਕ ਕਈ ਫ਼ਿਲਮਾਂ ‘ਚ ਅਦਾਕਾਰੀ ਕਰਦੇ ਹੋਏ ਵੀ ਵਿਖਾਈ ਦੇ ਚੁੱਕੇ ਹਨ ।

0 Comments
0

You may also like