
ਸੁਨੀਲ ਗਰੋਵਰ ਲਈ ਸਾਲ ਦੀ ਸ਼ੁਰੂਆਤ ਖਰਾਬ ਰਹੀ। ਇਸ ਸਾਲ ਉਨ੍ਹਾਂ ਦੀ ਹਾਰਟ ਸਰਜਰੀ ਹੋਈ। ਜਦੋਂ ਸੁਨੀਲ ਦੀ ਸਰਜਰੀ ਦੀ ਖਬਰ ਆਈ ਤਾਂ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਪਰੇਸ਼ਾਨ ਹੋਏ ਸਨ। ਹਰ ਕੋਈ ਸੁਨੀਲ ਨੂੰ ਸੋਸ਼ਲ ਮੀਡੀਆ 'ਤੇ ਮੈਸੇਜ ਭੇਜ ਰਿਹਾ ਸੀ।
ਹੋਰ ਪੜ੍ਹੋ : ਸ਼ਿਲਪਾ ਸ਼ੈੱਟੀ ਦੀ ਫ਼ਿਲਮ ‘Sukhee’ ਦੀ ਸ਼ੂਟਿੰਗ ਹੋਈ ਪੂਰੀ, ਕੇਕ ਕੱਟ ਕੇ ਕੀਤਾ ਰੈਪਅੱਪ

ਇਸ ਦੇ ਨਾਲ ਹੀ ਕਈ ਪ੍ਰਸ਼ੰਸਕਾਂ ਨੇ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਦੁਆਵਾਂ ਵੀ ਕੀਤੀਆਂ ਸਨ। ਹਸਪਤਾਲ ਤੋਂ ਘਰ ਆਉਣ ਤੋਂ ਬਾਅਦ ਸੁਨੀਲ ਨੇ ਪ੍ਰਸ਼ੰਸਕਾਂ ਲਈ ਇੱਕ ਖਾਸ ਪੋਸਟ ਵੀ ਸਾਂਝੀ ਕੀਤੀ ਸੀ। ਹੁਣ ਸੁਨੀਲ ਨੇ ਆਪਣੇ ਦਿਲ ਦੀ ਸਰਜਰੀ ਬਾਰੇ ਗੱਲ ਕੀਤੀ। ਇਸ ਦੇ ਨਾਲ ਹੀ ਉਸ ਨੇ ਦੱਸਿਆ ਕਿ ਜਦੋਂ ਉਹ ਆਈਸੀਯੂ ਵਿੱਚ ਸੀ ਤਾਂ ਉਸ ਦੇ ਦਿਮਾਗ ਵਿੱਚ ਕੀ ਚੱਲ ਰਿਹਾ ਸੀ। ਸੁਨੀਲ ਨੇ ਇਹ ਵੀ ਕਿਹਾ ਕਿ ਉਹ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਹੈ ਕਿ ਉਹ ਠੀਕ ਹੋ ਗਏ ਨੇ।

ਦੱਸ ਦੇਈਏ ਕਿ ਸੁਨੀਲ ਨੂੰ ਫਰਵਰੀ 'ਚ ਮੁੰਬਈ ਦੇ ਏਸ਼ੀਅਨ ਹਾਰਟ ਇੰਸਟੀਚਿਊਟ 'ਚ ਦਾਖਲ ਕਰਵਾਇਆ ਗਿਆ ਸੀ। ਉੱਥੇ ਉਨ੍ਹਾਂ ਦੀ ਬਾਈਪਾਸ ਸਰਜਰੀ ਹੋਈ ਸੀ। ਇੰਨੀ ਵੱਡੀ ਬੀਮਾਰੀ ਤੋਂ ਠੀਕ ਹੋਣ 'ਤੇ ਸੁਨੀਲ ਨੇ ਆਪਣੇ ਹਾਲ ਹੀ ‘ਚ ਦਿੱਤੇ ਇੰਟਰਵਿਊ ‘ਚ ਕਿਹਾ ਹੈ- 'ਮੈਨੂੰ ਕੋਵਿਡ-19 ਸੀ। ਹਲਕੇ ਲੱਛਣ ਸਨ। ਇਸ ਤੋਂ ਬਾਅਦ ਹੀ ਮੈਨੂੰ ਥੋੜ੍ਹਾ ਅਜੀਬ ਜਿਹਾ ਮਹਿਸੂਸ ਹੋਣ ਲੱਗਾ। ਮੈਂ ਆਪਣੇ ਡਾਕਟਰ ਨਾਲ ਸੰਪਰਕ ਕੀਤਾ ਤਾਂ ਚੈਕਅੱਪ ਤੋਂ ਬਾਅਦ ਉਸ ਨੇ ਦੱਸਿਆ ਕਿ ਮੇਰੇ ਦਿਲ ਵਿੱਚ ਕੋਈ ਸਮੱਸਿਆ ਹੈ। ਫਿਰ ਮੈਂ ਸਰਜਰੀ ਕਰਵਾਈ। ਉਸ ਸਮੇਂ ਜੋ ਵੀ ਜ਼ਰੂਰੀ ਸੀ, ਮੈਂ ਕੀਤਾ । ਮੇਰਾ ਦਿਲ ਧੜਕ ਰਿਹਾ ਹੈ ਅਤੇ ਮੈਂ ਆਪਣੇ ਸਾਹਾਂ ਦਾ ਹੋਰ ਆਨੰਦ ਲੈ ਰਿਹਾ ਹਾਂ’।

ਉਨ੍ਹਾਂ ਨੇ ਅੱਗੇ ਕਿਹਾ 'ਮੈਂ ਹੁਣ ਪਹਿਲਾਂ ਨਾਲੋਂ ਸਿਹਤਮੰਦ ਮਹਿਸੂਸ ਕਰ ਰਿਹਾ ਹਾਂ। ਪਹਿਲਾਂ ਨਾਲੋਂ ਵੀ ਜ਼ਿਆਦਾ ਊਰਜਾਵਾਨ। ਸੁਨੀਲ ਦਾ ਕਹਿਣਾ ਹੈ ਕਿ ਜਨਵਰੀ ਦੀ ਇਸ ਘਟਨਾ ਨੇ ਉਸ ਦਾ ਜੀਵਨ ਪ੍ਰਤੀ ਨਜ਼ਰੀਆ ਬਦਲ ਦਿੱਤਾ। ਉਹ ਕਹਿੰਦੇ ਹਨ, '15 ਦਿਨਾਂ ਦੀ ਸਰਜਰੀ ਤੋਂ ਬਾਅਦ ਮੈਂ ਬਹੁਤ ਮਿੱਠੇ ਸੁਭਾਅ ਵਾਲਾ ਹੋ ਗਿਆ, ਅਜਿਹਾ ਲੱਗ ਰਿਹਾ ਸੀ ਕਿ ਮੈਨੂੰ ਸਾਰਿਆਂ ਨਾਲ ਗੱਲ ਕਰਾਂ... ਜੀਵਨ ਵਿੱਚ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ। ਮੈਂ ਇਸ ਸਾਰੇ ਬਦਲਾਅ ਨੂੰ ਮਹਿਸੂਸ ਕਰ ਰਿਹਾ ਹਾਂ ਅਤੇ ਹੁਣ ਮੈਂ ਇਹ ਅੰਤ ਤੱਕ ਅਜਿਹਾ ਹੀ ਰਹਾਂਗਾ। ਉਸ ਘਟਨਾ ਤੋਂ ਬਾਅਦ ਮੈਂ ਬਦਲ ਗਿਆ।
ਸੁਨੀਲ ਨੇ ਅੱਗੇ ਕਿਹਾ, 'ਜਦੋਂ ਤੁਸੀਂ ਆਈਸੀਯੂ ਵਿੱਚ ਹੁੰਦੇ ਹੋ ਅਤੇ ਹਰ ਛੋਟੀ ਜਿਹੀ ਚੀਜ਼ ਲਈ ਦੂਜਿਆਂ ਦੀ ਮਦਦ ਲੈਂਦੇ ਹੋ, ਜਿਸ ਨੂੰ ਤੁਸੀਂ ਬਾਕੀ ਦਿਨ ਅਣਡਿੱਠ ਕਰਦੇ ਸੀ, ਤਾਂ ਤੁਸੀਂ ਮਹਿਸੂਸ ਕਰਦੇ ਹੋ ਕਿ ਤੁਸੀਂ ਪਹਿਲਾਂ ਕਿੰਨੇ ਖੁਸ਼ਕਿਸਮਤ ਸੀ। ਜਦੋਂ ਤੁਹਾਨੂੰ ਇਹ ਅਹਿਸਾਸ ਹੁੰਦਾ ਹੈ ਤਾਂ ਫਿਰ ਇਹ ਪ੍ਰਸਿੱਧੀ, ਕੈਰੀਅਰ, ਪੈਸਾ ਬੋਨਸ ਵਰਗਾ ਲੱਗਦਾ ਹੈ...ਇਸ ਤਜ਼ਰਬੇ ਤੋਂ ਬਾਅਦ, ਮੈਂ ਸਾਰਿਆਂ ਨੂੰ ਕਹਿਣਾ ਚਾਹਾਂਗਾ ਕਿ ਤੁਸੀਂ ਸਾਰੇ ਆਪਣੀ ਸਿਹਤ ਦਾ ਧਿਆਨ ਰੱਖੋ। ਸਾਡੇ ਕੋਲ ਜੋ ਹੈ ਉਸਨੂੰ ਲਓ ਅਤੇ ਪਿਆਰ ਨਾਲ ਜੀਓ। ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੇ ਦਿਲ ਦੀਆਂ ਕਈ ਗੱਲਾਂ ਕੀਤੀਆਂ।
ਤੁਹਾਨੂੰ ਦੱਸ ਦੇਈਏ ਕਿ ਸੁਨੀਲ ਕਾਮੇਡੀ ਸਰਕਸ, ਕਾਮੇਡੀ ਨਾਈਟਸ ਵਿਦ ਕਪਿਲ ਅਤੇ ਦਿ ਕਪਿਲ ਸ਼ਰਮਾ ਸ਼ੋਅ ਨੂੰ ਲੈ ਕੇ ਕਾਫੀ ਮਸ਼ਹੂਰ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਫਿਲਮਾਂ 'ਚ ਵੀ ਕੰਮ ਕੀਤਾ ਹੈ। ਹੁਣ ਸੁਨੀਲ ਫਿਲਮ ਜਵਾਨ 'ਚ ਨਜ਼ਰ ਆਉਣ ਵਾਲੇ ਹਨ, ਜਿਸ 'ਚ ਸ਼ਾਹਰੁਖ ਖਾਨ ਮੁੱਖ ਭੂਮਿਕਾ 'ਚ ਹਨ। ਇਸ ਤੋਂ ਇਲਾਵਾ ਉਹ ਕਈ ਵੈੱਬ ਸੀਰੀਜ਼ ‘ਚ ਆਪਣੀ ਕਮਾਲ ਦੀ ਅਦਾਕਾਰੀ ਦੇ ਨਾਲ ਵਾਹ ਵਾਹੀ ਖੱਟ ਚੁੱਕੇ ਹਨ।