ਕੋਵਿਡ ਮਾਮਲਿਆਂ ਦੇ ਚੱਲਦਿਆਂ ਸੁਨੀਲ ਸ਼ੈੱਟੀ ਦੀ ਬਿਲਡਿੰਗ ਸੀਲ

written by Shaminder | July 12, 2021

ਕੋਰੋਨਾ ਦਾ ਕਹਿਰ ਵੱਧਦਾ ਜਾ ਰਿਹਾ ਹੈ । ਇਸ ਕਾਰਨ ਹੁਣ ਤੱਕ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਕਈ ਲੋਕ ਇਸ ਬਿਮਾਰੀ ਦੇ ਨਾਲ ਪੀੜਤ ਹਨ । ਕੋਰੋਨਾ ਦੇ ਨਵੇਂ ਨਵੇਂ ਰੂਪ ਸਾਹਮਣੇ ਆ ਰਹੇ ਹਨ । ਪਰ ਲੋਕ ਇਸ ਮਾਮਲੇ ‘ਚ ਸੰਜੀਦਗੀ ਵਰਤਣ ਦੀ ਬਜਾਏ ਲਗਾਤਾਰ ਲਾਪਰਵਾਹੀ ਵਰਤ ਰਹੇ ਹਨ । ਜਿਸ ਕਰਕੇ ਮੁੜ ਤੋਂ ਕੋਰੋਨਾ ਦੇ ਮਾਮਲਿਆਂ ‘ਚ ਵਾਧਾ ਹੋ ਰਿਹਾ ਹੈ । ਹੁਣ ਅਦਾਕਾਰ ਸੁਨੀਲ ਸ਼ੈੱਟੀ ਦੀ ਬਿਲਡਿੰਗ ਨੂੰ ਸੀਲ ਕਰ ਦਿੱਤਾ ਗਿਆ ਹੈ ।

Suneil Image From Instagram

ਹੋਰ ਪੜ੍ਹੋ : ਸੰਜੀਵ ਕੁਮਾਰ ਦੀ ਮਿਮਿਕਰੀ ਕਰਨ ਵਾਲੇ ਅਦਾਕਾਰ ਮਾਧਵ ਮੋਘੇ ਦਾ ਹੋਇਆ ਦਿਹਾਂਤ

Suneil, Image From Instagram

ਲੋਕਾਂ ਵਿਚ ਵੱਧ ਰਹੀ ਲਾਪਰਵਾਹੀ ਅਤੇ ਕੋਵਿਡ-19 ਦੇ ਨਵੇਂ ਡੈਲਟਾ ਵੇਰੀਐਂਟ ਦੇ ਮਾਮਲੇ ਸਾਹਮਣੇ ਆਉਣ ਦੇ ਬਾਅਦ ਬੀਐਮਡਬਲਯੂ ਨੇ ਮੁੰਬਈ ਦੇ 'ਪ੍ਰਿਥਵੀ ਅਪਾਰਟਮੈਂਟਸ' ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਹੈ।

Suneil,, Image From Instagram

ਇਹ ਉਹੀ ਅਪਾਰਟਮੈਂਟ ਹੈ ਜਿੱਥੇ ਬਾਲੀਵੁੱਡ ਅਦਾਕਾਰ ਸੁਨੀਲ ਸ਼ੈੱਟੀ ਦਾ ਪਰਿਵਾਰ ਰਹਿੰਦਾ ਹੈ।

suniel

ਹਾਲਾਂਕਿ, ਇਹ ਰਾਹਤ ਦੀ ਗੱਲ ਹੈ ਕਿ ਅਦਾਕਾਰ ਦਾ ਪਰਿਵਾਰ ਪੂਰੀ ਤਰ੍ਹਾਂ ਸੁਰੱਖਿਅਤ ਹੈ। ਬੀਐਮਸੀ ਨੇ ਇਹ ਕਦਮ ਇਕ ਸਾਵਧਾਨੀ ਦੇ ਤੌਰ 'ਤੇ ਚੁੱਕਿਆ ਹੈ।

0 Comments
0

You may also like