ਸੁਨੀਲ ਗਰੋਵਰ ਉਰਫ਼ ਗੁੱਥੀ ਨੂੰ ਜਸਪਾਲ ਭੱਟੀ ਨੇ ਅਦਾਕਾਰੀ ਦਿਖਾਉਣ ਦਾ ਦਿੱਤਾ ਸੀ ਮੌਕਾ, ਪੁਰਾਣੀ ਵੀਡੀਓ ਹੋ ਰਹੀ ਹੈ ਵਾਇਰਲ

Written by  Rupinder Kaler   |  March 03rd 2020 05:29 PM  |  Updated: March 03rd 2020 05:29 PM

ਸੁਨੀਲ ਗਰੋਵਰ ਉਰਫ਼ ਗੁੱਥੀ ਨੂੰ ਜਸਪਾਲ ਭੱਟੀ ਨੇ ਅਦਾਕਾਰੀ ਦਿਖਾਉਣ ਦਾ ਦਿੱਤਾ ਸੀ ਮੌਕਾ, ਪੁਰਾਣੀ ਵੀਡੀਓ ਹੋ ਰਹੀ ਹੈ ਵਾਇਰਲ

ਮਸ਼ਹੂਰ ਕਮੇਡੀਅਨ ਜਸਪਾਲ ਭੱਟੀ ਦਾ 3 ਮਾਰਚ ਨੂੰ ਜਨਮ ਦਿਨ ਹੁੰਦਾ ਹੈ । ਸਾਲ 1955 ‘ਚ ਪੈਦਾ ਹੋਏ ਜਸਪਾਲ ਭੱਟੀ 80 ਤੇ 90 ਦੇ ਦਹਾਕੇ ਕਮੇਡੀ ਕਿੰਗ ਮੰਨੇ ਜਾਂਦੇ ਸਨ । ਇਸ ਅਰਸੇ ਦੌਰਾਨ ਉਹਨਾਂ ਦੇ ਕਈ ਸ਼ੋਅ ਆਏ ਜਿਹੜੇ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤੇ ਜਾਂਦੇ ਸਨ । ਜਸਪਾਲ ਭੱਟੀ ਹਾਸੇ ਹਾਸੇ ਵਿੱਚ ਹੀ ਸਮਾਜ ਵਿੱਚ ਫੈਲੀਆਂ ਕੁਰੀਤੀਆਂ ’ਤੇ ਚੋਟ ਕਰਦੇ ਸਨ ।

ਅਦਾਕਾਰੀ ਦੇ ਖੇਤਰ ਵਿੱਚ ਆਉਣ ਤੋਂ ਪਹਿਲਾ ਉਹ ਚੰਡੀਗੜ੍ਹ ਵਿੱਚ ਦਾ ਟ੍ਰਿਬਿਊਨ ਵਿੱਚ ਕਾਰਟੂਨਿਸਟ ਸਨ । ਉਹਨਾਂ ਨੇ ਚੰਡੀਗੜ੍ਹ ਵਿੱਚ ਇੱਕ ਟ੍ਰੇਨਿੰਗ ਸਕੂਲ ਵੀ ਚਲਾਇਆ ਜਿਸ ਦਾ ਨਾਂਅ ਫੈਕਟਰੀ ਰੱਖਿਆ । ਕਹਿੰਦੇ ਹਨ ਕਿ ਕਪਿਲ ਸ਼ਰਮਾ ਸ਼ੋਅ ਵਿੱਚ ਗੁੱਥੀ ਤੇ ਡਾ ਗੁਲਾਟੀ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਸੁਨੀਲ ਗਰੋਵਰ ਦਾ ਟੈਲੇਂਟ ਵੀ ਜਸਪਾਲ ਭੱਟੀ ਨੇ ਹੀ ਪਹਿਚਾਣਿਆ ਸੀ ।

ਜਸਪਾਲ ਭੱਟੀ ਨੇ ਹੀ ਸੁਨੀਲ ਗਰੋਵਰ ਨੂੰ ਆਪਣੇ ਸ਼ੋਅ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ ਸੀ । ਇਸ ਮੌਕੇ ਦੀ ਬਦੌਲਤ ਹੀ ਸੁਨੀਲ ਗਰੋਵਰ ਅੱਜ ਇਸ ਮੁਕਾਮ ਤੇ ਪਹੁੰਚੇ ਹਨ ।

https://www.instagram.com/p/B9QjVj2n5qv/?utm_source=ig_embed


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network