Advertisment

ਸੁਨੀਲ ਸ਼ੈੱਟੀ ਲਈ ਉਸ ਦੀ ਫਿਟਨੈੱਸ ਹੀ ਬਣੀ ਮੁਸੀਬਤ, ਦੱਸਿਆ ਦਿਲ ਦਾ ਹਾਲ

author-image
By Rupinder Kaler
New Update
ਸੁਨੀਲ ਸ਼ੈੱਟੀ ਲਈ ਉਸ ਦੀ ਫਿਟਨੈੱਸ ਹੀ ਬਣੀ ਮੁਸੀਬਤ, ਦੱਸਿਆ ਦਿਲ ਦਾ ਹਾਲ
Advertisment
ਸੁਨੀਲ ਸ਼ੈੱਟੀ ਅੱਜ ਵੀ ਕਿੰਨੇ ਫਿੱਟ ਹਨ ਇਹ ਗੱਲ ਕਿਸੇ ਤੋਂ ਛਿਪੀ ਹੋਈ ਨਹੀਂ, ਪਰ ਇਹ ਫਿਟਨੈੱਸ ਉਹਨਾਂ ਲਈ ਮੁਸੀਬਤ ਬਣ ਗਈ ਹੈ । ਸੁਨੀਲ ਸ਼ੈੱਟੀ ਨੇ ਇਸ ਗੱਲ ਦਾ ਖੁਦ ਖੁਲਾਸਾ ਕੀਤਾ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਸੁਨੀਲ ਕੁਝ ਸਾਲਾਂ ਤੋਂ ਫ਼ਿਲਮਾਂ ਤੋਂ ਦੂਰ ਹਨ । ਜਿਸ ਦੀ ਵਜ੍ਹਾ ਉਹਨਾਂ ਨੇ ਹਾਲ ਹੀ ਵਿੱਚ ਦੱਸੀ ਹੈ । ਉਹਨਾਂ ਨੇ ਦੱਸਿਆ ਹੈ ਕਿ ਉਹਨਾਂ ਨੂੰ ਕੰਮ ਮਿਲਣ ਵਿੱਚ ਕਿੱਥੇ ਦਿੱਕਤ ਆ ਰਹੀ ਹੈ । ਸੁਨੀਲ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਕਿ ਉਹਨਾਂ ਦੀ ਫਿਟਨੈੱਸ ਹੀ ਉਹਨਾਂ ਦੀ ਦੁਸ਼ਮਣ ਬਣੀ ਹੋਈ ਹੈ । 58 ਸਾਲ ਦੇ ਸੁਨੀਲ ਆਪਣੀ ਉਮਰ ਤੋਂ ਛੋਟੇ ਦਿਖਾਈ ਦਿੰਦੇ ਹਨ । https://www.instagram.com/p/CAfrRH-BnpS/?utm_source=ig_embed ਸੁਨੀਲ ਨੇ ਕਿਹਾ ਕਿ ਮੈਂ ਨਾ ਜਵਾਨ ਦਿਖਾਈ ਦਿੰਦਾ ਹਾਂ ਤੇ ਨਾ ਹੀ ਬੁੱਢਾ । ਲੋਕ ਹੀਰੋ ਦਾ ਰੋਲ ਦੇਣ ਤੋਂ ਕਤਰਾਉਂਦੇ ਹਨ ਤੇ ਪਿਤਾ ਦੇ ਰੋਲ ਲਈ ਮੈਂ ਫਿੱਟ ਨਹੀਂ ਬੈਠਦਾ । ਇਹ ਹੀ ਵਜ੍ਹਾ ਰਹੀ ਹੈ ਕਿ ਮੈਨੂੰ ਕੋਈ ਰੋਲ ਨਹੀਂ ਮਿਲਦਾ । ਮੈਂ ਹਮੇਸ਼ਾ ਆਪਣੀ ਫਿਟਨੈੱਸ ਵੱਲ ਧਿਆਨ ਦਿੱਤਾ ਹੈ ਕਿਉਂਕਿ ਮੇਰੀ ਇਮੇਜ ਹਮੇਸ਼ਾ ਐਕਸ਼ਨ ਹੀਰੋ ਦੀ ਰਹੀ ਹੈ । https://www.instagram.com/p/CB2kW9PBTQu/
Advertisment

Stay updated with the latest news headlines.

Follow us:
Advertisment
Advertisment
Latest Stories
Advertisment